Gujarat Elections 2022: Isudan Gadhvi ਹੋਣਗੇ ਗੁਜਰਾਤ 'ਚ AAP ਦੇ CM ਉਮੀਦਵਾਰ
Gujarat Elections 2022: ਆਮ ਆਦਮੀ ਪਾਰਟੀ (ਆਪ) ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ 'ਚ ਐਲਾਨ ਕੀਤਾ ਕਿ ਸਾਬਕਾ ਪੱਤਰਕਾਰ ਅਤੇ ਪਾਰਟੀ ਦੇ ਰਾਸ਼ਟਰੀ ਸੰਯੁਕਤ ਸਕੱਤਰ Isudan Gadhvi ਗੁਜਰਾਤ 'ਚ ਪਾਰਟੀ ਦੇ ਉਮੀਦਵਾਰ ਹੋਣਗੇ।
ਇਸ ਦੇ ਲਈ ਪਾਰਟੀ ਨੇ ਪੂਰੇ ਗੁਜਰਾਤ ਵਿੱਚ ਸਰਵੇ ਕਰਵਾਇਆ ਸੀ। ਪਾਰਟੀ ਨੇ ਵੋਟ ਪਾਉਣ ਲਈ ਇੱਕ ਫ਼ੋਨ ਨੰਬਰ ਜਾਰੀ ਕੀਤਾ ਸੀ। ਸਰਵੇਖਣ ਵਿੱਚ ਹਿੱਸਾ ਲੈਣ ਲਈ 3 ਨਵੰਬਰ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ। 'ਆਪ' ਨੇ ਪੰਜਾਬ 'ਚ ਵੀ ਅਜਿਹਾ ਹੀ ਸਰਵੇ ਕਰਵਾਇਆ ਸੀ, ਜਿਸ ਤੋਂ ਬਾਅਦ ਭਗਵੰਤ ਮਾਨ ਨੂੰ ਸੀਐੱਮ ਉਮੀਦਵਾਰ ਐਲਾਨਿਆ ਗਿਆ ਸੀ।
ਜਾਣੋ ਕੌਣ ਹੈ Isudan Gadhvi
Gadhvi ਗੁਜਰਾਤ ਦੇ ਸਭ ਤੋਂ ਮਸ਼ਹੂਰ ਟੀਵੀ ਪੱਤਰਕਾਰਾਂ ਅਤੇ ਐਂਕਰਾਂ ਵਿੱਚੋਂ ਇੱਕ ਰਹੇ ਹਨ। ਸਮਰਥਕਾਂ ਵਿੱਚ ਉਨ੍ਹਾਂ ਦਾ ਅਕਸ 'ਹੀਰੋ' ਵਾਲਾ ਹੈ। 40 ਸਾਲਾ Gadhvi ਦਵਾਰਕਾ ਜ਼ਿਲ੍ਹੇ ਦੇ ਪਿਪਲੀਆ ਪਿੰਡ ਦੀ ਰਹਿਣ ਵਾਲੇ ਹਨ। ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ 'ਤੇ ਮਜ਼ਬੂਤ ਕਿਸਾਨ ਪਰਿਵਾਰ ਹੈ। ਉਹ Gadhvi ਜਾਤੀ ਨਾਲ ਸਬੰਧਤ ਨੇ, ਜੋ ਕਿ ਗੁਜਰਾਤ ਦੀਆਂ ਹੋਰ ਪਛੜੀਆਂ ਜਾਤੀਆਂ ਵਿੱਚ ਸ਼ਾਮਲ ਹੈ। ਗੁਜਰਾਤ ਵਿੱਚ ਓਬੀਸੀ ਦੀ ਆਬਾਦੀ 48 ਫੀਸਦੀ ਹੈ। Isudan Gadhvi ਦੀ ਲੋਕਪ੍ਰਿਅਤਾ ਅਤੇ ਸਾਫ਼-ਸੁਥਰੇ ਅਕਸ ਨੇ ਉਨ੍ਹਾਂ ਨੂੰ ਮਜ਼ਬੂਤ ਦਾਅਵੇਦਾਰ ਬਣਾਇਆ ਹੈ।
ਗੁਜਰਾਤ 'ਚ 'ਆਪ' ਦੇ ਮੁੱਖ ਮੰਤਰੀ ਅਹੁਦੇ ਦੀ ਲੜਾਈ ਰਾਸ਼ਟਰੀ ਸੰਯੁਕਤ ਸਕੱਤਰ Isudan Gadhvi ਅਤੇ ਗੁਜਰਾਤ ਪ੍ਰਧਾਨ Gopal Italia ਵਿਚਾਲੇ ਟਕਰਾਅ 'ਚ ਬਦਲ ਗਈ। ਗੋਪਾਲ ਇਟਾਲੀਆ ਪਿਛਲੇ ਦਿਨੀਂ ਸੁਰਖੀਆਂ 'ਚ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਉਨ੍ਹਾਂ ਦੇ ਇਤਰਾਜ਼ਯੋਗ ਬਿਆਨਾਂ ਵਾਲੇ ਵੀਡੀਓ ਵੀ ਸਾਹਮਣੇ ਆਏ ਹਨ।
ਇਸ ਦੇ ਨਾਲ ਚੋਣ ਕਮਿਸ਼ਨ ਨੇ ਗੁਜਰਾਤ ਚੋਣਾਂ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆਂ ਹਨ। ਸੂਬੇ ਦੀਆਂ ਸਾਰੀਆਂ 182 ਸੀਟਾਂ ਲਈ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ 'ਚ ਵੋਟਿੰਗ ਹੋਵੇਗੀ। ਚੋਣ ਨਤੀਜੇ 8 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਐਲਾਨੇ ਜਾਣਗੇ। ਗੁਜਰਾਤ ਵਿੱਚ ਭਾਜਪਾ 27 ਸਾਲਾਂ ਤੋਂ ਸੱਤਾ ਵਿੱਚ ਹੈ ਅਤੇ ਇਸ ਵਾਰ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਾਂਗਰਸ ਵੀ ਲੜ ਰਹੀ ਹੈ।
- PTC NEWS