GST ਦਰਾਂ 'ਚ ਹੋ ਸਕਦਾ ਹੈ ਵੱਡਾ ਬਦਲਾਅ, ਸਿਗਰੇਟ-ਤੰਬਾਕੂ-ਕੱਪੜਿਆਂ ਸਮੇਤ ਜਾਣੋ ਕਿਹੜੀਆਂ ਚੀਜ਼ਾਂ 'ਤੇ ਵੱਧ ਸਕਦੈ 35 ਫ਼ੀਸਦੀ ਤੱਕ ਟੈਕਸ
Tax in India : ਸਰਕਾਰ GST ਯਾਨੀ ਗੁਡਸ ਐਂਡ ਸਰਵਿਸਿਜ਼ ਟੈਕਸ 'ਚ ਕੁਝ ਬਦਲਾਅ ਕਰ ਸਕਦੀ ਹੈ। GST ਦਰਾਂ 'ਚ ਜਲਦ ਹੀ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਕਈ ਚੀਜ਼ਾਂ 'ਤੇ ਟੈਕਸ ਵਧ ਸਕਦਾ ਹੈ। ਜੀਐਸਟੀ ਦਰ ਨੂੰ ਤਰਕਸੰਗਤ ਬਣਾਉਣ ਲਈ ਗਠਿਤ ਮੰਤਰੀਆਂ ਦੇ ਸਮੂਹ ਨੇ ਸੋਮਵਾਰ ਨੂੰ ਕੋਲਡ ਡਰਿੰਕਸ, ਸਿਗਰੇਟ ਅਤੇ ਤੰਬਾਕੂ ਵਰਗੇ ਹਾਨੀਕਾਰਕ ਉਤਪਾਦਾਂ 'ਤੇ ਟੈਕਸ ਦੀ ਦਰ ਮੌਜੂਦਾ 28 ਫੀਸਦੀ ਤੋਂ ਵਧਾ ਕੇ 35 ਫੀਸਦੀ ਕਰਨ ਦੀ ਸਿਫਾਰਸ਼ ਕੀਤੀ ਹੈ।
ਜੇਕਰ ਇਹ ਬਦਲਾਅ ਲਾਗੂ ਹੋ ਜਾਂਦੇ ਹਨ ਤਾਂ ਕੋਲਡ ਡਰਿੰਕਸ, ਸਿਗਰੇਟ ਅਤੇ ਤੰਬਾਕੂ ਦੇ ਨਾਲ-ਨਾਲ ਕੁਝ ਕੱਪੜਿਆਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਇਨ੍ਹਾਂ ਤਬਦੀਲੀਆਂ ਨੂੰ 21 ਦਸੰਬਰ ਨੂੰ ਹੋਣ ਵਾਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ।
ਕੁੱਲ 148 ਵਸਤਾਂ 'ਤੇ ਟੈਕਸ ਦਰਾਂ ਨੂੰ ਬਦਲਣ ਦਾ ਪ੍ਰਸਤਾਵ
ਮੰਤਰੀ ਸਮੂਹ ਦੀ ਬੈਠਕ 'ਚ ਲਏ ਗਏ ਫੈਸਲਿਆਂ 'ਤੇ ਅੰਤਿਮ ਫੈਸਲਾ GST ਕੌਂਸਲ ਲਵੇਗੀ। ਮੰਤਰੀਆਂ ਦਾ ਸਮੂਹ ਕੁੱਲ 148 ਵਸਤੂਆਂ 'ਤੇ ਟੈਕਸ ਦਰਾਂ 'ਚ ਬਦਲਾਅ ਦਾ ਪ੍ਰਸਤਾਵ ਜੀਐੱਸਟੀ ਕੌਂਸਲ ਨੂੰ ਦੇਵੇਗਾ।
ਇੱਕ ਅਧਿਕਾਰੀ ਨੇ ਕਿਹਾ, 'ਇਸ ਕਦਮ ਦਾ ਸ਼ੁੱਧ ਮਾਲੀਆ ਪ੍ਰਭਾਵ ਸਕਾਰਾਤਮਕ ਹੋਵੇਗਾ।' ਅਧਿਕਾਰੀ ਨੇ ਕਿਹਾ, "ਮੰਤਰੀ ਸਮੂਹ ਨੇ ਹਵਾਦਾਰ ਪੀਣ ਵਾਲੇ ਪਦਾਰਥਾਂ (ਕੋਲਡ ਡਰਿੰਕਸ) ਤੋਂ ਇਲਾਵਾ ਤੰਬਾਕੂ ਅਤੇ ਇਸਦੇ ਉਤਪਾਦਾਂ 'ਤੇ 35 ਪ੍ਰਤੀਸ਼ਤ ਦੀ ਵਿਸ਼ੇਸ਼ ਦਰ ਲਗਾਉਣ ਲਈ ਸਹਿਮਤੀ ਦਿੱਤੀ ਹੈ। ""
ਜੀਓਐਮ ਨੇ 35 ਪ੍ਰਤੀਸ਼ਤ ਤੱਕ ਦੀਆਂ ਨਵੀਂਆਂ ਦਰਾਂ ਦੀ ਕੀਤੀ ਸਿਫਾਰਸ਼
ਅਧਿਕਾਰੀ ਨੇ ਕਿਹਾ ਕਿ ਪੰਜ, 12, 18 ਅਤੇ 28 ਪ੍ਰਤੀਸ਼ਤ ਦੀ ਚਾਰ-ਪੱਧਰੀ ਟੈਕਸ ਸਲੈਬ ਜਾਰੀ ਰਹੇਗੀ ਅਤੇ ਜੀਓਐਮ ਵੱਲੋਂ 35 ਪ੍ਰਤੀਸ਼ਤ ਦੀ ਨਵੀਂ ਦਰ ਦਾ ਪ੍ਰਸਤਾਵ ਕੀਤਾ ਗਿਆ ਹੈ। ਨਾਲ ਹੀ ਜੀਓਐਮ ਨੇ 1,500 ਰੁਪਏ ਤੱਕ ਦੇ ਰੈਡੀਮੇਡ ਕੱਪੜਿਆਂ 'ਤੇ 5 ਫੀਸਦੀ ਜੀਐਸਟੀ ਲਗਾਉਣ ਦੀ ਗੱਲ ਕਹੀ ਹੈ, ਜਦੋਂ ਕਿ 1,500 ਤੋਂ 10,000 ਰੁਪਏ ਤੱਕ ਦੇ ਕੱਪੜਿਆਂ 'ਤੇ 18 ਫੀਸਦੀ ਟੈਕਸ ਲੱਗੇਗਾ ਅਤੇ 10,000 ਰੁਪਏ ਤੋਂ ਵੱਧ ਕੀਮਤ ਵਾਲੇ ਕੱਪੜਿਆਂ 'ਤੇ 28 ਫੀਸਦੀ ਟੈਕਸ ਲੱਗੇਗਾ।
- PTC NEWS