Thu, Jan 16, 2025
Whatsapp

Jaintipur Blast : ਬਟਾਲਾ 'ਚ ਪ੍ਰਸਿੱਧ ਕਾਰੋਬਾਰੀ ਪੱਪੂ ਜੈਂਤੀਪੁਰ ਦੇ ਘਰ 'ਤੇ ਹਮਲਾ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ

Jaintipur Blast : ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰੇਨੇਡ ਹਮਲਾ ਪ੍ਰਸਿੱਧ ਕਾਰੋਬਾਰੀ ਪੱਪੂ ਜੈਂਤੀਪੁਰੀਆ ਦੇ ਘਰ 'ਤੇ ਕੀਤਾ ਗਿਆ। ਉਧਰ, ਹਮਲੇ ਨੂੰ ਲੈ ਕੇ ਕਥਿਤ ਤੌਰ 'ਤੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ, ਜਿਸ ਦੀ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- January 16th 2025 09:39 AM -- Updated: January 16th 2025 10:08 AM
Jaintipur Blast : ਬਟਾਲਾ 'ਚ ਪ੍ਰਸਿੱਧ ਕਾਰੋਬਾਰੀ ਪੱਪੂ ਜੈਂਤੀਪੁਰ ਦੇ ਘਰ 'ਤੇ ਹਮਲਾ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ

Jaintipur Blast : ਬਟਾਲਾ 'ਚ ਪ੍ਰਸਿੱਧ ਕਾਰੋਬਾਰੀ ਪੱਪੂ ਜੈਂਤੀਪੁਰ ਦੇ ਘਰ 'ਤੇ ਹਮਲਾ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ

Jaintipur : ਬਟਾਲਾ ਦੇ ਪਿੰਡ ਜੈਂਤੀਪੁਰ 'ਚ ਗ੍ਰੇਨੇਡ ਹਮਲਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰੇਨੇਡ ਹਮਲਾ ਪ੍ਰਸਿੱਧ ਕਾਰੋਬਾਰੀ ਪੱਪੂ ਜੈਂਤੀਪੁਰੀਆ ਦੇ ਘਰ 'ਤੇ ਕੀਤਾ ਗਿਆ।

ਹਮਲੇ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਵਿਖਾਈ ਦੇ ਰਿਹਾ ਹੈ ਕਿ ਇੱਕ ਮੋਟਰਸਾਈਕਲ 'ਤੇ 3 ਵਿਅਕਤੀ ਆਉਂਦੇ ਹਨ ਅਤੇ ਕੁੱਝ ਸੁੱਟ ਰਹੇ ਹਨ। ਹਮਲਾ 7.48 ਮਿੰਟ 'ਤੇ ਹੋਇਆ ਦੱਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਭਜਣ ਸਬੰਧੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਾਇਆ ਜਾ ਸਕੇ। ਇਹ ਸਾਰੀ ਘਟਨਾ ਸ਼ਰਾਬ ਕਾਰੋਬਾਰੀ ਪੱਪੂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।


ਉਧਰ, ਹਮਲੇ ਨੂੰ ਲੈ ਕੇ ਕਥਿਤ ਤੌਰ 'ਤੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ, ਜਿਸ ਦੀ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ।ਧਮਾਕੇ ਦੀ ਜ਼ਿੰਮੇਵਾਰੀ ਵਿਦੇਸ਼ੀ ਗੈਂਗਸਟਰ ਹੈਪੀ ਪਾਸੀਆ ਨੇ ਲਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਸ ਕਾਰੋਬਾਰੀ ਨੂੰ ਕਈ ਵਾਰ ਸ਼ਰਾਬ ਦਾ ਕਾਰੋਬਾਰ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਉਹ ਨਹੀਂ ਮੰਨੇ।

- PTC NEWS

Top News view more...

Latest News view more...

PTC NETWORK