'ਆਪ' ਦੀ ਰੈਲੀ 'ਚ ਰੁੱਝੀਆਂ 2100 ’ਚੋਂ 1700 ਸਰਕਾਰੀ ਬੱਸਾਂ; ਯਾਤਰੀ ਖੱਜਲ ਖੁਆਰ
Government Busses Misuse: ਪੰਜਾਬ ’ਚ ਪਹਿਲਾਂ ਤੋਂ ਹੀ ਸਰਕਾਰੀ ਬੱਸਾਂ ’ਚ 52 ਸਵਾਰੀਆਂ ਨੂੰ ਬਿਠਾਉਣ ਦੇ ਫੈਸਲੇ ਤੋਂ ਲੋਕ ਪਰੇਸ਼ਾਨ ਹਨ। ਦੂਜੇ ਪਾਸੇ ਹੁਣ ਸਰਕਾਰੀ ਬੱਸਾਂ ਨੂੰ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ’ਚ ਭੇਜ ਦਿੱਤੀਆਂ ਗਈਆਂ ਹਨ। ਇਸ ਕਾਰਨ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ’ਚ ਰੋਸ ਪਾਇਆ ਜਾ ਰਿਹਾ ਹੈ। ਸਫਰ ਕਰਨ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ।
ਮੁਲਾਜ਼ਮਾਂ ਵੱਲੋਂ ਸਰਕਾਰ ’ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਰਕਾਰੀ ਬੱਸਾਂ ਰੈਲੀਆਂ ’ਚ ਜਾਣ ਨਾਲ ਵਿਭਾਗ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਮੁਲਾਜ਼ਮਾਂ ਮੁਤਾਬਿਕ ਫਰੀਦਕੋਟ ਡਿੱਪੂ ਨੂੰ ਇੱਕ ਦਿਨ ’ਚ 8 ਲੱਖ ਰੁਪਏ ਦਾ ਘਾਟਾ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਰੈਲੀਆਂ ਲਈ ਦੁਰਵਰਤੋਂ ਕਰ ਰਹੀ ਹੈ।
ਬਸ ਸਟੈਂਡ ਤੇ ਖੜੀਆਂ ਸਵਾਰੀਆਂ ਨੇ ਕਿਹਾ ਕਿ ਸਰਕਾਰੀ ਬੱਸਾਂ ਰੁਕਦੀਆਂ ਜਰੂਰ ਹਨ ਪਰ ਆਪਣਾ ਟਾਈਮ ਪੂਰਾ ਕਰਕੇ ਬੱਸ ਸਟੈਂਡ ਤੋਂ ਬਿਨਾਂ ਸਵਾਰੀ ਚੜਾਏ ਚਲੀਆਂ ਜਾਂਦੀਆਂ ਹਨ। ਇਸ ਸਬੰਧੀ ਜਦੋਂ ਪੁੱਛਿਆਂ ਜਾਂਦਾ ਹੈ ਤਾਂ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ 52 ਸਵਾਰੀਆਂ ਤੋਂ ਵੱਧ ਅਸੀਂ ਨਹੀਂ ਬਿਠਾ ਸਕਦੇ।
ਇਹ ਵੀ ਪੜ੍ਹੋ: ਮਹਿਲਾ ਡਾਕਟਰ ਦਾ ਹਾਈ ਵੋਲਟੇਜ ਡਰਾਮਾ, ਗ੍ਰਿਫ਼ਤਾਰ ਕਰਨ ਆਈ ਪੁਲਿਸ ਨੂੰ ਵੱਢੀਆਂ ਦੰਦੀਆਂ
-