ਸਰਕਾਰੀ ਬੱਸਾਂ ਨੂੰ ਰੈਲੀਆਂ ’ਚ ਲੈ ਕੇ ਜਾਣ ’ਤੇ RTI ਕਾਰਕੂੰਨ ਮਾਨਿਕ ਗੋਇਲ ਵੱਲੋਂ ਪਟੀਸ਼ਨ ਦਾਇਰ
PRTC Buses: ਪੰਜਾਬ ’ਚ ਕਦੇ ਪੀਆਰਟੀਸੀ ਬੱਸਾਂ ਦੀ ਹੜਤਾਲ, ਕਦੇ 52 ਸਵਾਰੀਆਂ ਨੂੰ ਬਿਠਾਉਣ ਦਾ ਫੈਸਲੇ ਅਤੇ ਕਦੇ ਰੈਲੀਆਂ ਦਾ ਸਰਕਾਰੀ ਬੱਸਾਂ ’ਚ ਚੱਲੇ ਜਾਣ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।
ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਵੱਲੋਂ ਕਈ ਵਾਰ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਰੈਲੀਆਂ ਦੇ ਦੌਰਾਨ ਕਈ ਵਾਰ ਸਰਕਾਰੀ ਬੱਸਾਂ ਨੂੰ ਰੈਲੀਆਂ ’ਚ ਲਿਆਇਆ ਜਾਂਦਾ ਹੈ। ਇਸ ’ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਆਰ.ਟੀ.ਆਈ ਕਾਰਕੁੰਨ ਮਾਨਿਕ ਗੋਇਲ ਨੇ ਹਾਈਕੋਰਟ ’ਚ ਜਨਹਿਤ ਪਟੀਸ਼ਨ ਦਾਇਰ ਕੀਤੀ। ਜਿਸ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ: Israel Anti Tank Missile Attack: ਹਮਲੇ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਜਾਰੀ ਕੀਤਾ ਅਲਰਟ, ਕਿਹਾ...
ਪਟੀਸ਼ਨਕਰਤਾ ਨੇ ਹਾਈਕੋਰਟ ਨੂੰ ਦੱਸਿਆ ਕਿ ਅਜੇ ਪਿਛਲੀ ਤਿੰਨ ਰੈਲੀਆਂ ’ਚ ਹੀ ਕਈ ਸਰਕਾਰੀ ਬੱਸਾਂ ਦਾ ਪੰਜਾਬ ਸਰਕਾਰ ਨੇ ਇਸਤੇਮਾਲ ਕੀਤਾ ਹੈ। ਜਿਸ ਕਾਰਨ ਪੰਜਾਬ ਦੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ: ਹਿਮਾਚਲ ਦੇ 6 ਬਾਗ਼ੀ ਵਿਧਾਇਕ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਪਹੁੰਚੇ ਸੁਪਰੀਮ ਕੋਰਟ
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਬੱਸਾਂ ਦੇ ਰੈਲੀਆਂ ’ਚ ਚੱਲੇ ਜਾਣ ਦੇ ਕਾਰਨ ਆਪਣੇ ਰੂਟਾਂ ’ਤੇ ਬੱਸਾਂ ਨਹੀਂ ਚਲ ਪਾਈਆਂ ਜਿਸ ਕਾਰਨ ਬੱਚੇ ਬਜ਼ੁਰਗ, ਮਹਿਲਾਵਾਂ ਅਤੇ ਆਮ ਲੋਕ ਕਈ ਘੰਟਿਆਂ ਤੱਕ ਬੱਸਾਂ ਦਾ ਇੰਤਜ਼ਾਰ ਕਰਦੇ ਰਹੇ।
ਇਹ ਵੀ ਪੜ੍ਹੋ: ਲੁਧਿਆਣਾ: ਕਾਂਗਰਸੀਆਂ ਤੇ ਪੁਲਿਸ ਵਿਚਾਲੇ ਝੜਪ, ਪੁਲਿਸ ਮੁਲਾਜ਼ਮਾਂ ਦੀਆਂ ਉਤਾਰੀਆਂ ਪੱਗਾਂ
ਪਟੀਸ਼ਨਕਰਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅਪੀਲ ਕੀਤੀ ਹੈ ਕਿ ਭਵਿੱਖ ’ਚ ਇਸ ’ਤੇ ਕੋਈ ਨੀਤੀ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਸਰਕਾਰੀ ਬੱਸਾਂ ਦਾ ਰਾਜਨੀਤਿਕ ਰੈਲੀਆਂ ’ਚ ਇਸਤੇਮਾਲ ਕੀਤਾ ਜਾਣਾ ਬੰਦ ਹੋ ਸਕੇ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦੀ ਕੋਠੀ ਸਾਹਮਣੇ ਪੱਲੇਦਾਰਾਂ 'ਤੇ ਵਰ੍ਹਾਈਆਂ ਡਾਂਗਾਂ; ਲੱਥੀਆਂ ਦਸਤਾਰਾਂ, ਦੇਖੋ ਤਸਵੀਰਾਂ
-