Fri, Mar 14, 2025
Whatsapp

Govt Bus in AAP Rally: ਲੁਧਿਆਣਾ ’ਚ ਸਰਕਾਰੀ ਰੈਲੀ ਲਈ ਇਸਤੇਮਾਲ ਹੋਣਗੀਆਂ ਸਰਕਾਰੀ ਬੱਸਾਂ

Reported by:  PTC News Desk  Edited by:  Aarti -- December 10th 2023 10:06 AM
Govt Bus in AAP Rally: ਲੁਧਿਆਣਾ ’ਚ ਸਰਕਾਰੀ ਰੈਲੀ ਲਈ ਇਸਤੇਮਾਲ ਹੋਣਗੀਆਂ ਸਰਕਾਰੀ ਬੱਸਾਂ

Govt Bus in AAP Rally: ਲੁਧਿਆਣਾ ’ਚ ਸਰਕਾਰੀ ਰੈਲੀ ਲਈ ਇਸਤੇਮਾਲ ਹੋਣਗੀਆਂ ਸਰਕਾਰੀ ਬੱਸਾਂ

Govt Bus in AAP Rally: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਧਨਾਨਸੂ ਵਿੱਚ ਰੈਲੀ ਕਰਨਗੇ। ਇਸ ਦੇ ਨਾਲ ਹੀ ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਰੂਟ ਪਲਾਨ ਵੀ ਜਾਰੀ ਕੀਤਾ ਹੈ। ਦੂਜੇ ਪਾਸੇ ਇਸ ਰੈਲੀ ਦੇ ਲਈ ਇੱਕ ਵਾਰ ਫਿਰ ਤੋਂ ਸਰਕਾਰੀ ਬੱਸਾਂ ਦਾ ਇਸਤੇਮਾਲ ਕੀਤਾ ਜਾਵੇਗਾ। 

ਦਰਅਸਲ ਪੀਆਰਟੀਸੀ ਮੁਲਾਜ਼ਮਾਂ ਨੇ ਇਲ਼ਜ਼ਾਮ ਲਗਾਇਆ ਹੈ ਕਿ ਅੱਜ ਫਿਰ ਤੋਂ ਲੁਧਿਆਣਾ ਵਿਖੇ ਹੋ ਰਹੀ ਰੈਲੀ ’ਚ ਸਰਕਾਰੀ ਬੱਸਾਂ ਜਾਣਗੀਆਂ। ਲਗਭਗ 700 ਬੱਸਾਂ ਨੂੰ ਰੈਲੀ ’ਚ ਭੇਜਿਆ ਜਾਵੇਗਾ। ਇਹ ਬੱਸਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੈ ਕੇ ਰੈਲੀ ’ਚ ਲੈ ਕੇ ਪਹੁੰਚਣਗੀਆਂ। ਜਿਸ ਦੇ ਚੱਲਦੇ ਪੀਆਰਟੀਸੀ ਦਾ ਕਰੋੜਾਂ ਦਾ ਨੁਕਸਾਨ ਹੋਵੇਗਾ। 


ਦੂਜੇ ਪਾਸੇ ਇਸਦਾ ਅਸਰ ਦੇਖਣ ਨੂੰ ਮਿਲਣ ਲੱਗਾ ਹੈ। ਜੀ ਹਾਂ ਅੱਜ (ਐਤਵਾਰ) ਨੂੰ ਬੱਸਾਂ ਦੀ ਘਾਟ ਕਾਰਨ ਕਈ ਯਾਤਰੀ ਸੜਕਾਂ 'ਤੇ ਫਸ ਗਏ, ਕਿਉਂਕਿ ਜ਼ਿਆਦਾਤਰ ਸਰਕਾਰੀ ਪੀਆਰਟੀਸੀ ਆਪਣੇ ਸਮੇਂ ’ਤੇ ਨਹੀਂ ਪਹੁੰਚ ਰਹੀਆਂ ਹਨ। ਇਸ ਦੌਰਾਨ ਯਾਤਰੀਆਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: Cell For Transgender: ਪੰਜਾਬ ਦੀਆਂ ਜੇਲ੍ਹਾਂ ’ਚ ਟਰਾਂਸਜੈਂਡਰਾਂ ਲਈ ਵੱਖਰਾ ਸੈੱਲ ਨਹੀਂ, ਹਾਈ ਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ

- PTC NEWS

Top News view more...

Latest News view more...

PTC NETWORK