ਚੰਡੀਗੜ੍ਹ, 5 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੇ ਜਾਣ ਤੋਂ ਤਿੰਨ ਦਿਨ ਬਾਅਦ ਬਰਾੜ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ, ਜਿਸਨੇ ਸਾਹਮਣੇ ਆ ਇਹ ਦਾਅਵਾ ਕੀਤਾ ਹੈ ਕਿ ਉਸਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।ਇਹ ਵੀ ਪੜ੍ਹੋ: ਮੂਸੇਵਾਲੇ ਦੇ ਕਾਤਲ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਲਈ ਮਜਬੂਰ ਪਿਤਾ ਦਾ ਝਲਕਿਆ ਦਰਦਸਾਹਮਣੇ ਆਈ ਉਕਤ ਵੀਡੀਓ 'ਚ ਗੋਲਡੀ ਬਰਾੜ ਨੇ ਸੀਨੀਅਰ ਪਤਰਕਾਰ ਨੂੰ ਦੱਸਿਆ ਕਿ ਨਜ਼ਰਬੰਦੀ ਸਬੰਧੀ ਮਾਨ ਦਾ ਦਾਅਵਾ ਝੂਠਾ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਹ ਅਮਰੀਕਾ ਵਿੱਚ ਹੈ ਹੀ ਨਹੀਂ ਤਾਂ ਫਿਰ ਗ੍ਰਿਫ਼ਤਾਰੀ ਤਾਂ ਦੂਰ ਦੀ ਗੱਲ ਹੈ। ਇਹ ਖਬਰ ਮਾਨ ਲਈ ਵੱਡੀ ਨਮੋਸ਼ੀ ਵਾਲੀ ਗੱਲ ਹੈ, ਜਿਨ੍ਹਾਂ ਗੁਜਰਾਤ ਵਿੱਚ ਮੀਡੀਆ ਨੂੰ ਦੱਸਿਆ ਸੀ ਕਿ ਬਰਾੜ ਨੂੰ ਅਮਰੀਕਾ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸੂਬੇ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਬਰਾੜ ਨੂੰ ਜਲਦ ਹੀ ਭਾਰਤ ਵਾਪਸ ਲਿਆਂਦਾ ਜਾਵੇਗਾ।ਇਸ ਦੇ ਨਾਲ ਹੀ ਹੁਣ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਇਲਜ਼ਾਮ ਲਾਉਂਦੀਆਂ ਪੁੱਛਿਆ ਕਿ ਮਾਨ ਨੇ ਪੰਜਾਬ ਵਾਸੀਆਂ ਨਾਲ ਝੂਠ ਕਿਉਂ ਬੋਲਿਆ। ਉਨ੍ਹਾਂ ਟਵੀਟ ਕਰ ਕਿਹਾ, ਇਸ ਤੋਂ ਵੱਧ ਨੁਕਸਾਨ ਕੀ ਹੋ ਸਕਦਾ ਹੈ। ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਨੇ ਗੈਂਗਸਟਰ ਗੋਲਡੀ ਬਰਾੜ ਦਾ ਇੰਟਰਵਿਊ ਲਿਆ ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਸੀ ਕਿ ਉਸਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਹੈ। ਗੋਲਡੀ ਨਾ ਸਿਰਫ਼ ਆਜ਼ਾਦ ਘੁੰਮ ਰਿਹਾ ਹੈ ਸਗੋਂ ਮਰਜ਼ੀ ਨਾਲ ਕਤਲ ਕਰਨ ਦਾ ਹੁਕਮ ਦੇ ਰਿਹਾ ਹੈ। ਮੁੱਖ ਮੰਤਰੀ ਪੰਜਾਬੀਆਂ ਨੂੰ ਸਪੱਸ਼ਟੀਕਰਨ ਦੇਣ, ਉਹਨਾਂ ਝੂਠ ਕਿਉਂ ਬੋਲਿਆ।<blockquote class=twitter-tweet data-partner=tweetdeck><p lang=en dir=ltr>What can be more damming. Senior journalist <a href=https://twitter.com/RiteshLakhi?ref_src=twsrc^tfw>@RiteshLakhi</a> interviews dreaded gangster Goldy Brar who CM <a href=https://twitter.com/BhagwantMann?ref_src=twsrc^tfw>@BhagwantMann</a> claims has been detained by US authorities. Goldy is not only roaming free but ordering murders at will. CM owes explanation to Pbis. Why did he lie to them.</p>&mdash; Bikram Singh Majithia (@bsmajithia) <a href=https://twitter.com/bsmajithia/status/1599641179389583362?ref_src=twsrc^tfw>December 5, 2022</a></blockquote><script async src=https://platform.twitter.com/widgets.js charset=utf-8></script>ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਨੇ CM ਮਾਨ ਦੇ ਦਾਅਵੇ ਦੀ ਖੋਲ੍ਹੀ ਪੋਲਦੱਸਣਯੋਗ ਹੈ ਕਿ ਬਰਾੜ ਨੇ ਇੱਕ ਯੂਟਿਊਬ 'ਤੇ ਅਮਰੀਕੀ ਪੱਤਰਕਾਰ ਨਾਲ ਇੰਟਰਵਿਊ ਵਿੱਚ ਇਹ ਦਾਅਵਾ ਕੀਤਾ ਕਿ ਉਸ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਵਿੱਚ ਨਹੀਂ ਲਿਆ। ਹਾਲਾਂਕਿ ਪੀਟੀਸੀ ਇਸ ਵੀਡੀਓ ਵਿੱਚ ਆਵਾਜ਼ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰ ਪਾਇਆ ਹੈ।