Tue, Apr 8, 2025
Whatsapp

Gold Price : ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਉਛਾਲ, ਬੰਗਲੌਰ 'ਚ 93,000 ਤੋਂ ਪਾਰ ਹੋਈ 10 ਗ੍ਰਾਮ ਦੀ ਕੀਮਤ, ਜਾਣੋ ਤੁਹਾਡੇ ਸ਼ਹਿਰ 'ਚ ਕੀਮਤਾਂ

Gold-Silver Price in India : ਘਰੇਲੂ ਬਾਜ਼ਾਰ 'ਚ ਸੋਨੇ ਨੇ ਬਣਾਇਆ ਨਵਾਂ ਰਿਕਾਰਡ, ਅੱਜ MCX 'ਤੇ ਸੋਨੇ ਦੀ ਕੀਮਤ 91,423 ਰੁਪਏ 'ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ MCX 'ਤੇ ਸੋਨੇ ਨੇ ਇਸ ਸਾਲ 18 ਫੀਸਦੀ ਦਾ ਰਿਟਰਨ ਦਿੱਤਾ ਹੈ, ਉਥੇ ਹੀ 1 ਮਹੀਨੇ 'ਚ 5 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਹੈ।

Reported by:  PTC News Desk  Edited by:  KRISHAN KUMAR SHARMA -- April 03rd 2025 03:19 PM -- Updated: April 03rd 2025 03:25 PM
Gold Price : ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਉਛਾਲ, ਬੰਗਲੌਰ 'ਚ 93,000 ਤੋਂ ਪਾਰ ਹੋਈ 10 ਗ੍ਰਾਮ ਦੀ ਕੀਮਤ, ਜਾਣੋ ਤੁਹਾਡੇ ਸ਼ਹਿਰ 'ਚ ਕੀਮਤਾਂ

Gold Price : ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਉਛਾਲ, ਬੰਗਲੌਰ 'ਚ 93,000 ਤੋਂ ਪਾਰ ਹੋਈ 10 ਗ੍ਰਾਮ ਦੀ ਕੀਮਤ, ਜਾਣੋ ਤੁਹਾਡੇ ਸ਼ਹਿਰ 'ਚ ਕੀਮਤਾਂ

Gold-Silver Price News : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਅੱਜ 3 ਅਪ੍ਰੈਲ ਨੂੰ ਇਹ ਇਕ ਵਾਰ ਫਿਰ ਨਵੇਂ ਰਿਕਾਰਡ ਨੂੰ ਛੂਹ ਗਿਆ ਹੈ। ਘਰੇਲੂ ਬਾਜ਼ਾਰ 'ਚ ਸੋਨੇ ਨੇ ਬਣਾਇਆ ਨਵਾਂ ਰਿਕਾਰਡ, ਅੱਜ MCX 'ਤੇ ਸੋਨੇ ਦੀ ਕੀਮਤ 91,423 ਰੁਪਏ 'ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ MCX 'ਤੇ ਸੋਨੇ ਨੇ ਇਸ ਸਾਲ 18 ਫੀਸਦੀ ਦਾ ਰਿਟਰਨ ਦਿੱਤਾ ਹੈ, ਉਥੇ ਹੀ 1 ਮਹੀਨੇ 'ਚ 5 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਹੈ।

ਬੈਂਗਲੁਰੂ 'ਚ ਅੱਜ ਯਾਨੀ 3 ਅਪ੍ਰੈਲ ਨੂੰ ਸੋਨੇ ਦੀ ਕੀਮਤ 'ਚ ਵਾਧਾ ਹੋਇਆ ਹੈ। ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਗਹਿਣਿਆਂ ਦੇ ਦੁਕਾਨਦਾਰਾਂ ਵੱਲੋਂ ਕੀਤੀ ਗਈ ਭਾਰੀ ਖਰੀਦਦਾਰੀ ਕਾਰਨ ਅੱਜ ਸੋਨੇ ਦੇ ਰੇਟ ਵਧ ਰਹੇ ਹਨ।


ਚਾਂਦੀ ਦੀ ਕੀਮਤ 'ਚ ਗਿਰਾਵਟ

ਹਾਲਾਂਕਿ ਇਨ੍ਹਾਂ ਦਿਨਾਂ 'ਚ ਸੋਨਾ ਆਪਣੇ ਉੱਚ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਵੱਲੋਂ ਸ਼ੁਰੂ ਕੀਤੀ ਟੈਰਿਫ ਜੰਗ ਦੇ ਕਾਰਨ ਬਾਜ਼ਾਰ ਵਿੱਚ ਅਮਰੀਕੀ ਡਾਲਰ ਦੀ ਮੰਗ ਅਤੇ ਸਥਿਰਤਾ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅੱਜ ਬੈਂਗਲੁਰੂ 'ਚ ਚਾਂਦੀ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਸੋਨੇ ਦੀ ਕੀਮਤ 'ਚ ਵੀ ਇਸੇ ਤਰ੍ਹਾਂ ਦਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਬੰਗਲੌਰ 'ਚ 93000 ਨੂੰ ਪਾਰ ਹੋਈ ਸੋਨੇ ਦੀ ਕੀਮਤ

ਬੈਂਗਲੁਰੂ 'ਚ 24 ਕੈਰੇਟ ਸੋਨੇ ਦੀ ਕੀਮਤ 93380 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਜਦਕਿ ਇਕ ਦਿਨ ਪਹਿਲਾਂ ਸੋਨਾ 92840 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ।

ਅੱਜ 22 ਕੈਰੇਟ ਸੋਨੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਬੈਂਗਲੁਰੂ 'ਚ 22 ਕੈਰੇਟ ਸੋਨੇ ਦੀ ਕੀਮਤ 85600 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ ਇੱਕ ਦਿਨ ਪਹਿਲਾਂ ਇਹ 85100 ਰੁਪਏ ਪ੍ਰਤੀ 10 ਗ੍ਰਾਮ ਸੀ।

18 ਕੈਰੇਟ ਸੋਨੇ ਦੀ ਕੀਮਤ ਵਧ ਰਹੀ ਹੈ। ਅੱਜ ਬੈਂਗਲੁਰੂ 'ਚ 18 ਕੈਰੇਟ ਸੋਨੇ ਦੀ ਕੀਮਤ 70040 ਰੁਪਏ ਪ੍ਰਤੀ 10 ਗ੍ਰਾਮ ਹੈ। ਜਦਕਿ ਇਕ ਦਿਨ ਪਹਿਲਾਂ ਇਹ 69630 ਰੁਪਏ ਪ੍ਰਤੀ 10 ਗ੍ਰਾਮ ਸੀ।

ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ

  • ਸ਼ਹਿਰ                   24 ਕੈਰੇਟ ਸੋਨੇ ਦੀ ਕੀਮਤ
  • ਚੇਨਈ                    ₹91190 ਰੁਪਏ
  • ਮੁੰਬਈ                    ₹91190 ਰੁਪਏ
  • ਦਿੱਲੀ                    ₹91340 ਰੁਪਏ
  • ਕੋਲਕਾਤਾ            ₹91190 ਰੁਪਏ
  • ਅਹਿਮਦਾਬਾਦ    ₹91240 ਰੁਪਏ
  • ਜੈਪੁਰ                   ₹91340 ਰੁਪਏ
  • ਪਟਨਾ                 ₹91240 ਰੁਪਏ
  • ਲਖਨਊ             ₹91340 ਰੁਪਏ
  • ਗਾਜ਼ੀਆਬਾਦ    ₹91340 ਰੁਪਏ
  • ਨੋਇਡਾ              ₹91340 ਰੁਪਏ
  • ਚੰਡੀਗੜ੍ਹ           91340 ਰੁਪਏ

ਮਿਸਡ ਕਾਲ ਰਾਹੀਂ ਜਾਣੋ ਸੋਨੇ ਦੀ ਕੀਮਤ

ਤੁਸੀਂ ਆਸਾਨੀ ਨਾਲ ਸੋਨੇ ਦੀਆਂ ਨਵੀਨਤਮ ਕੀਮਤਾਂ ਦਾ ਪਤਾ ਲਗਾ ਸਕਦੇ ਹੋ। ਇਸਦੇ ਲਈ ਤੁਹਾਨੂੰ ਸਿਰਫ਼ ਇੱਕ ਮਿਸਡ ਕਾਲ (ਬਲੈਂਕ ਕਾਲ) ਕਰਨ ਦੀ ਲੋੜ ਹੈ। ਤੁਸੀਂ 8955664433 'ਤੇ ਮਿਸ ਕਾਲ ਕਰਕੇ 22 ਕੈਰੇਟ ਸੋਨੇ ਅਤੇ 18 ਕੈਰੇਟ ਸੋਨੇ ਦਾ ਰੇਟ ਪਤਾ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਮਿਸਡ ਕਾਲ ਕਰੋਗੇ, ਤੁਹਾਨੂੰ ਇੱਕ ਸੰਦੇਸ਼ ਮਿਲੇਗਾ, ਜਿਸ ਵਿੱਚ ਸੋਨੇ ਦੇ ਰੇਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

- PTC NEWS

Top News view more...

Latest News view more...

PTC NETWORK