Gold Price : ਲਗਾਤਾਰ ਤੀਜੇ ਦਿਨ ਮਹਿੰਗਾ ਹੋਇਆ ਸੋਨਾ, ਜਾਣੋ ਅੱਜ ਦਾ ਰੇਟ
Gold-Silver Price : ਪਿਛਲੇ ਤਿੰਨ ਦਿਨਾਂ ਤੋਂ ਸੋਨੇ ਦੀ ਕੀਮਤ 'ਚ ਲਗਾਤਾਰ ਵਾਧਾ ਜਾਰੀ ਹੈ। ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਸੋਨਾ ਫਿਰ ਤੋਂ ਰਿਕਾਰਡ ਪੱਧਰ ਦੇ ਨੇੜੇ ਪਹੁੰਚਦਾ ਨਜ਼ਰ ਆ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਧਾਤਾਂ 'ਚ ਤੇਜ਼ੀ ਦੇ ਵਿਚਕਾਰ ਸਰਾਫਾ ਬਾਜ਼ਾਰ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਜਿੱਥੇ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ, ਉੱਥੇ ਹੀ ਗਲੋਬਲ ਬਾਜ਼ਾਰ 'ਚ ਆਈ ਤੇਜ਼ੀ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਬੁੱਧਵਾਰ ਨੂੰ ਤੇਜ਼ੀ ਨਾਲ ਕਾਰੋਬਾਰ ਕਰਦੇ ਹੋਏ ਸੋਨਾ 71,928 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸ਼ੁਰੂਆਤੀ ਮੰਦੀ ਤੋਂ ਬਾਅਦ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਚਾਂਦੀ ਦੀ ਕੀਮਤ 84,730 ਰੁਪਏ ਪ੍ਰਤੀ ਕਿਲੋ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ।
ਸੋਨੇ ਦੀ ਕੀਮਤ ਕਿੰਨੀ ਵਧੀ?
ਸਰਾਫਾ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਸੋਨੇ ਦੀ ਕੀਮਤ 71,777 ਰੁਪਏ ਪ੍ਰਤੀ 10 ਗ੍ਰਾਮ ਸੀ। ਬਾਜ਼ਾਰ ਖੁੱਲ੍ਹਦੇ ਹੀ ਇਸ ਦੀ ਕੀਮਤ 'ਚ ਵਾਧਾ ਦੇਖਣ ਨੂੰ ਮਿਲਿਆ, ਖਬਰ ਲਿਖੇ ਜਾਣ ਤੱਕ ਇਸ ਦੀ ਕੀਮਤ 'ਚ 151 ਰੁਪਏ (0.21 ਫੀਸਦੀ) ਦਾ ਵਾਧਾ ਦੇਖਿਆ ਗਿਆ। ਇਸ ਰਫ਼ਤਾਰ ਨਾਲ ਸੋਨਾ 71,928 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਸੋਨੇ 'ਚ ਤੇਜ਼ੀ ਦੇ ਨਾਲ-ਨਾਲ ਚਾਂਦੀ ਦੀ ਕੀਮਤ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਚਾਂਦੀ ਦੀ ਕੀਮਤ 153 ਰੁਪਏ (0.18%) ਵਧ ਕੇ 84,883 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ, ਜਦੋਂ ਕਿ ਕੱਲ੍ਹ ਇਹ 84,730 ਰੁਪਏ ਸੀ। ਪਿਛਲੇ ਇਕ ਹਫਤੇ 'ਚ 24 ਕੈਰੇਟ ਸੋਨੇ ਦੀ ਕੀਮਤ 'ਚ 2.3 ਫੀਸਦੀ ਦਾ ਵਾਧਾ ਹੋਇਆ ਹੈ।
ਪ੍ਰਮੁੱਖ ਸ਼ਹਿਰਾਂ ਵਿੱਚ 24 ਕੈਰੇਟ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਇਹ ਵੀ ਪੜ੍ਹੋ : MRI Machine ਹਮੇਸ਼ਾ ਚਾਲੂ ਰੱਖੀ ਜਾਂਦੀ ਹੈ, ਐਮਰਜੈਂਸੀ ਵਿੱਚ ਹੀ ਹੁੰਦੀ ਹੈ ਬੰਦ , ਜਾਣੋ ਕਾਰਨ
- PTC NEWS