Gold and Silver Price Today : ਸੋਨੇ ਦੀਆਂ ਕੀਮਤਾਂ ’ਚ ਮੁੜ ਆਈ ਗਿਰਾਵਟ; ਜਾਣੋ ਸੋਨੇ ਤੇ ਚਾਂਦੀ ਦੀਆਂ ਨਵੀਆਂ ਕੀਮਤਾਂ
Gold and Silver Price Today : ਜੇਕਰ ਤੁਸੀਂ ਅੱਜ ਮੰਗਲਵਾਰ ਨੂੰ ਸੋਨਾ ਜਾਂ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਨਵੀਨਤਮ ਕੀਮਤਾਂ ਦੀ ਜਾਂਚ ਕਰੋ। ਅੱਜ ਫਿਰ ਸੋਨੇ ਦੀਆਂ ਕੀਮਤਾਂ ਵਿੱਚ ਬਦਲਾਅ ਆਇਆ ਹੈ। ਅੱਜ ਸੋਨੇ ਦੀ ਕੀਮਤ ਵਿੱਚ 650 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ ਹੈ। ਪਰ ਚਾਂਦੀ ਦੀ ਕੀਮਤ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਨਵੀਆਂ ਕੀਮਤਾਂ ਤੋਂ ਬਾਅਦ ਸੋਨੇ ਦੀ ਕੀਮਤ 89 ਹਜ਼ਾਰ ਅਤੇ ਚਾਂਦੀ ਦੀ ਕੀਮਤ 94 ਹਜ਼ਾਰ 'ਤੇ ਟ੍ਰੈਂਡ ਕਰ ਰਹੀ ਹੈ।
ਅੱਜ ਮੰਗਲਵਾਰ 8 ਅਪ੍ਰੈਲ 2025 ਨੂੰ ਸਰਾਫਾ ਬਾਜ਼ਾਰ ਵੱਲੋਂ ਜਾਰੀ ਕੀਤੇ ਗਏ ਸੋਨੇ ਅਤੇ ਚਾਂਦੀ ਦੇ ਅੰਕੜਿਆਂ ਅਨੁਸਾਰ, 22 ਕੈਰੇਟ ਸੋਨੇ ਦੀ ਕੀਮਤ 82,400, 24 ਕੈਰੇਟ ਦੀ ਕੀਮਤ 89, 880 ਅਤੇ 18 ਗ੍ਰਾਮ ਸੋਨੇ ਦੀ ਦਰ 67,420 ਰੁਪਏ 'ਤੇ ਟ੍ਰੈਂਡ ਕਰ ਰਹੀ ਹੈ। 1 ਕਿਲੋ ਚਾਂਦੀ ਦੀ ਕੀਮਤ 94,000 ਰੁਪਏ ਹੈ।
ਅੱਜ ਦੀ ਤਾਜ਼ਾ ਦਰ (ਪ੍ਰਤੀ ਗ੍ਰਾਮ)
ਚਾਂਦੀ ਵੀ ਹੋਈ ਸਸਤੀ
ਮਾਹਿਰਾਂ ਦਾ ਮੰਨਣਾ ਹੈ ਕਿ ਦੁਨੀਆ ਭਰ ਵਿੱਚ ਵਧਦੀ ਆਰਥਿਕ ਅਨਿਸ਼ਚਿਤਤਾ ਅਤੇ ਟੈਰਿਫ ਯੁੱਧ ਕਾਰਨ, ਕਮੋਡਿਟੀ ਬਾਜ਼ਾਰ 'ਤੇ ਦਬਾਅ ਹੈ। ਇਸਦਾ ਸਿੱਧਾ ਅਸਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ।
- PTC NEWS