ਵੀਡੀਓ ਕਾਲਿੰਗ 'ਚ ਕੁੜੀ ਦੀ ਅਸ਼ਲੀਲ ਹਰਕਤ, ਹਨੀ ਟਰੈਪ 'ਚ ਫਸਿਆ ਵਿਧਾਇਕ ਦਾ ਬੇਟਾ
Cyber Fraud Cases: ਇੱਕ ਤਾਜ਼ੇ ਮਾਮਲੇ 'ਚ ਬਿਹਾਰ ਦੇ ਬੇਲਦੌਰ ਵਿੱਚ JDU ਵਿਧਾਇਕ ਪੰਨਾਲਾਲ ਸਿੰਘ ਪਟੇਲ ਦਾ ਪੁੱਤਰ ਨੂਤਨ ਪਟੇਲ ਹਨੀ ਟਰੈਪ ਦਾ ਸ਼ਿਕਾਰ ਹੋ ਗਿਆ। ਉੱਥੇ ਦੇ ਅਪਰਾਧੀਆਂ ਦਾ ਵੀ ਲੋਕਾਂ ਨੂੰ ਫਸਾਉਣ ਦਾ ਤਰੀਕਾ ਉਹੀ ਹੈ ਜੋ ਅੱਜਕੱਲ੍ਹ ਪੰਜਾਬ 'ਚ ਧੜੱਲੇ ਨਾਲ ਚੱਲ ਰਿਹਾ ਹੈ। ਇਹ ਲੋਕ ਵਟਸਐਪ 'ਤੇ ਕਾਲ ਕਰਦੇ ਹਨ, ਜਿਸ ਨੂੰ ਜਦੋਂ ਚੁੱਕ ਲਿਆ ਜਾਂਦਾ ਤਾਂ ਦੂਜੇ ਪਾਸੇ ਅਲਪ-ਨਗਣ ਕੁੜੀ ਬੈਠੀ ਹੁੰਦੀ ਹੈ। ਜੋ ਕਿ ਤੁਹਾਡੀਆਂ ਉਸ ਦਰਮਿਆਨ ਦੀਆਂ ਸਕਰੀਨਸ਼ੋਟ ਤਸਵੀਰਾਂ ਹਾਸਿਲ ਕਰ ਲੈਂਦੀ, ਬਾਅਦ ਵਿੱਚ ਇਨ੍ਹਾਂ ਤਸਵੀਰਾਂ ਨੂੰ ਵਿਖਾ ਕੇ ਹੀ ਬਲੈਕ ਮੇਲ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਕੰਮ ਵਿੱਚ ਇੱਕਲੀ ਕੁੜੀ ਨਹੀਂ ਸਗੋਂ ਪੂਰਾ ਦਾ ਪੂਰਾ ਗਰੋਹ ਸ਼ਾਮਲ ਹੁੰਦਾ ਹੈ।
- ਹਨੀ ਟਰੈਪ 'ਚ ਫਸਾਕੇ ਫਿਰੌਤੀ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼- 2 ਔਰਤਾਂ ਸਮੇਤ 4 ਕਾਬੂ
ਵਿਧਾਇਕ ਦੇ ਬੇਟੇ ਨੂੰ ਇੰਝ ਬਣਾਇਆ ਆਪਣਾ ਸ਼ਿਕਾਰ
ਕੁੜੀ ਨੇ ਵੀਡੀਓ ਕਾਲਿੰਗ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਵਿਧਾਇਕ ਦੇ ਬੇਟੇ ਨੇ ਗੱਲਬਾਤ ਸ਼ੁਰੂ ਕੀਤੀ ਤਾਂ ਲੜਕੀ ਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਨੂਤਨ ਪਟੇਲ ਨੇ ਤੁਰੰਤ ਕਾਲ ਕੱਟ ਦਿੱਤੀ। ਕੌਮੀ ਮੀਡੀਆ ਰਿਪੋਰਟਾਂ ਮੁਤਾਬਕ ਕੁਝ ਹੀ ਸਮੇਂ 'ਚ ਪਟੇਲ ਦੇ ਬੇਟੇ ਨੂੰ ਬਲੈਕ ਮੇਲ ਕੀਤਾ ਜਾਣ ਲੱਗਾ। ਕੁਝ ਸਮੇਂ ਬਾਅਦ ਉਨ੍ਹਾਂ ਵਟਸਐਪ 'ਤੇ ਬਣਾਈ ਗਈ ਅਸ਼ਲੀਲ ਵੀਡੀਓ ਭੇਜ ਕੇ 1 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਨੂਤਨ ਪਟੇਲ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਸਾਹਮਣੇ ਵਾਲੇ ਵਿਅਕਤੀ ਨੇ ਉਸ ਨੂੰ ਧਮਕੀ ਦਿੱਤੀ ਕਿ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਨੂਤਨ ਪਟੇਲ ਨੇ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਹੈ। ਹੁਣ ਪੁਲਿਸ ਜਾਂਚ ਕਰ ਰਹੀ ਹੈ।
- ਹਨੀ ਟ੍ਰੈਪ ਲਗਾ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲਾ ਗਰੋਹ ਕਾਬੂ
ਪੰਜਾਬ ਤੋਂ ਪੀੜਤਾਂ ਦਾ ਬਿਆਨ ਆਇਆ ਸਾਹਮਣੇ
ਨਾਜਰ ਸਿੰਘ (ਨਾਮ ਬਦਲਿਆ ਹੋਇਆ) ਨੇ ਪੀ.ਟੀ.ਸੀ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਕੁਰਾਲੀ ਸਥਿਤ ਆਪਣੇ ਫਰਨੀਚਰ ਸਟੋਰ 'ਤੇ ਬੈਠਿਆ ਸੀ, ਜਦੋਂ ਉਸਨੂੰ ਕੁੜੀ ਨੇ ਫੇਸਬੁੱਕ 'ਤੇ ਸੰਪਰਕ ਕੀਤਾ। ਗੱਲਾਂਬਾਤਾਂ 'ਚ ਕੁੜੀ ਨੇ ਨੰਬਰ ਵੱਟ ਲਿਆ ਅਤੇ ਫਿਰ ਉਸਨੇ ਵਾਟਸਐਪ 'ਤੇ ਕਾਲ ਕੀਤੀ। ਕਾਲ ਚੱਕਣ 'ਤੇ ਨਾਜਰ ਦੇ ਹੋਸ਼ ਉੱਡ ਗਏ।
ਉਹ ਕਹਿੰਦਾ ਹੈ, "ਮੈਨੂੰ ਬਿਲਕੁੱਲ ਉਮੀਦ ਨਹੀਂ ਸੀ ਵੀ ਦੂਜੇ ਪਾਸੇ ਕੁੜੀ ਅਲਪ-ਨਗਣ ਅਵਸਥਾ 'ਚ ਬੈਠੀ ਹੋਵੇਗੀ। ਮੈਂ ਤੁਰੰਤ ਫੋਨ ਕੱਟ ਦਿੱਤਾ। ਪਰ ਉਦੋਂ ਤੱਕ ਉਨ੍ਹਾਂ ਮੇਰੀਆਂ ਕਾਲ 'ਤੇ ਸਕਰੀਨਸ਼ੋਟ ਖਿੱਚ ਲਏ ਅਤੇ ਬਾਅਦ ਵਿੱਚ ਉਹ ਤਸਵੀਰਾਂ ਭੇਜ ਮੈਨੂੰ ਬਲੈਕਮੇਲ ਕਰਨ ਲੱਗੇ। ਮੈਂ ਬਹੁਤ ਡਰ ਗਿਆ ਸੀ, ਮੇਰਾ ਹਾਲ ਹੀ ਵਿੱਚ ਵਿਆਹ ਹੋਣਾ ਸੀ। ਇਸ ਦਰਮਿਆਨ ਮੇਰੇ ਭਰਾਵਾਂ ਨੇ ਮੈਨੂੰ ਪ੍ਰੋਤਸਾਹਨ ਦਿੱਤਾ ਅਤੇ ਅਸੀਂ ਪੁਲਿਸ ਦੇ ਸਾਈਬਰ ਸੈੱਲ 'ਚ ਕਾਲ ਕਰ ਸ਼ਿਕਾਇਤ ਦਰਜ ਕਰਵਾਈ।"
ਇੱਕ ਵੱਖਰੇ ਮਾਮਲੇ ਵਿੱਚ ਜਗਦੀਸ਼ (ਨਾਮ ਬਦਲਿਆ ਹੋਇਆ) ਨੇ ਪੀ.ਟੀ.ਸੀ ਨੂੰ ਦਿੱਸਿਆ, "ਮੈਨੂੰ ਵੀ ਹਨੀ ਟਰੈਪ ਦਾ ਸ਼ਿਕਾਰ ਬਣਾਇਆ ਗਿਆ ਸੀ। ਮੈਨੂੰ ਫੇਸਬੁੱਕ ਤੋਂ ਇੱਕ ਵੀਡੀਓ ਕਾਲ ਆਈ, ਜਿਸ ਵਿੱਚ ਕੁੜੀ ਨਿਰਵਸਤਰ ਹੋ ਬੈਠੀ ਸੀ। ਉਸਨੇ ਮੇਰੀਆਂ ਤਸਵੀਰਾਂ ਖਿੱਚ ਲਾਈਆਂ ਅਤੇ ਬਾਅਦ ਵਿੱਚ ਮੇਰੇ ਤੋਂ 18000 ਰੁਪਏ ਦੀ ਮੰਗ ਕਰਨ ਲੱਗੀ। ਜਿਸ ਮਗਰੋਂ ਮੈਂ ਆਪਣੇ ਭਰਾ ਨਾਲ ਜਾਕੇ ਮੁਹਾਲੀ ਸਾਈਬਰ ਸੈੱਲ 'ਚ ਸ਼ਿਕਾਇਤ ਦਰਜ ਕਾਰਵਾਈ।"
ਦੱਸ ਦੇਈਏ ਕਿ ਸੰਦੀਪ ਉਸ ਵੇਲੇ ਮੁਹਾਲੀ ਦੀ ਇੱਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਉਸਨੇ ਦੱਸਿਆ ਕਿ ਇਹ ਘਟਨਾ ਕਰੀਬ ਸਾਲ ਪੁਰਾਣੀ ਹੈ।
- ਯੂਟਿਊਬਰ ਨਮਰਾ ਕਾਦਿਰ ਨੇ ਹਨੀ ਟ੍ਰੈਪ ਰਾਹੀਂ ਕਾਰੋਬਾਰੀ ਤੋਂ 80 ਲੱਖ ਰੁਪਏ ਠੱਗੇ, ਗ੍ਰਿਫ਼ਤਾਰ
ਵੀਡੀਓ ਹਨੀ ਟਰੈਪ ਦੇ ਮਾਮਲਿਆਂ 'ਚ ਹੋਇਆ ਵਾਧਾ
ਸੋਸ਼ਲ ਮੀਡੀਆ 'ਤੇ ਅੱਜਕੱਲ੍ਹ ਅਜਿਹੇ ਮਾਮਲੇ ਬਹੁਤ ਆਮ ਹਨ। ਇਸ ਤਰ੍ਹਾਂ ਠੱਗ ਭੋਲੇ-ਭਾਲੇ ਲੋਕਾਂ ਨੂੰ ਫਸਾਉਣ ਲਈ ਬਲੈਕਮੇਲਿੰਗ ਦੀ ਖੇਡ ਖੇਡੀ ਜਾ ਰਹੀ ਹੈ। ਕਈ ਮਾਮਲਿਆਂ ਵਿੱਚ ਅਜਿਹੀਆਂ ਵੀਡੀਓ ਕਲਿੱਪ ਰਾਹੀਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ, ਜਦਕਿ ਕੁਝ ਮਾਮਲਿਆਂ ਵਿੱਚ ਲੋੜੀਂਦੀ ਜਾਣਕਾਰੀ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਸਾਈਬਰ ਫਰੌਡ ਨੂੰ ਅੰਜਾਮ ਦਿੱਤਾ ਜਾ ਸਕੇ। ਫੌਜ ਅਤੇ ਡੀ.ਆਰ.ਡੀ.ਓ ਦੇ ਕਰਮਚਾਰੀ ਵੀ ਅਜਿਹੇ ਮਾਮਲਿਆਂ ਵਿੱਚ ਫਸ ਚੁੱਕੇ ਹਨ।
ਇਸ ਤਰ੍ਹਾਂ ਕਰੋ ਆਪਣਾ ਬਚਾਅ
ਸਾਈਬਰ ਕ੍ਰਾਈਮ ਮਾਹਿਰਾਂ ਮੁਤਾਬਕ ਅਜਿਹੀ ਸਥਿਤੀ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਅਣਜਾਣ ਵਿਅਕਤੀ ਵਿਸ਼ੇਸ਼ ਨਾਲ ਗੱਲ ਕਰਦੇ ਸਮੇਂ ਸੁਚੇਤ ਰਹੋ, ਗਲਤੀ ਨਾਲ ਵੀ ਕਿਸੇ ਅਣਪਛਾਤੇ ਲਿੰਕ 'ਤੇ ਕਲਿੱਕ ਨਾ ਕਰੋ, ਇਹ ਤੁਹਾਨੂੰ ਫਸ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜੇਕਰ ਤੁਸੀਂ ਕਿਸੀ ਕਾਰਨ ਵਰਸ਼ ਫੱਸ ਵੀ ਗਏ ਹੋ ਤਾਂ ਤੁਰੰਤ ਸਾਈਬਰ ਪੁਲਿਸ ਤੱਕ ਪਹੁੰਚ ਕਰੋ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਓ।
- ਵਿਆਹ ਮਗਰੋਂ ਪਤਨੀ ਨਾਲ ਜ਼ਬਰਦਸਤੀ ਇੱਕ ਅਪਰਾਧ ਜਾ ਨਹੀਂ? ਹੁਣ SC 'ਚ ਹੋਵੇਗੀ ਸੁਣਵਾਈ
- With inputs from agencies