ਮੁੰਡੇ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਕੁੜੀ ਨੇ ਖੁਦ 'ਤੇ ਪਾਇਆ ਜਲਨਸ਼ੀਲ ਕੈਮੀਕਲ, ਹੋਈ ਮੌਤ
Chandigarh: ਚੰਡੀਗੜ੍ਹ ਸੈਕਟਰ 35 ਪ੍ਰੇਮ ਸਬੰਧਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਇਲਾਕੇ ’ਚ ਸਨਸਨੀ ਫੈਲਾ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਪ੍ਰੇਮੀ ਵੱਲੋ ਵਿਆਹ ਨਾ ਕਰਵਾਉਣ ਨੂੰ ਲੈ ਕੇ ਪ੍ਰੇਮਿਕਾ ਨੇ ਆਪਣੇ ਆਪ ’ਤੇ ਕੈਮੀਕਲ ਛਿੜਕ ਲਿਆ। ਜਿਸ ਕਾਰਨ ਲੜਕੀ 90 ਫੀਸਦ ਬਰਨ ਲੜਕੀ ਪੀਜੀਆਈ ’ਚ ਦਾਖਲ ਕਰਵਾਇਆ ਸੀ ਜਿੱਥੇ ਉਸਦੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਲੜਕੀ ਦੀ ਪਛਾਣ ਰਾਣੀ ਵਜੋਂ ਹੋਈ ਹੈ ਜੋ ਕਿ ਖਰੜ ਦੀ ਰਹਿਣ ਵਾਲੀ ਹੈ ਅਤੇ ਹਾਊਸ ਕੀਪਿੰਗ ਦਾ ਕੰਮ ਕਰਦੀ ਹੈ। ਦੂਜੇ ਪਾਸੇ ਲੜਕੇ ਦੀ ਪਛਾਣ ਵਿਸ਼ਾਨ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਵਿਸ਼ਾਲ ਨਾਂ ਦੇ ਨੌਜਵਾਨ ਨੂੰ ਹਿਰਾਸਤ ’ਚ ਲੈ ਲਿਆ ਹੈ। ਉਸ ’ਤੇ ਪੁਲਿਸ ਨੇ 302, 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਿਲ ਕਰ ਲਿਆ ਹੈ।
ਪੀਟੀਸੀ ਨਿਊਜ ਨਾਲ ਗੱਲ ਕਰਦੇ ਵਿਸ਼ਾਲ ਨੇ ਦੱਸਿਆ ਕਿ ਲੜਕੀ ਆਪਣਾ ਕੜਾ ਵਾਪਸ ਲੈਣ ਆਈ ਸੀ ਉਸ ਸਮੇ ਉਸ ਨੇ ਆਪਣੇ ਉਪਰ ਕੋਈ ਕੈਮੀਕਲ ਸੁੱਟ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈ ਉਹ ਇੱਕ ਦੂੱਜੇ ਨੂੰ ਕਾਫ਼ੀ ਸਾਲਾਂ ਤੋਂ ਜਾਣਦੇ ਸੀ।
ਪੁਲਿਸ ਸੂਤਰਾਂ ਮੁਤਾਬਿਕ ਲੜਕੀ ਨੇ ਲੜਕੇ ਨੂੰ ਸੈਕਟਰ 35 ਪੈਟਰੋਲ ਪੰਪ ਦੇ ਨਜ਼ਦੀਕ ਪਾਰਕ ’ਚ ਮਿਲਣ ਲਈ ਬੁਲਾਇਆ ਸੀ। ਜਿੱਥੇ ਲੜਕੀ ਉਸ ਨੂੰ ਵਿਆਹ ਕਰਵਾਉਣ ਲੈ ਕਹਿ ਰਹੀ ਸੀ ਲੜਕੇ ਦੇ ਨਾ ਕਰਨ ’ਤੇ ਉਸ ਨੇ ਇਹ ਕਦਮ ਚੁੱਕਿਆ। ਦੋਨਾਂ ਦਾ ਛੇ ਸਾਲ ਤੋ ਲਵ ਅਫ਼ੇਅਰ ਚੱਲ ਰਿਹਾ ਸੀ। ਫਿਲਹਾਲ ਪੁਲਿਸ ਵਲੋ ਮਾਮਲਾ ਦਰਜ ਕਰ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: BaBa Tarsem Singh Murder Update: ਬਾਬਾ ਤਰਸੇਮ ਸਿੰਘ ਕਤਲ ਕਾਂਡ ਦਾ ਮੁੱਖ ਦੋਸ਼ੀ ਐਨਕਾਊਂਟਰ 'ਚ ਢੇਰ, ਦੂਜਾ ਫਰਾਰ
-