Fri, Dec 27, 2024
Whatsapp

Rajpura News : ਹੋਮ ਵਰਕ ਨਾ ਕਰਨ 'ਤੇ ਅਧਿਆਪਕ ਨੇ ਮਾਸੂਮ ਬੱਚੀ 'ਤੇ ਢਾਹਿਆ ਤਸ਼ੱਦਦ, ਪੁਲਿਸ ਨੇ ਮਾਮਲਾ ਕੀਤਾ ਦਰਜ

Punjab News : ਰਾਜਪੁਰਾ 'ਚ ਇੱਕ ਮਾਸੂਮ ਬੱਚੀ 'ਤੇ ਪ੍ਰਾਈਵੇਟ ਸਕੂਲ ਟੀਚਰ ਵੱਲੋਂ ਤਸ਼ੱਦਦ ਢਾਹੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬੱਚੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਅਧਿਆਪਕ ਵੱਲੋਂ ਦਿੱਤਾ ਹੋਮ ਵਰਕ ਨਹੀਂ ਕੀਤਾ ਸੀ।

Reported by:  PTC News Desk  Edited by:  KRISHAN KUMAR SHARMA -- November 21st 2024 07:39 PM
Rajpura News : ਹੋਮ ਵਰਕ ਨਾ ਕਰਨ 'ਤੇ ਅਧਿਆਪਕ ਨੇ ਮਾਸੂਮ ਬੱਚੀ 'ਤੇ ਢਾਹਿਆ ਤਸ਼ੱਦਦ, ਪੁਲਿਸ ਨੇ ਮਾਮਲਾ ਕੀਤਾ ਦਰਜ

Rajpura News : ਹੋਮ ਵਰਕ ਨਾ ਕਰਨ 'ਤੇ ਅਧਿਆਪਕ ਨੇ ਮਾਸੂਮ ਬੱਚੀ 'ਤੇ ਢਾਹਿਆ ਤਸ਼ੱਦਦ, ਪੁਲਿਸ ਨੇ ਮਾਮਲਾ ਕੀਤਾ ਦਰਜ

crime against children : ਰਾਜਪੁਰਾ 'ਚ ਇੱਕ ਮਾਸੂਮ ਬੱਚੀ 'ਤੇ ਪ੍ਰਾਈਵੇਟ ਸਕੂਲ ਟੀਚਰ ਵੱਲੋਂ ਤਸ਼ੱਦਦ ਢਾਹੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬੱਚੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਅਧਿਆਪਕ ਵੱਲੋਂ ਦਿੱਤਾ ਹੋਮ ਵਰਕ ਨਹੀਂ ਕੀਤਾ ਸੀ। ਮਾਮਲਾ ਧਿਆਨ 'ਚ ਆਉਣ 'ਤੇ ਪੁਲਿਸ ਨੇ ਅਧਿਆਪਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। 

ਜਾਣਕਾਰੀ ਅਨੁਸਾਰ ਰਾਜਪੁਰਾ ਤੋਂ 15 ਕਿਲੋਮੀਟਰ ਦੂਰ ਪਿੰਡ ਬਾਸਮਾ ਖੇਤਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀ ਟੀਚਰ 'ਤੇ ਪੁਲਿਸ ਚੌਂਕੀ ਤੇਪਲਾ ਵਿਖੇ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਟੀਚਰ ਵੱਲੋਂ ਬਾਸਮਾ ਦੀ ਪੀੜਤ ਬੱਚੀ, ਜੋ ਇਸ ਸਕੂਲ ਵਿੱਚ ਪੜ੍ਹਦੀ ਹੈ। ਬੀਤੇ ਦਿਨ ਉਸ ਦੀ ਟੀਚਰ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪੁਲਿਸ ਨੇ ਟੀਚਰ ਖਿਲਾਫ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੀ ਦੇ ਮਾਤਾ-ਪਿਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਇਸ ਸਬੰਧੀ ਕੋਈ ਖਬਰ ਨਹੀਂ ਲਗਵਾਉਣਾ ਚਾਹੁੰਦੇ ਹਨ। ਇਸਤੋਂ ਇਲਾਵਾ ਸਕੂਲ ਦੇ ਬੋਰਡ 'ਤੇ ਵੀ ਜੋ ਨੰਬਰ ਲਿਖਿਆ ਹੋਇਆ ਸੀ, ਉਹ ਵੀ ਬੰਦ ਪਾਇਆ ਗਿਆ।


ਘਟਨਾ ਸਬੰਧੀ ਪੁਲਿਸ ਚੌਂਕੀ ਤੇਪਲਾ ਦੇ ਸਤਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਾਸਮਾ ਦੀ ਇੱਕ ਟੀਚਰ ਵੱਲੋਂ ਇੱਕ ਬੱਚੀ ਦੀ ਕੁੱਟਮਾਰ ਕੀਤੀ ਸੀ, ਜਿਸਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਪੀੜਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਟੀਚਰ ਦੇ ਖਿਲਾਫ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਬੀਤੇ ਦਿਨ ਉਹ ਇਲਾਜ ਅਧੀਨ ਸੀ ਪਰ ਹੁਣ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉਹ ਛੁੱਟੀ ਲੈ ਕੇ ਚਲੇ ਗਏ ਹਨ।

- PTC NEWS

Top News view more...

Latest News view more...

PTC NETWORK