Fri, Dec 27, 2024
Whatsapp

ਚਲਦੀ ਟ੍ਰੇਨ 'ਤੇ ਚੜ੍ਹਦਿਆਂ ਕੁੜੀ ਨਾਲ ਵਾਪਰਿਆ ਖੌਫਨਾਕ ਹਾਦਸਾ, Video ਦੇਖ ਨਿਕਲ ਜਾਣਗੀਆਂ ਤੁਹਾਡੀਆਂ ਚੀਕਾਂ

Girl fell between train and platform : ਰੈੱਡਡਿਟ 'ਤੇ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਚਿੱਟੀ ਟੀ-ਸ਼ਰਟ ਅਤੇ ਨੀਲੀ ਜੀਨਸ 'ਚ ਇੱਕ ਕੁੜੀ ਪਲੇਟਫਾਰਮ 'ਤੇ ਇਕ ਫੂਡ ਸਟਾਲ ਤੋਂ ਚਿਪਸ ਆਦਿ ਖਰੀਦ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- November 05th 2024 03:44 PM -- Updated: November 05th 2024 03:48 PM
ਚਲਦੀ ਟ੍ਰੇਨ 'ਤੇ ਚੜ੍ਹਦਿਆਂ ਕੁੜੀ ਨਾਲ ਵਾਪਰਿਆ ਖੌਫਨਾਕ ਹਾਦਸਾ, Video ਦੇਖ ਨਿਕਲ ਜਾਣਗੀਆਂ ਤੁਹਾਡੀਆਂ ਚੀਕਾਂ

ਚਲਦੀ ਟ੍ਰੇਨ 'ਤੇ ਚੜ੍ਹਦਿਆਂ ਕੁੜੀ ਨਾਲ ਵਾਪਰਿਆ ਖੌਫਨਾਕ ਹਾਦਸਾ, Video ਦੇਖ ਨਿਕਲ ਜਾਣਗੀਆਂ ਤੁਹਾਡੀਆਂ ਚੀਕਾਂ

Girl fell between train and platform : ਤਿਉਹਾਰਾਂ ਦੇ ਇਸ ਸੀਜ਼ਨ 'ਚ ਇਨ੍ਹੀਂ ਦਿਨੀਂ ਟਰੇਨਾਂ 'ਚ ਭਾਰੀ ਭੀੜ ਅਤੇ ਸਟੇਸ਼ਨਾਂ 'ਤੇ ਹਫੜਾ-ਦਫੜੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਛਠ ਪੂਜਾ ਤੋਂ ਪਹਿਲਾਂ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਦੋਂ ਲੋਕ ਟਰੇਨ ਦੇ ਹਰ ਡੱਬੇ 'ਚ ਇਸ ਦੀ ਸਮਰੱਥਾ ਤੋਂ ਲਗਭਗ ਦੁੱਗਣੇ ਸਫਰ ਕਰਦੇ ਦੇਖੇ ਗਏ ਸਨ। ਇਸ ਦੌਰਾਨ, ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਦੇਖ ਕੇ ਤੁਹਾਡਾ ਸਾਹ ਰੁਕ ਜਾਵੇਗਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਕੁੜੀ ਚੱਲਦੀ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਜੋ ਹੋਇਆ, ਉਸ ਨੂੰ ਦੇਖ ਕੇ ਲੋਕਾਂ ਦੀਆਂ ਉਂਗਲਾਂ ਦੰਦਾਂ ਹੇਠ ਆ ਗਈਆਂ।

ਟਰੇਨ ਅਤੇ ਪਲੇਟਫਾਰਮ ਵਿਚਕਾਰ ਡਿੱਗੀ ਕੁੜੀ


ਰੈੱਡਡਿਟ 'ਤੇ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਚਿੱਟੀ ਟੀ-ਸ਼ਰਟ ਅਤੇ ਨੀਲੀ ਜੀਨਸ 'ਚ ਇੱਕ ਕੁੜੀ ਪਲੇਟਫਾਰਮ 'ਤੇ ਇਕ ਫੂਡ ਸਟਾਲ ਤੋਂ ਚਿਪਸ ਆਦਿ ਖਰੀਦ ਰਹੀ ਹੈ। ਇਸ ਦੌਰਾਨ ਟਰੇਨ ਚੱਲਣ ਲੱਗਦੀ ਹੈ ਪਰ ਲੜਕੀ ਅਜੇ ਵੀ ਸਟਾਲ 'ਤੇ ਖੜ੍ਹੀ ਰਹਿੰਦੀ ਹੈ। ਉਹ ਸ਼ਾਇਦ ਆਪਣਾ ਮੋਬਾਈਲ ਫ਼ੋਨ ਕੱਢ ਕੇ ਭੁਗਤਾਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਦੋਂ ਰੇਲਗੱਡੀ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਤਾਂ ਇਹ ਦੇਖ ਕੇ ਕੁੜੀ ਆਪਣੇ ਹੱਥ 'ਚ ਚਿਪਸ ਦਾ ਪੈਕੇਟ ਛੱਡ ਕੇ ਟਰੇਨ ਵੱਲ ਵਧਦੀ ਹੈ ਅਤੇ ਚੱਲਦੀ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਦੀ ਹੈ ਪਰ ਇਸ ਲਾਪਰਵਾਹੀ ਦੇ ਨਤੀਜੇ ਬੇਹੱਦ ਖਤਰਨਾਕ ਸਾਬਤ ਹੁੰਦੇ ਹਨ। ਅੱਗੇ ਵੀਡੀਓ 'ਚ ਤੁਸੀਂ ਦੇਖੋਗੇ ਕਿ ਕੁੜੀ ਟਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਡਿੱਗ ਜਾਂਦੀ ਹੈ।

Girl fell into the gap between the train and the platform while deboarding a running train byu/InfiniteRub7136 inKerala
ਵੀਡੀਓ ਦੇਖ ਕੇ ਲੋਕ ਅਜਿਹੀ ਲਾਪਰਵਾਹੀ 'ਤੇ ਨਰਾਜ਼ਗੀ ਜਤਾ ਰਹੇ ਹਨ। ਕਮੈਂਟ ਕਰਕੇ ਲੋਕਾਂ ਨੂੰ ਅਜਿਹੀ ਲਾਪਰਵਾਹੀ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਪਲੇਟਫਾਰਮ 'ਤੇ ਖੜ੍ਹੇ ਲੋਕਾਂ ਨੇ ਉਸ ਨੂੰ ਕਿਹਾ ਸੀ ਕਿ ਹੁਣ ਉਸ ਨੂੰ ਟਰੇਨ ਫੜਨ 'ਚ ਦੇਰ ਹੋ ਰਹੀ ਹੈ। ਜਦਕਿ ਦੂਜੇ ਨੇ ਲਿਖਿਆ ਕਿ ਕੁੜੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਹੁਣ ਉਹ ਠੀਕ ਹੈ।

- PTC NEWS

Top News view more...

Latest News view more...

PTC NETWORK