ਬਿਹਾਰ, 29 ਨਵੰਬਰ: ਹੁਣ ਤੱਕ ਤੁਸੀਂ ਕਈ ਅਜਿਹੇ ਮਾਮਲੇ ਦੇਖੇ ਹੋਣਗੇ, ਜਿਸ ਵਿੱਚ ਪਤਨੀ ਨੇ ਪ੍ਰੇਮਿਕਾ ਨਾਲ ਫੜੇ ਜਾਣ ਤੋਂ ਬਾਅਦ ਆਪਣੇ ਪਤੀ ਦੀ ਸੜਕ 'ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੋਵੇ। ਇਸ ਤੋਂ ਇਲਾਵਾ ਦੋ ਲੜਕੀਆਂ ਨੂੰ ਇਕੱਠੇ ਡੇਟ ਕਰਨ ਵਾਲੇ ਕਈ ਨੌਜਵਾਨ ਵੀ ਇਸ ਬਾਰੇ ਸਾਹਮਣੇ ਆਏ ਹਨ। ਪਰ ਬਿਹਾਰ ਦਾ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇੱਥੇ ਇੱਕ ਮੇਲੇ ਦੇ ਅੰਦਰ ਕੁੜੀਆਂ ਦੀ ਜ਼ਬਰਦਸਤ ਲੜਾਈ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਕਾਰਨ ਵੀ ਕਾਫੀ ਹੈਰਾਨੀਜਨਕ ਹੈ।ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਕੁੜੀਆਂ ਦੇ ਝਗੜੇ ਦੀ ਵੀਡੀਓ ਬਿਹਾਰ ਦੇ ਮਸ਼ਹੂਰ ਹਰੀਹਰ ਇਲਾਕੇ ਦੇ ਸੋਨਪੁਰ ਮੇਲੇ ਦੀ ਹੈ, ਜਿੱਥੇ 5 ਕੁੜੀਆਂ ਇੱਕ ਲੜਕੇ ਲਈ ਜ਼ਬਰਦਸਤ ਤਰੀਕੇ ਨਾਲ ਲੜ ਰਹੀਆਂ ਹਨ। ਸੋਨੀਪੁਰ ਮੇਲੇ ਦੇ ਅੰਦਰ ਕੁੜੀਆਂ ਦੀ ਆਪਸ ਵਿੱਚ ਤਕਰਾਰ ਸੋਸ਼ਲ ਮੀਡੀਆ 'ਤੇ ਵਾਇਰਲ ਜਾ ਚੁੱਕੀ ਹੈ। ਇੰਨਾ ਹੀ ਨਹੀਂ ਇਨ੍ਹਾਂ ਕੁੜੀਆਂ ਨੇ ਇੱਕ ਦੂਜੇ ਦੇ ਕੱਪੜੇ ਵੀ ਆਪਸ ਲੜ ਕੇ ਪਾੜ ਦਿੱਤੇ।
- ਬੁਆਏਫ੍ਰੈਂਡ ਲਈ ਸ਼ਰੇਆਮ ਲੜਾਈ 
- ਪੰਜ ਕੁੜੀਆਂ ਨੇ ਮਿਲ ਕੇ ਕੁੱਟੀ ਇੱਕ ਕੁੜੀ 
- ਸੋਨਪੁਰ ਮੇਲੇ ਦੀ ਵੀਡੀਓ ਵਾਇਰਲ #Fight #ViralVideo #Boyfriend #Girlfriend #PunjabiNews #PTCNews pic.twitter.com/PSOQakK1lM
— ਪੀਟੀਸੀ ਨਿਊਜ਼ | PTC News (@ptcnews) November 29, 2022
<script async src=https://platform.twitter.com/widgets.js charset=utf-8></script>ਜਾਣਕਾਰੀ ਮੁਤਾਬਕ ਉਕਤ ਨੌਜਵਾਨ ਸੋਨਪੁਰ ਮੇਲਾ ਦੇਖਣ ਲਈ ਆਪਣੇ ਨਾਲ ਇਕ ਕੁੜੀ ਨੂੰ ਲੈ ਕੇ ਆਇਆ ਸੀ ਪਰ ਉਥੇ ਪਹਿਲਾਂ ਤੋਂ ਮੌਜੂਦ 5 ਲੜਕੀਆਂ ਨੇ ਉਸ ਨੂੰ ਦੇਖ ਲਿਆ ਤਾਂ ਮਾਹੌਲ ਖਰਾਬ ਹੋ ਗਿਆ। ਫਿਰ ਪੰਜੇ ਕੁੜੀਆਂ ਆਪਾ ਗੁਆ ਬੈਠੀਆਂ ਅਤੇ ਮੇਲੇ ਦੇ ਅੰਦਰ ਹੀ ਜ਼ਬਰਦਸਤ ਲੜਾਈ ਹੋ ਪਈ। ਹੰਗਾਮਾ ਇੰਨਾ ਜ਼ਬਰਦਸਤ ਸੀ ਕੇ ਇਨ੍ਹਾਂ ਕੁੜੀਆਂ ਵੱਲੋਂ ਹਵਾ 'ਚ ਛਾਲਾਂ ਮਾਰ ਮਾਰ ਇੱਕ ਦੂਜੇ 'ਤੇ ਰੱਜ ਕੇ ਘਸੁਨ-ਮੁੱਕੇ ਚਲੇ।