Wed, Apr 2, 2025
Whatsapp

Ludhiana Gas Tanker Accident : ਲੁਧਿਆਣਾ 'ਚ ਪਲਟਿਆ ਗੈਸ ਟੈਂਕਰ, ਗੈਸ ਲੀਕ ਹੋਣ ਕਾਰਨ ਮੱਚੀ ਹਾਹਾਕਾਰ

Ludhiana News : ਟੈਂਕਰ ਚਲਾ ਰਹੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡਰਾਈਵਰ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਟੈਂਕਰ ਡਿੱਗਣ ਕਾਰਨ ਅਚਾਨਕ ਗੈਸ ਲੀਕ ਹੋਣ ਲੱਗੀ। ਪੁਲਿਸ ਨੇ ਫਿਲਹਾਲ ਬੱਸ ਸਟੈਂਡ ਦੇ ਨੇੜੇ ਵੱਡੇ ਇਲਾਕੇ ਨੂੰ ਬੰਦ ਕਰ ਦਿੱਤਾ ਹੈ। ਘਟਨਾ ਵਾਲੀ ਥਾਂ 'ਤੇ ਇਲਾਕਾ ਪੁਲਸ ਵੀ ਪਹੁੰਚ ਗਈ।

Reported by:  PTC News Desk  Edited by:  KRISHAN KUMAR SHARMA -- March 29th 2025 09:43 AM -- Updated: March 29th 2025 09:51 AM
Ludhiana Gas Tanker Accident : ਲੁਧਿਆਣਾ 'ਚ ਪਲਟਿਆ ਗੈਸ ਟੈਂਕਰ, ਗੈਸ ਲੀਕ ਹੋਣ ਕਾਰਨ ਮੱਚੀ ਹਾਹਾਕਾਰ

Ludhiana Gas Tanker Accident : ਲੁਧਿਆਣਾ 'ਚ ਪਲਟਿਆ ਗੈਸ ਟੈਂਕਰ, ਗੈਸ ਲੀਕ ਹੋਣ ਕਾਰਨ ਮੱਚੀ ਹਾਹਾਕਾਰ

Ludhiana Gas Tanker News : ਪੰਜਾਬ ਦੇ ਲੁਧਿਆਣਾ ਵਿੱਚ ਅੱਜ ਤੜਕੇ 3 ਵਜੇ ਬੱਸ ਸਟੈਂਡ ਨੇੜੇ ਪੁਲ ਉੱਤੇ ਕਾਰਬਨ ਡਾਈਆਕਸਾਈਡ ਗੈਸ (CO2) ਨਾਲ ਭਰਿਆ ਇੱਕ ਟੈਂਕਰ ਅਚਾਨਕ ਪਲਟ ਗਿਆ। ਟੈਂਕਰ ਕਿਨ੍ਹਾਂ ਹਾਲਾਤਾਂ 'ਚ ਪਲਟਿਆ ਇਹ ਅਜੇ ਜਾਂਚ ਦਾ ਵਿਸ਼ਾ ਹੈ। ਪਤਾ ਲੱਗਾ ਹੈ ਕਿ ਡਰਾਈਵਰ ਨੇ ਸਟੀਅਰਿੰਗ ਦਾ ਸੰਤੁਲਨ ਗੁਆ ​​ਦਿੱਤਾ, ਜਿਸ ਕਾਰਨ ਟੈਂਕਰ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ।


ਟੈਂਕਰ ਚਲਾ ਰਹੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡਰਾਈਵਰ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਟੈਂਕਰ ਡਿੱਗਣ ਕਾਰਨ ਅਚਾਨਕ ਗੈਸ ਲੀਕ (Gas Leak) ਹੋਣ ਲੱਗੀ। ਪੁਲਿਸ ਨੇ ਫਿਲਹਾਲ ਬੱਸ ਸਟੈਂਡ ਦੇ ਨੇੜੇ ਵੱਡੇ ਇਲਾਕੇ ਨੂੰ ਬੰਦ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਗੈਸ ਦਾ ਭਰਿਆ ਇਹ ਟੈਂਕਰ ਬੱਸ ਅੱਡੇ ਤੋਂ ਫਿਰੋਜ਼ਪੁਰ ਜਾਣ ਵਾਲੇ ਪੁਲ 'ਤੇ ਪਲਟ ਗਿਆ ਹੈ ਅਤੇ ਲਗਾਤਾਰ ਗੈਸ ਦਾ ਰਿਸਾਵ ਹੋ ਰਿਹਾ ਹੈ। ਗੈਸ ਦੇ ਰਿਸਾਵ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਵੀ ਹੋ ਰਹੀ ਹੈ।

ਹਾਲਾਂਕਿ, ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਗੈਸ ਰਿਸਾਵ ਨੂੰ ਰੋਕਣ ਦਾ ਕਾਰਜ ਜਾਰੀ ਹੈ।

- PTC NEWS

Top News view more...

Latest News view more...

PTC NETWORK