Thu, May 29, 2025
Whatsapp

ਰਾਜਸਥਾਨ 'ਚ ਗੈਂਗਸਟਰ ਰਾਜੂ ਦਾ ਗੋਲੀਆਂ ਮਾਰ ਕੇ ਕਤਲ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

Reported by:  PTC News Desk  Edited by:  Aarti -- December 03rd 2022 12:55 PM -- Updated: December 03rd 2022 01:04 PM
ਰਾਜਸਥਾਨ 'ਚ ਗੈਂਗਸਟਰ ਰਾਜੂ ਦਾ ਗੋਲੀਆਂ ਮਾਰ ਕੇ ਕਤਲ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

ਰਾਜਸਥਾਨ 'ਚ ਗੈਂਗਸਟਰ ਰਾਜੂ ਦਾ ਗੋਲੀਆਂ ਮਾਰ ਕੇ ਕਤਲ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

ਰਾਜਸਥਾਨ, (3 ਦਸੰਬਰ 2022): ਰਾਜਸਥਾਨ ਦੇ ਸੀਕਰ 'ਚ ਸ਼ਨੀਵਾਰ ਨੂੰ ਗੈਂਗਸਟਰ ਰਾਜੂ ਠੇਹਠ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

ਰਿਪੋਰਟਾਂ ਮੁਤਾਬਕ ਸੀਕਰ ਦੇ ਉਦਯੋਗ ਨਗਰ ਇਲਾਕੇ 'ਚ ਗੈਂਗਸਟਰ ਦੀ ਉਸ ਦੀ ਰਿਹਾਇਸ਼ ਨੇੜੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। 


ਮਿਲੀ ਜਾਣਕਾਰੀ ਮੁਤਾਬਿਕ ਆਨੰਦਪਾਲ ਗੈਂਗ 'ਚ ਰਾਜੂ ਠੇਹਠ ਦੀ ਦੁਸ਼ਮਣੀ ਚੱਲ ਰਹੀ ਸੀ। ਸੂਤਰਾਂ ਮੁਤਾਬਕ ਆਨੰਦਪਾਲ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਇਕੱਠੇ ਕੰਮ ਕਰ ਰਹੇ ਹਨ।

ਰਾਜਸਥਾਨ ’ਚ ਹੋਈ ਗੈਂਗਵਾਰ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵੱਲੋਂ ਲਈ ਗਈ ਹੈ। ਦੱਸ ਦਈਏ ਕਿ ਲਾਰੈਂਸ ਗੈਂਗ ਦੇ ਹਿਸਟਰੀ ਸ਼ੀਟਰ ਰੋਹਿਤ ਗੋਦਾਰਾ ਨੇ ਰਾਜੂ ਠੇਹਠ ਦੀ ਮੌਤ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਸ ਨੇ ਆਨੰਦਪਾਲ ਅਤੇ ਬਲਵੀਰ ਦੇ ਕਤਲ ਦਾ ਬਦਲਾ ਲਿਆ ਹੈ।

ਇਸ ਗੈਂਗ ਵਾਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਕੁਝ ਬਦਮਾਸ਼ ਦਿਨ-ਦਿਹਾੜੇ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖਾਈ ਦੇ ਰਹੇ ਚਾਰ ਦੋਸ਼ੀਆਂ ਦੇ ਹੱਥਾਂ 'ਚ ਹਥਿਆਰ ਨਜ਼ਰ ਆ ਰਹੇ ਹਨ ਅਤੇ ਉਹ ਤੇਜ਼ੀ ਨਾਲ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ।

ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਆਸਪਾਸ ਮੌਜੂਦ ਲੋਕਾਂ ਵਿੱਚ ਭਗਦੜ ਮੱਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਬੜੇ ਆਰਾਮ ਨਾਲ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ।

ਇਹ ਵੀ ਪੜੋ: ਤਰਨਤਾਰਨ 'ਚ ਸਕੂਲ ਬੱਸ ਹਾਦਸਾਗ੍ਰਸਤ, ਇਕ ਬੱਚੀ ਸਣੇ 2 ਦੀ ਮੌਤ

- PTC NEWS

  • Tags

Top News view more...

Latest News view more...

PTC NETWORK