Thu, Dec 5, 2024
Whatsapp

ਦਿਵਿਆ ਪਾਹੂਜਾ ਕਤਲਕਾਂਡ 'ਚ ਪਟਿਆਲਾ ਕਨੈਕਸ਼ਨ ਆਇਆ ਸਾਹਮਣੇ, ਇੱਥੇ ਜਾਣੋ

Reported by:  PTC News Desk  Edited by:  Jasmeet Singh -- January 04th 2024 05:24 PM
ਦਿਵਿਆ ਪਾਹੂਜਾ ਕਤਲਕਾਂਡ 'ਚ ਪਟਿਆਲਾ ਕਨੈਕਸ਼ਨ ਆਇਆ ਸਾਹਮਣੇ, ਇੱਥੇ ਜਾਣੋ

ਦਿਵਿਆ ਪਾਹੂਜਾ ਕਤਲਕਾਂਡ 'ਚ ਪਟਿਆਲਾ ਕਨੈਕਸ਼ਨ ਆਇਆ ਸਾਹਮਣੇ, ਇੱਥੇ ਜਾਣੋ

Model Divya Pahuja murder case: ਗੁਰੂਗ੍ਰਾਮ 'ਚ ਇਕ ਮਾਡਲ ਅਚਾਨਕ ਲਾਪਤਾ ਹੋ ਜਾਂਦੀ ਹੈ। ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਗਈ। ਫਿਰ ਉਸ ਮਾਡਲ ਦੇ ਪਰਿਵਾਰਕ ਮੈਂਬਰ ਪੁਲਿਸ ਨੂੰ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੰਦੇ ਹਨ। ਜਦੋਂ ਪੁਲਿਸ ਲਾਪਤਾ ਮਹਿਲਾ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰਦੀ ਹੈ ਤਾਂ ਪਤਾ ਲੱਗਦਾ ਕਿ ਮਾਡਲ ਦਾ ਕਤਲ ਕਰ ਦਿੱਤਾ ਗਿਆ। ਇਸ ਮਾਡਲ ਦਾ ਨਾਮ ਦਿਵਿਆ ਪਾਹੂਜਾ (Divya Pahuja) ਪਤਾ ਲੱਗਦਾ। ਜਿਸ ਦੀ ਲਾਸ਼ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ ਤੋਂ ਮਿਲੀ ਹੈ। ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਇਸ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। 

ਹੋਟਲ ਮਾਲਕ ਅਭਿਜੀਤ (Abhijeet) 'ਤੇ ਮਾਡਲ ਦਿਵਿਆ ਪਾਹੂਜਾ ਦੇ ਕਤਲ ਦਾ ਇਲਜ਼ਾਮ ਲੱਗਿਆ ਹੈ। ਉਸ 'ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਕਤਲ ਕਰਨ ਦਾ ਇਲਜ਼ਾਮ ਹੈ। ਲਾਸ਼ ਦੇ ਨਿਪਟਾਰੇ ਲਈ 10 ਲੱਖ ਰੁਪਏ ਦੇਣ ਦਾ ਵੀ ਇਲਜ਼ਾਮ ਲੱਗਿਆ ਹੈ। ਪੁਲਿਸ ਨੂੰ ਤਫਤੀਸ਼ ਦਰਮਿਆਨ ਹਾਸਿਲ ਹੋਈ ਸੀ.ਸੀ.ਟੀ.ਵੀ. 'ਚ ਅਭਿਜੀਤ ਦੇ ਹੋਟਲ ਦੇ ਦੋ ਕਰਮਚਾਰੀ ਹੀ ਦਿਵਿਆ ਦੀ ਲਾਸ਼ ਨੂੰ ਲਿਜਾਂਦੇ ਨਜ਼ਰ ਆਏ। ਅਭਿਜੀਤ ਦੀ ਨੀਲੇ ਰੰਗ ਦੀ BMW ਕਾਰ ਦੀ ਵਰਤੋਂ ਦਿਵਿਆ ਦੀ ਲਾਸ਼ ਦੇ ਨਿਪਟਾਰੇ ਲਈ ਕੀਤੀ ਗਈ ਸੀ।
ਦੱਸ ਦੇਈਏ ਕਿ ਇਹ BMW ਕਾਰ ਪਟਿਆਲਾ ਦੇ ਬੱਸ ਸਟੈਂਡ ਤੋਂ ਬਰਾਮਦ ਹੋਈ ਹੈ। ਇਸ ਗੱਡੀ ਨੂੰ ਮੁਲਜ਼ਮ ਪਟਿਆਲਾ ਦੇ ਬੱਸ ਅੱਡੇ 'ਤੇ ਛੱਡ ਭੱਜ ਗਏ ਜਾਂ ਫਿਰ ਕੀ ਹੋਇਆ ਇਸਦੀ ਹੁਣ ਪੁਲਿਸ ਤਫਤੀਸ਼ ਕਰ ਰਹੀ ਹੈ। 


ਦਿਵਿਆ ਪਹੂਜਾ ਕਤਲ ਮਾਮਲੇ ਦਾ ਪੰਜਾਬ ਕਨੈਕਸ਼ਨ, ਬੱਸ ਸਟੈਂਡ ਤੋਂ ਮਿਲੀ BMW ਕਾਰ

ਦਿਵਿਆ ਪਹੂਜਾ ਕਤਲ ਮਾਮਲੇ ਦਾ ਪੰਜਾਬ ਕਨੈਕਸ਼ਨ ਬੱਸ ਸਟੈਂਡ ਤੋਂ ਮਿਲੀ BMW ਕਾਰ ਮ੍ਰਿਤਕ ਦੇਹ ਨੂੰ ਗੱਡੀ ਦੀ ਡਿੱਕੀ 'ਚ ਰੱਖ ਕੇ ਮੁਲਜ਼ਮ ਹੋਏ ਸਨ ਫਰਾਰ ਗੈਂਗਸਟਰ ਗਡੋਲੀ ਐਨਕਾਉਂਟਰ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਸੀ ਦਿਵਿਆ #divyapahuja #patiala #BMW #gurugram #sandeepgadoli #PunjabNews #PTCNews #breakingnews #CrimeNews #LatestNews Posted by PTC News on Thursday, January 4, 2024

ਇਹ ਵੀ ਪੜ੍ਹੋ: 

Auto Driver ਨੇ ਮਾਰਿਆ ਪੰਜਾਬ ਪੁਲਿਸ ਦਾ DSP,ਪੁਲਿਸ ਕਮਿਸ਼ਨਰ ਨੇ ਦੱਸੀ ਸਾਰੀ ਘਟਨਾ
DSP Dalbir Singh ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ

Divya Pahuja (2).jpg

ਸੀ.ਸੀ.ਟੀ.ਵੀ. ਫੁਟੇਜ ਵਿੱਚ ਦਿਖਾਈ ਦੇ ਰਹੇ ਤਿੰਨ ਵਿਅਕਤੀ 

ਇਸ ਕਤਲ ਨਾਲ ਸਬੰਧਤ ਪੁਲਿਸ ਕੋਲ ਜਿਹੜੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਇਸ ਫੁਟੇਜ ਵਿੱਚ ਦਿਵਿਆ, ਅਭਿਜੀਤ ਅਤੇ ਇੱਕ ਹੋਰ ਵਿਅਕਤੀ ਹੋਟਲ ਰਿਸੈਪਸ਼ਨ ਵਿੱਚ ਮੌਜੂਦ ਹਨ। ਜਿੱਥੋਂ ਉਹ ਰਿਸੈਪਸ਼ਨਿਸਟ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਤਿੰਨੋਂ ਕਮਰੇ ਨੰਬਰ 111 ਵਿੱਚ ਚਲੇ ਜਾਂਦੇ ਹਨ। ਫਿਰ 2 ਤਰੀਕ ਨੂੰ ਅਭਿਜੀਤ ਅਤੇ ਉਸ ਦੇ ਦੋ ਸਾਥੀ ਦਿਵਿਆ ਦੀ ਲਾਸ਼ ਨੂੰ ਚਾਦਰ ਵਿੱਚ ਲਪੇਟ ਕੇ ਖਿੱਚਦੇ ਹੋਏ ਦਿਖਾਈ ਦਿੰਦੇ ਹਨ। ਲਾਸ਼ ਨੂੰ ਚਾਦਰ 'ਚ ਢੱਕ ਕੇ ਕਾਰ ਦੇ ਟਰੰਕ 'ਚ ਪਾ ਦਿੱਤਾ ਜਾਂਦਾ। ਜਿਥੋਂ ਕਾਰ ਵਿੱਚ ਸਵਾਰ ਦੋ ਹੋਰ ਲੋਕ ਲਾਸ਼ ਦਾ ਨਿਪਟਾਰਾ ਕਰਨ ਲਈ ਚਲੇ ਜਾਂਦੇ ਹਨ।

Divya Pahuja (1).jpg

'ਮੈਨੂੰ ਬਲੈਕਮੇਲ ਕਰ ਰਹੀ ਸੀ ਇਸ ਲਈ ਮਾਰ ਦਿੱਤਾ'

ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਹੋਟਲ ਦਾ ਮਾਲਕ ਅਭਿਜੀਤ ਅਤੇ ਹੋਰ ਦੋ ਕਰਮਚਾਰੀ ਹਨ। ਪੁਲਿਸ ਦੀ ਪੁੱਛਗਿੱਛ ਦੌਰਾਨ ਅਭਿਜੀਤ ਨੇ ਦੱਸਿਆ ਕਿ ਉਸੇ ਨੇ ਦਿਵਿਆ ਦਾ ਗੋਲੀ ਮਾਰ ਕੇ ਕਤਲ ਕੀਤਾ। ਉਸ ਦਾ ਕਹਿਣਾ ਹੈ ਕਿ ਦਿਵਿਆ ਕੋਲ ਉਸ ਦੀਆਂ ਕੁਝ ਅਸ਼ਲੀਲ ਫੋਟੋਆਂ ਸਨ। ਉਹ ਇਨ੍ਹਾਂ ਫੋਟੋਆਂ ਨਾਲ ਉਸ ਨੂੰ ਬਲੈਕਮੇਲ ਕਰ ਰਹੀ ਸੀ। ਜਦੋਂ ਉਨ੍ਹੇ ਦਿਵਿਆ ਨੂੰ ਫੋਟੋਆਂ ਡਿਲੀਟ ਕਰਨ ਲਈ ਕਿਹਾ ਤਾਂ ਉਹ ਨਹੀਂ ਮੰਨੀ। ਇਸ ਲਈ ਉਸਨੇ ਦਿਵਿਆ ਨੂੰ ਗੋਲੀ ਮਾਰ ਦਿੱਤੀ।

Divya Pahuja (4).jpg

ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਸੀ ਦਿਵਿਆ 

ਦਿਵਿਆ ਪਾਹੂਜਾ ਇੱਕ ਅਜਿਹਾ ਨਾਮ ਹੈ ਜੋ 2016 ਵਿੱਚ ਬਹੁਤ ਮਸ਼ਹੂਰ ਹੋਇਆ ਸੀ। ਇਹ ਲੜਕੀ ਹਰਿਆਣਾ ਦੇ ਬਦਨਾਮ ਗੈਂਗਸਟਰ ਸੰਦੀਪ ਗਡੋਲੀ (Gangster Sandeep Gadoli) ਨਾਲ ਜੁੜੀ ਹੋਈ ਸੀ। ਇਲਜ਼ਾਮ ਸੀ ਕਿ ਦਿਵਿਆ ਪਾਹੂਜਾ ਨੇ ਸੰਦੀਪ ਗਡੋਲੀ ਦੇ ਐਨਕਾਊਂਟਰ ਵਿੱਚ ਮਦਦ ਕੀਤੀ ਸੀ। ਦਿਵਿਆ ਪਾਹੂਜਾ ਸੰਦੀਪ ਗਡੋਲੀ ਦੀ ਕਥਿਤ ਪ੍ਰੇਮਿਕਾ ਹੋਣ ਦੇ ਨਾਲ-ਨਾਲ ਇਕਲੌਤੀ ਗਵਾਹ ਵੀ ਸੀ। ਦਿਵਿਆ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਗੈਂਗਸਟਰ ਸੰਦੀਪ ਗਡੋਲੀ ਦੀ ਭੈਣ ਸੁਦੇਸ਼ ਕਟਾਰੀਆ ਅਤੇ ਬ੍ਰਹਮ ਕਿਸ਼ੋਰ ਨੇ ਮਿਲ ਕੇ ਇਸ ਕਤਲ ਦੀ ਸਾਜ਼ਿਸ਼ ਰਚੀ ਅਤੇ ਅਭਿਜੀਤ ਤੋਂ ਇਹ ਕਤਲ ਕਰਵਾਇਆ।

ਇਹ ਵੀ ਪੜ੍ਹੋ: 
Punjabi singer Kaka ਨੇ girlfriend ਨਾਲ ਸਾਂਝੀ ਕੀਤੀ ਤਸਵੀਰ, ਤੁਸੀਂ ਵੀ ਦੇਖੋ

Punjab Weather: ਪੰਜਾਬ ’ਚ ਠੰਢ ਨੇ ਫੜਿਆ ਜ਼ੋਰ; ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ

-

Top News view more...

Latest News view more...

PTC NETWORK