Thu, Jan 9, 2025
Whatsapp

Tarn Taran Gangster News : ਪੁਲਿਸ ਐਨਕਾਊਂਟਰ ਮਗਰੋਂ ਕਾਬੂ ਕੀਤੇ ਖੁੰਖਾਰ ਗੈਂਗਸਟਰ ਨੇ ਭੱਜਣ ਦੀ ਕੀਤੀ ਕੋਸ਼ਿਸ਼, ਪਰ ਪੁਲਿਸ ਨੇ ਇੰਝ ਕੀਤਾ ਕਾਬੂ

ਦੱਸ ਦਈਏ ਕਿ ਤੜਕਸਾਰ ਸਵੇਰੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਐਨਕਾਊਂਟਰ ਹੋਇਆ। ਇਸ ਐਨਕਾਊਂਟਰ ਦੌਰਾਨ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਸੀ ਜਿਸ ਵਿੱਚੋਂ ਗੈਂਗਸਟਰ ਗੁਰਲਾਲ ਜੀਤ ਸਿੰਘ ਨਾਂ ਦੇ ਬਦਮਾਸ਼ ਨੂੰ ਗੋਲੀ ਲੱਗੀ ਸੀ

Reported by:  PTC News Desk  Edited by:  Aarti -- January 08th 2025 09:50 AM
Tarn Taran Gangster News : ਪੁਲਿਸ ਐਨਕਾਊਂਟਰ ਮਗਰੋਂ ਕਾਬੂ ਕੀਤੇ ਖੁੰਖਾਰ ਗੈਂਗਸਟਰ ਨੇ ਭੱਜਣ ਦੀ ਕੀਤੀ ਕੋਸ਼ਿਸ਼, ਪਰ ਪੁਲਿਸ ਨੇ ਇੰਝ ਕੀਤਾ ਕਾਬੂ

Tarn Taran Gangster News : ਪੁਲਿਸ ਐਨਕਾਊਂਟਰ ਮਗਰੋਂ ਕਾਬੂ ਕੀਤੇ ਖੁੰਖਾਰ ਗੈਂਗਸਟਰ ਨੇ ਭੱਜਣ ਦੀ ਕੀਤੀ ਕੋਸ਼ਿਸ਼, ਪਰ ਪੁਲਿਸ ਨੇ ਇੰਝ ਕੀਤਾ ਕਾਬੂ

Tarn Taran Gangster News :  ਤਰਨਤਾਰਨ ’ਚ ਸਿਵਲ ਹਸਪਤਾਲ ਚੋਂ ਗੈਂਗਸਟਰ ਵੱਲੋਂ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਜ਼ਖਮੀ ਹਾਲਤ ’ਚ ਗੈਂਗਸਟਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਮੁੜ ਤੋਂ ਕਾਬੂ ਕਰ ਲਿਆ। 

ਦੱਸ ਦਈਏ ਕਿ ਤੜਕਸਾਰ ਸਵੇਰੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਐਨਕਾਊਂਟਰ ਹੋਇਆ। ਇਸ ਐਨਕਾਊਂਟਰ ਦੌਰਾਨ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਸੀ ਜਿਸ ਵਿੱਚੋਂ ਗੈਂਗਸਟਰ ਗੁਰਲਾਲ ਜੀਤ ਸਿੰਘ ਨਾਂ ਦੇ ਬਦਮਾਸ਼ ਨੂੰ ਗੋਲੀ ਲੱਗੀ ਸੀ ਜਿਸ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਤਰਨਤਾਰਨ ’ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ। ਪਰ ਗੈਂਗਸਟਰ ਨੇ ਹਸਪਤਾਲ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ। 


ਮਿਲੀ ਜਾਣਕਾਰੀ ਮੁਤਾਬਿਕ  ਗੈਂਗਸਟਰ ਪ੍ਰਭ ਦਾਸੂਵਾਲ ਵੱਲੋਂ ਵਲਟੋਹਾ ਅਤੇ ਖੇਮਕਰਨ ਇਲਾਕੇ ’ਚ ਲਗਾਤਾਰਾ ਲੋਕਾਂ ਨੂੰ ਫੋਨ ਕਰਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਸੀ। ਪ੍ਰਭ ਦਾਸੂਵਾਲ ਦੇ ਫੜੇ ਗਏ ਵਿਅਕਤੀਆਂ ਵੱਲੋਂ ਫਿਰੌਤੀ ਦੀ ਰਕਮ ਨਾ ਦੇਣ ਵਾਲੇ ਲੋਕਾਂ ਨੂੰ ਡਰਾਉਣ ਲਈ ਉਨ੍ਹਾਂ ਦੇ ਟਿਕਾਣਿਆਂ ’ਤੇ ਗੋਲੀਆਂ ਚਲਾਈਆਂ ਜਾਂਦੀਆਂ ਸੀ। 

ਪਰ ਇਨ੍ਹਾਂ ਗੈਂਗਸਟਰਾਂ ਨੂੰ ਪੁਲਿਸ ਨੇ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ ਪਰ ਇਸ ਦੌਰਾਨ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋਇਆ ਸੀ ਜਿਸ ਨੂੰ ਹਸਪਤਾਲ ਦੀ ਸਪੈਸ਼ਲ ਵਾਰਡ ’ਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਦੀ ਮੁਸਤੈਦੀ ਦੇ ਚੱਲਦਿਆਂ ਭੱਜ ਰਹੇ ਬਦਮਾਸ਼ ਗੁਰਲਾਲਜੀਤ ਸਿੰਘ ਨੂੰ ਮੁੜ ਕਾਬੂ ਕੀਤਾ। 

ਮਾਮਲੇ ਸਬੰਧੀ ਤਰਨਤਾਰਨ ਪੁਲਿਸ ਦੇ ਡੀਐਸਪੀ ਨੇ ਦੱਸਿਆ ਕਿ ਬਦਮਾਸ਼ ਗੁਰਲਾਲ ਜੀਤ ਸਿੰਘ ਤਰਨਤਾਰਨ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸੀ ਉਸ ਵੱਲੋਂ ਸੁਰੱਖਿਆ ’ਚ ਖੜੇ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਤੈਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛਾ ਕਰਕੇ ਮੁੜ ਕਾਬੂ ਕਰ ਲਿਆ ਗਿਆ। 

 ਇਹ ਵੀ ਪੜ੍ਹੋ : School Open In Punjab : ਕੜਾਕੇ ਦੀ ਠੰਢ ਵਿਚਾਲੇ ਅੱਜ ਤੋਂ ਖੁੱਲ੍ਹਣ ਜਾ ਰਹੇ ਹਨ ਪੰਜਾਬ ਦੇ ਸਕੂਲ; ਨਹੀਂ ਕੀਤਾ ਗਿਆ ਸਕੂਲਾਂ ਦੇ ਸਮੇਂ ’ਚ ਬਦਲਾਅ

- PTC NEWS

Top News view more...

Latest News view more...

PTC NETWORK