Fri, Jan 10, 2025
Whatsapp

Sidhu Moosewala case: ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਅਵਰਤ ਫੌਜੀ ਦੇ ਭਰਾ ਦਾ ਹੋਇਆ ਐਨਕਾਊਂਟਰ, ਇੱਥੋ ਪੜ੍ਹੋ ਪੂਰੀ ਜਾਣਕਾਰੀ

Gangstar Priyavrat Fauji Brother Encounter: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਲਾਰੈਂਸ ਗੈਂਗ ਸ਼ੂਟਰ ਪ੍ਰਿਅਵਰਤ ਫੌਜੀ ਦੇ ਛੋਟੇ ਭਰਾ ਰਾਕੇਸ਼ ਉਰਫ਼ ਰਾਕੂ ਦਾ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ ਹੈ।

Reported by:  PTC News Desk  Edited by:  Aarti -- July 08th 2023 10:26 AM -- Updated: July 08th 2023 10:54 AM
Sidhu Moosewala case:  ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਅਵਰਤ ਫੌਜੀ ਦੇ ਭਰਾ ਦਾ ਹੋਇਆ ਐਨਕਾਊਂਟਰ, ਇੱਥੋ ਪੜ੍ਹੋ ਪੂਰੀ ਜਾਣਕਾਰੀ

Sidhu Moosewala case: ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਅਵਰਤ ਫੌਜੀ ਦੇ ਭਰਾ ਦਾ ਹੋਇਆ ਐਨਕਾਊਂਟਰ, ਇੱਥੋ ਪੜ੍ਹੋ ਪੂਰੀ ਜਾਣਕਾਰੀ

Gangstar Priyavrat Fauji Brother Encounter: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਲਾਰੈਂਸ ਗੈਂਗ ਸ਼ੂਟਰ ਪ੍ਰਿਅਵਰਤ ਫੌਜੀ ਦੇ ਛੋਟੇ ਭਰਾ ਰਾਕੇਸ਼ ਉਰਫ਼ ਰਾਕੂ ਦਾ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ ਦੇ ਪਿੰਡ ਢੋਡਪੁਰ ਨੇੜੇ ਐਨਕਾਊਂਟਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਨੂੰ ਪਾਣੀਪਤ ਪੁਲਿਸ ਦੀ ਸੀਆਈਏ-2 ਯੂਨਿਟ ਨਾਲ ਬਦਮਾਸ਼ਾਂ ਦਾ ਮੁਕਾਬਲਾ ਹੋਇਆ ਸੀ। 


ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ 

ਦੱਸ ਦਈਏ ਕਿ ਇਸ ਦੌਰਾਨ ਬਦਮਾਸ਼ਾਂ ਨੇ ਪਹਿਲਾਂ ਪੁਲਿਸ 'ਤੇ ਫਾਇਰਿੰਗ ਕੀਤੀ। ਜਵਾਬੀ ਗੋਲੀਬਾਰੀ 'ਚ ਪੁਲਿਸ ਨੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਬਦਮਾਸ਼ ਸੋਨੂੰ ਉਰਫ਼ ਪ੍ਰਵੀਨ ਵਾਸੀ ਸਿਧਾਰਥ ਨਗਰ ਪਾਣੀਪਤ ਜ਼ਖ਼ਮੀ ਹੋ ਗਿਆ, ਜਿਸ ਦਾ ਸਿਵਲ ਹਸਪਤਾਲ ਪਾਣੀਪਤ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਜ਼ਖ਼ਮੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਫਿਰੌਤੀ ਮੰਗਣ ਦੇ ਮਾਮਲੇ ‘ਚ ਸੀ ਲੋੜੀਂਦੇ 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਸੀਆਈਏ-2 ਦੀ ਟੀਮ ਨੇ ਬਦਮਾਸ਼ ਰਾਕੇਸ਼ ਉਰਫ਼ ਰਾਕੂ ਅਤੇ ਸੋਨੂੰ ਨਾਲ ਮੁਠਭੇੜ ਹੋਈ ਸੀ। ਇਹ ਬਦਮਾਸ਼ ਫਿਰੌਤੀ ਮੰਗਣ ਦੇ ਮਾਮਲੇ 'ਚ ਲੋੜੀਂਦੇ ਸੀ। ਉਨ੍ਹਾਂ ਨੇ ਔਡੀ ਕਾਰ 'ਚ ਸਵਾਰ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਾਮਲੇ ਵਿੱਚ ਵੀ ਦੋਵੇਂ ਲੋੜੀਂਦੇ ਸੀ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਵਾਂ ਦੀ ਪਛਾਣ ਕੀਤੀ ਗਈ। ਦੋਵੇਂ ਬਾਈਕ 'ਤੇ ਸਵਾਰ ਸੀ। ਮੁਕਾਬਲੇ ਦੌਰਾਨ ਪੁਲਿਸ ਦੀਆਂ ਗੋਲੀਆਂ ਉਨ੍ਹਾਂ ਦੇ ਪੈਰ 'ਤੇ ਲੱਗ ਗਈਆਂ।

ਇਹ ਵੀ ਪੜ੍ਹੋ: Orange Alert: ਕਿਨ੍ਹਾਂ ਖ਼ਤਰਨਾਕ ਸਾਬਤ ਹੋ ਸਕਦਾ ਪੰਜਾਬ ਲਈ ਆਰੇਂਜ ਅਲਰਟ? ਇੱਥੇ ਜਾਣੋ

- PTC NEWS

Top News view more...

Latest News view more...

PTC NETWORK