ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ। ਸ਼ਹਿਰ ਦੇ ਕਈ ਥਾਵਾਂ ਉੱਤੇ ਬਾਂਦਰ ਸ਼ਰੇਆਮ ਘੁੰਮ ਰਹੇ ਹਨ। ਲੋਕ ਬਾਂਦਰਾਂ ਤੋਂ ਇੰਨ੍ਹੇ ਪਰੇਸ਼ਾਨ ਹਨ ਕਿ ਉਹ ਹੁਣ ਪ੍ਰਸ਼ਾਸਨ ਤੋਂ ਗੁਹਾਰ ਲਗਾ ਰਹੇ ਹਨ ਕਿ ਬਾਂਦਰਾਂ ਦਾ ਕੋਈ ਹੱਲ ਕੀਤਾ ਜਾਵੇ।ਪੰਜਾਬ ਯੂਨੀਵਰਸਿਟੀ 'ਚ ਬਾਂਦਰਾਂ ਦਾ ਕਹਿਰ ਚੰਡੀਗੜ੍ਹ ਸ਼ਹਿਰ ਵਿੱਚ ਬਾਂਦਰਾਂ ਤੋਂ ਲੋਕ ਪਰੇਸ਼ਾਨ ਹਨ ਉੱਥੇ ਹੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਬਾਂਦਰਾਂ ਕਾਰਨ ਦੁੱਖੀ ਹਨ। ਯੂਨੀਵਰਸਿਟੀ ਨੇ ਬਾਂਦਰਾਂ ਨੂੰ ਭੁਜਾਉਣ ਲਈ ਲੰਗੂਰਾਂ ਦੀ ਮਦਦ ਲਈ ਸੀ, ਕਦੇ ਪਿੰਜਰੇ ਲਗਾਏ ਗਏ ਅਤੇ ਕਈ ਹੋਰ ਢੰਗ ਵਰਤੇ ਗਏ ਪਰ ਬਾਂਦਰਾਂ ਤੋਂ ਛੁੱਟਕਾਰਾ ਨਹੀਂ ਮਿਲ ਸਕਿਆ। ਯੂਨੀਵਰਸਿਟੀ ਪ੍ਰਸ਼ਾਸਨ ਨੇ ਬਾਂਦਰਾਂ ਨੂੰ ਭਜਾਉਣ ਲਈ ਤਿੰਨ ਲੋਕਾਂ ਨੂੰ ਰੱਖਿਆ ਹੈ। ਇਹ ਤਿੰਨੇ ਲੋਕ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਪੀਯੂ ਦੇ ਵੱਖ-ਵੱਖ ਇਲਾਕਿਆਂ ਵਿੱਚ ਡਿਊਟੀ ਦਿੰਦੇ ਹਨ ਅਤੇ ਲੰਗੂਰ ਦੀਆਂ ਆਵਾਜ਼ਾਂ ਮਾਰ ਕੇ ਬਾਂਦਰਾਂ ਨੂੰ ਭਜਾ ਦਿੰਦੇ ਹਨ। ਉਥੇ ਹੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬਾਂਦਰਾਂ ਨੇ ਕਈ ਵਾਰੀ ਵਿਦਿਆਰਥੀਆਂ ਨੂੰ ਕੱਟਿਆ ਵੀ ਹੈ ਉਥੇ ਹੀ ਕਈ ਵਿਦਿਆਰਥੀਆਂ ਦੇ ਹੋਸਟਲਾਂ ਵਿਚੋਂ ਕੱਪੜੇ ਵੀ ਚੁੱਕ ਕੇ ਲੈ ਜਾਂਦੇ ਹਨ।ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋੋ ਤੋਂ ਵਿਅਕਤੀ ਕੰਮ ਉੱਤੇ ਰੱਖੇ ਹਨ ਉਨ੍ਹਾਂ ਕਰਕੇ ਬਾਂਦਰਾਂ ਦੀ ਗਿਣਤੀ ਵਿੱਚ ਕਮੀ ਆਈ ਹੈ।