Fri, Oct 18, 2024
Whatsapp

Anil Ambani Case : ਅਨਿਲ ਅੰਬਾਨੀ ਨੂੰ ਵੱਡੀ ਰਾਹਤ; SEBI ਦੇ ਜੁਰਮਾਨਾ ਹੁਕਮ 'ਤੇ ਰੋਕ, ਇਨ੍ਹਾਂ ਦਾ ਹੋਇਆ ਸ਼ੇਅਰ

ਸਕਿਓਰਿਟੀਜ਼ ਐਪੀਲੇਟ ਟ੍ਰਿਬਿਊਨਲ ਦੀਆਂ ਸ਼ਰਤਾਂ ਦੇ ਤਹਿਤ ਅਨਿਲ ਅੰਬਾਨੀ ਨੂੰ 25 ਕਰੋੜ ਰੁਪਏ ਦੇ ਜੁਰਮਾਨੇ ਦਾ 50% ਚਾਰ ਹਫ਼ਤਿਆਂ ਦੇ ਅੰਦਰ ਜਮ੍ਹਾ ਕਰਨਾ ਹੋਵੇਗਾ।

Reported by:  PTC News Desk  Edited by:  Aarti -- October 18th 2024 06:07 PM
Anil Ambani Case : ਅਨਿਲ ਅੰਬਾਨੀ ਨੂੰ ਵੱਡੀ ਰਾਹਤ;  SEBI ਦੇ ਜੁਰਮਾਨਾ ਹੁਕਮ 'ਤੇ ਰੋਕ, ਇਨ੍ਹਾਂ ਦਾ ਹੋਇਆ ਸ਼ੇਅਰ

Anil Ambani Case : ਅਨਿਲ ਅੰਬਾਨੀ ਨੂੰ ਵੱਡੀ ਰਾਹਤ; SEBI ਦੇ ਜੁਰਮਾਨਾ ਹੁਕਮ 'ਤੇ ਰੋਕ, ਇਨ੍ਹਾਂ ਦਾ ਹੋਇਆ ਸ਼ੇਅਰ

Anil Ambani Case : ਸਕਿਓਰਿਟੀਜ਼ ਐਪੀਲੇਟ ਟ੍ਰਿਬਿਊਨਲ ਨੇ ਅਨਿਲ ਅੰਬਾਨੀ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ, ਸਕਿਓਰਿਟੀਜ਼ ਐਪੀਲੇਟ ਟ੍ਰਿਬਿਊਨਲ ਨੇ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ ਤੋਂ ਫੰਡਾਂ ਦੀ ਦੁਰਵਰਤੋਂ ਲਈ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ ਦੁਆਰਾ ਅਨਿਲ ਅੰਬਾਨੀ 'ਤੇ ਲਗਾਏ ਗਏ 25 ਕਰੋੜ ਰੁਪਏ ਦੇ ਜੁਰਮਾਨੇ 'ਤੇ ਸ਼ਰਤ ਰੋਕ ਲਗਾ ਦਿੱਤੀ ਹੈ। 

ਸਕਿਓਰਿਟੀਜ਼ ਐਪੀਲੇਟ ਟ੍ਰਿਬਿਊਨਲ ਦੀਆਂ ਸ਼ਰਤਾਂ ਦੇ ਤਹਿਤ ਅਨਿਲ ਅੰਬਾਨੀ ਨੂੰ 25 ਕਰੋੜ ਰੁਪਏ ਦੇ ਜੁਰਮਾਨੇ ਦਾ 50% ਚਾਰ ਹਫ਼ਤਿਆਂ ਦੇ ਅੰਦਰ ਜਮ੍ਹਾ ਕਰਨਾ ਹੋਵੇਗਾ। ਦੱਸ ਦਈਏ ਕਿ ਸੇਬੀ ਨੇ ਰਿਲਾਇੰਸ ਹੋਮ ਫਾਈਨਾਂਸ ਦੇ ਸਾਬਕਾ ਪ੍ਰਮੁੱਖ ਅਧਿਕਾਰੀਆਂ ਸਮੇਤ ਅਨਿਲ ਅੰਬਾਨੀ ਅਤੇ 24 ਹੋਰ ਇਕਾਈਆਂ 'ਤੇ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ ਤੋਂ ਫੰਡ ਡਾਇਵਰਸ਼ਨ ਕਰਨ ਲਈ ਸਿਕਿਓਰਿਟੀ ਬਾਜ਼ਾਰ ਤੋਂ ਪੰਜ ਸਾਲਾਂ ਲਈ ਪਾਬੰਦੀ ਲਗਾਈ ਸੀ।


ਰਿਲਾਇੰਸ ਹੋਮ ਫਾਈਨਾਂਸ ਦੇ ਸ਼ੇਅਰ

ਰਿਲਾਇੰਸ ਹੋਮ ਫਾਈਨਾਂਸ ਦੇ ਸ਼ੇਅਰਾਂ ਦਾ ਵਪਾਰ ਫਿਲਹਾਲ ਰੋਕ ਦਿੱਤਾ ਗਿਆ ਹੈ। ਆਖਰੀ ਵਪਾਰਕ ਕੀਮਤ 4.75 ਰੁਪਏ ਹੈ। ਕੰਪਨੀ ਦੇ ਸ਼ੇਅਰਾਂ ਦਾ ਕਾਰੋਬਾਰ 14 ਅਕਤੂਬਰ ਨੂੰ ਹੋਇਆ ਸੀ। ਦੱਸ ਦਈਏ ਕਿ ਇਹ ਸ਼ੇਅਰ ਪਿਛਲੇ ਛੇ ਮਹੀਨਿਆਂ ਵਿੱਚ 50% ਅਤੇ ਇੱਕ ਮਹੀਨੇ ਵਿੱਚ 20% ਵਧੇ ਹਨ। ਹਾਲਾਂਕਿ, ਇਹ ਸਟਾਕ ਇੱਕ ਸਾਲ ਵਿੱਚ 105% ਵਧਿਆ ਹੈ। 18 ਅਕਤੂਬਰ 2023 ਨੂੰ ਇਸ ਸ਼ੇਅਰ ਦੀ ਕੀਮਤ 2.35 ਰੁਪਏ ਸੀ। ਕੰਪਨੀ ਦੀ ਮਾਰਕੀਟ ਕੈਪ 230.17 ਕਰੋੜ ਰੁਪਏ ਹੈ।

ਅੰਬਾਨੀ ਨੇ ਸੇਬੀ ਦੇ ਹੁਕਮਾਂ ਦੀ ਕੀਤੀ ਸੀ ਸਮੀਖਿਆ 

ਦੱਸ ਦਈਏ ਕਿ ਸੇਬੀ ਦੀ ਕਾਰਵਾਈ ਤੋਂ ਬਾਅਦ ਉਦਯੋਗਪਤੀ ਅਨਿਲ ਅੰਬਾਨੀ ਨੇ ਕਿਹਾ ਸੀ ਕਿ ਉਹ ਆਦੇਸ਼ ਦੀ ਸਮੀਖਿਆ ਕਰ ਰਹੇ ਹਨ। ਉਹ ਕਾਨੂੰਨੀ ਸਲਾਹ ਦੇ ਆਧਾਰ 'ਤੇ ਉਚਿਤ ਕਦਮ ਚੁੱਕਣਗੇ। ਦੱਸ ਦਈਏ ਕਿ ਅੰਬਾਨੀ ਨੇ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ ਨਾਲ ਜੁੜੇ ਇੱਕ ਮਾਮਲੇ ਵਿੱਚ 11 ਅਗਸਤ, 2022 ਨੂੰ ਸੇਬੀ ਦੇ ਅੰਤਰਿਮ ਆਦੇਸ਼ ਦੀ ਪਾਲਣਾ ਕਰਨ ਲਈ ਰਿਲਾਇੰਸ ਇਨਫਰਾਸਟ੍ਰਕਚਰ ਲਿਮਟਿਡ ਅਤੇ ਰਿਲਾਇੰਸ ਪਾਵਰ ਲਿਮਟਿਡ ਦੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ : Gold-Silver Price Today : ਤਿਉਹਾਰੀ ਸੀਜ਼ਨ ’ਚ ਆਮ ਲੋਕਾਂ ਨੂੰ ਵੱਡਾ ਝਟਕਾ, ਸੋਨੇ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ, ਜਾਣੋ ਚਾਂਦੀ ਦੇ ਕੀ ਹਨ ਰੇਟ

- PTC NEWS

Top News view more...

Latest News view more...

PTC NETWORK