ਅੰਮ੍ਰਿਤਸਰ, (3 ਦਸੰਬਰ, 2022): ਬੀਤੇ ਦਿਨ ਅੰਮ੍ਰਿਤਸਰ ਕੋਰਟ ਵਿੱਚੋਂ ਪੁਲਿਸ ਦੀ ਗ੍ਰਿਫਤ ਤੋਂ ਫ਼ਰਾਰ ਹੋਇਆ ਗੈਂਗਸਟਰ ਨਿਤਿਨ ਨਾਹਰ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਤੋਂ ਸਾਹਮਣੇ ਆਇਆ ਹੈ ਕਿ ਫਰਾਰ ਹੋਇਆ ਗੈਂਗਸਟਰ ਨਿਤਿਨ ਨਾਹਰ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ। ਜਿਸਦੀ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਫ਼ਰਾਰ ਹੋਇਆ ਗੈਂਗਸਟਰ ਨੂੰ ਲਾਰੈਂਸ ਗੈਂਗ ਡਰਾਉਣ ਅਤੇ ਫਿਰੌਤੀ ਲਈ ਇਸਤੇਮਾਲ ਕਰਦਾ ਸੀ। ਫ਼ਰਾਰ ਗੈਂਗਸਟਰ ਉੱਤੇ ਅੰਮ੍ਰਿਤਸਰ ਚੋਰੀ ਕਰਨ ਦੇ ਮਾਮਲੇ ਦਰਜ ਹਨ ਪਰ ਮੁਹਾਲੀ ਵਿੱਚ ਲਾਰੈਂਸ ਦੇ ਇਸ਼ਾਰੇ ’ਤੇ ਇੱਕ ਠੇਕੇਦਾਰ ਤੇ ਗੋਲੀ ਚਲਾਉਣ ਦੀ ਸ਼ਿਕਾਇਤ ਹੈ।ਦੱਸ ਦਈਏ ਕਿ ਫਰਾਰ ਗੈਂਗਸਟਰ ਨਿਤਿਨ ਨੂੰ ਪੰਜਾਬ ਪੁਲਿਸ ਨੇ ਗੋਇੰਦਵਾਲ ਜੇਲ੍ਹ ’ਚ ਰੱਖਿਆ ਹੋਇਆ ਸੀ। ਜਿਸ ਨੂੰ ਅੰਮ੍ਰਿਤਸਰ ਜਿਲ੍ਹਾ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਲਿਆਂਦਾ ਗਿਆ ਸੀ। ਜਿੱਥੋਂ ਪੰਜਾਬ ਪੁਲਿਸ ਦੀ ਨਕਾਮੀ ਕਾਰਨ ਉਹ ਫਰਾਰ ਹੋ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਿਤਿਨ ਨਾਹਰ ਦੇ ਖਿਲਾਫ ਸੂਬੇ ਦੇ ਵੱਖ ਵੱਖ ਥਾਵਾਂ ਉੱਤੇ ਦਰਜਨ ਦੇ ਕਰੀਬ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਵੱਲੋਂ ਫਰਾਰ ਗੈਂਗਸਟਰ ਨਿਤਿਨ ਨਾਹਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਪੜੋ: ਰਾਜਸਥਾਨ 'ਚ ਗੈਂਗਸਟਰ ਰਾਜੂ ਦਾ ਗੋਲੀਆਂ ਮਾਰ ਕੇ ਕਤਲ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ