NOIDA: ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ, ਨਾਹੀਂ ਪਿਆਰ ਕੋਈ ਕਾਰਨ ਜਾਣਦਾ,ਕਿਉਂਕਿ ਪਿਆਰ ਹੀ ਕਾਰਨ ਹੈ, ਇਹ ਕਹਿਣਾ ਹੈ ਪਾਕਿਸਤਾਨ ਦੀ ਸੀਮਾ ਹੈਦਰ ਦਾ।ਖ਼ਬਰਾਂ ਦੀ ਦੁਨੀਆ ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਅਲੱਗ ਅਲੱਗ ਮੁਲਕ ਚ ਰਹਿੰਦੇ ਇੱਕ ਔਰਤ ਅਤੇ ਆਦਮੀ ਦੀ ਪਬਜੀ ਜ਼ਰੀਏ ਦੋਸਤੀ ਹੁੰਦੀ ਹੈ ਅਤੇ ਫਿਰ ਉਹ ਦੋਸਤੀ ਪਿਆਰ ਵਿੱਚ ਤਬਦੀਲ ਹੋ ਜਾਂਦੀ ਹੈ। ਜਿਸ ਤੋਂ ਬਾਅਦ ਔਰਤ ਆਪਣਾ ਪਿਆਰ ਪਾਉਣ ਲਈ ਗ਼ੈਰ ਕਾਨੂੰਨੀ ਢੰਗ ਨਾਲ ਨੇਪਾਲ ਰਾਹੀਂ ਗ੍ਰੇਟਰ ਨੋਇਡਾ ਆਪਣੇ ਪ੍ਰੇਮੀ ਦੇ ਸ਼ਹਿਰ ਪਹੁੰਚ ਗਈ। ਫਿਰ ਉਹ ਆਪਣੇ ਪ੍ਰੇਮੀ ਨਾਲ ਨਾਮ ਬਦਲਕੇ ਰਹਿਣ ਲਗੀ।ਚਾਰ ਬੱਚਿਆ ਨੂੰ ਵੀ ਨਾਲ ਲੈਕੇ ਆਈ ਸੀ ਔਰਤ:ਮੀਡੀਆ ਰਿਪੋਰਟਾਂ ਦੇ ਮੁਤਾਬਿਕ ਮਹਿਲਾਂ ਨੇ ਨੇਪਾਲ ਤੋਂ ਦਿੱਲੀ ਦਾ ਸਫ਼ਰ ਕੀਤਾ, ਰਾਜਧਾਨੀ ਦਿੱਲੀ ਤੋਂ ਹੁੰਦੇ ਹੋਏ ਗ੍ਰੇਟਰ ਨੋਇਡਾ ਆਪਣੇ ਪ੍ਰੇਮੀ ਸਚਿਨ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਲਗੀ, ਇੱਥੇ ਉਸਨੇ ਆਪਣਾ ਵੀ ਬਦਲ ਲਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਣੇ ਨਾਲ ਚਾਰ ਬੱਚਿਆ ਨੂੰ ਪਾਕਿਸਤਾਨ ਤੋਂ ਭਾਰਤ ਵੀ ਲੈਕੇ ਆਈ। <iframe width=560 height=315 src=https://www.youtube.com/embed/_HMa2PdOspg title=YouTube video player frameborder=0 allow=accelerometer; autoplay; clipboard-write; encrypted-media; gyroscope; picture-in-picture; web-share allowfullscreen></iframe>ਔਰਤ ਨੂੰ ਫੜਨ ਲਈ ਇੱਕ ਪੁਲਿਸ ਟੀਮ ਬਣਾਈ ਗਈ ਸੀ: ਜਾਣਕਾਰੀ ਮੁਤਾਬਿਕ ਪਾਕਿਸਤਾਨੀ ਮਹਿਲਾ 13 ਮਈ ਨੂੰ ਆਪਣੇ 4 ਛੋਟੇ ਬੱਚਿਆਂ ਨਾਲ ਬੱਸ ਰਾਹੀਂ ਪਹੁੰਚੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਚੌਕਸ ਹੋ ਗਈ। ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਈ ਔਰਤ ਨੂੰ ਫੜਨ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਥੋਂ ਤੱਕ ਕਿ ਜਾਂਚ ਏਜੰਸੀਆਂ ਨੂੰ ਵੀ ਚੌਕੰਨਾ ਕਰ ਦਿੱਤਾ ਗਿਆ ਸੀ।ਗ੍ਰੇਟਰ ਨੋਇਡਾ ਏਡੀਸੀਪੀ ਨੇ ਕੀ ਕਿਹਾ:ਮਾਮਲਾ ਸਾਹਮਣੇ ਆਉਣ ਤੋਂ ਬਾਅਦ ਏ.ਡੀ.ਸੀ.ਪੀ ਗ੍ਰੇਟਰ ਨੋਇਡਾ ਨੇ ਇੱਕ ਵੀਡੀਓ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਪਾਕਿਸਤਾਨੀ ਔਰਤ ਚਾਰ ਬੱਚਿਆਂ ਨਾਲ ਘੁੰਮ ਰਹੀ ਹੈ। ਤੁਰੰਤ ਪੁਲਿਸ ਟੀਮ ਬਣਾ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਆਖ਼ਿਰਕਾਰ, ਔਰਤ ਦਾ ਪਤਾ ਲੱਗ ਗਿਆ। ਸ਼ੁਰੂਆਤੀ ਜਾਣਕਾਰੀ ਚ ਔਰਤ ਦਾ ਨਾਂ ਸੀਮਾ ਗੁਲਾਮ ਹੈਦਰ ਪਾਇਆ ਗਿਆ ਹੈ। ਇਹ ਔਰਤ ਪਬਜੀ ਗੇਮ ਰਾਹੀਂ ਰਾਬੂਪੁਰਾ ਦੇ ਰਹਿਣ ਵਾਲੇ ਸਚਿਨ ਦੇ ਸੰਪਰਕ ਵਿੱਚ ਆਈ ਅਤੇ ਉਸ ਨਾਲ ਰਹਿਣ ਲਈ ਨੇਪਾਲ ਦੇ ਰਸਤੇ ਭਾਰਤ ਆਈ।ਇਹ ਵੀ ਪੜ੍ਹੋ: ਓਡੀਸ਼ਾ ਰੇਲ ਹਾਦਸੇ ਦੀ ਜਾਂਚ ਕਮੇਟੀ ਨੂੰ ਕਈ ਪੱਧਰਾਂ 'ਤੇ ਮਿਲੀਆਂ ਖਾਮੀਆਂ; 52 ਮ੍ਰਿਤਕਾਂ ਦੀ ਪਛਾਣ ਹੋਣੀ ਅਜੇ ਬਾਕੀ