Fri, Nov 15, 2024
Whatsapp

ਰਾਮ ਮੰਦਿਰ ਦੇ ਨਾਂ 'ਤੇ ਹੋ ਰਹੀ ਹੈ ਧੋਖਾਧੜੀ! ਰੱਖੋ ਧਿਆਨ, ਤੁਸੀਂ ਨਾ ਹੋ ਜਾਇਓ ਸ਼ਿਕਾਰ

Reported by:  PTC News Desk  Edited by:  Jasmeet Singh -- January 21st 2024 05:00 AM
ਰਾਮ ਮੰਦਿਰ ਦੇ ਨਾਂ 'ਤੇ ਹੋ ਰਹੀ ਹੈ ਧੋਖਾਧੜੀ! ਰੱਖੋ ਧਿਆਨ, ਤੁਸੀਂ ਨਾ ਹੋ ਜਾਇਓ ਸ਼ਿਕਾਰ

ਰਾਮ ਮੰਦਿਰ ਦੇ ਨਾਂ 'ਤੇ ਹੋ ਰਹੀ ਹੈ ਧੋਖਾਧੜੀ! ਰੱਖੋ ਧਿਆਨ, ਤੁਸੀਂ ਨਾ ਹੋ ਜਾਇਓ ਸ਼ਿਕਾਰ

Ram Mandir Fake QR Codes Scam: ਸਾਲ 2024 ਦੀ ਸ਼ੁਰੂਆਤ ਦੇ ਨਾਲ ਹੀ ਹਰ ਪਾਸੇ ਰਾਮ ਦੇ ਨਾਮ ਦਾ ਜਾਪ ਜਾਰੀ ਹੈ। ਕਈ ਰਾਮ ਭਜਨਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਜਗ੍ਹਾ ਬਣਾ ਲਈ ਹੈ, ਜਦੋਂ ਕਿ ਕੁਝ ਅਯੁੱਧਿਆ 'ਚ ਰਾਮ ਮੰਦਿਰ ਦੇ ਪ੍ਰੋਗਰਾਮ ਦੀ ਉਡੀਕ 'ਚ ਘਰ ਬੈਠੇ ਹਨ। 

ਦੇਸ਼ 'ਚ ਹਰ ਕੋਈ ਸ਼੍ਰੀ ਰਾਮ ਜਨਮ ਭੂਮੀ ਨਾਲ ਜੁੜੇ ਪ੍ਰੋਗਰਾਮ ਦਾ ਹਿੱਸਾ ਬਣਨਾ ਜਾਂ ਇਸ ਬਾਰੇ ਜਾਨਣਾ ਚਾਹੁੰਦਾ ਹੈ। ਲੋਕ ਆਪਣੀ ਆਰਥਿਕ ਸਥਿਤੀ ਮੁਤਾਬਕ ਘਰ ਵਿੱਚ ਪ੍ਰਸ਼ਾਦ ਚੜ੍ਹਾਉਣ ਅਤੇ ਦਾਨ ਦੇਣ ਵਰਗੀਆਂ ਗਤੀਵਿਧੀਆਂ ਨੂੰ ਵੀ ਅਪਣਾ ਰਹੇ ਹਨ।


ਸਾਈਬਰ ਫਰਾਡ ਇਸ ਧਾਰਮਿਕ ਕੰਮ ਵਿਚ ਆਪਣਾ ਹੱਥ ਅਜ਼ਮਾਉਣ ਤੋਂ ਪਿੱਛੇ ਨਹੀਂ ਹਟ ਰਹੇ ਹਨ। ਸਾਈਬਰ ਧੋਖੇਬਾਜ਼ਾਂ ਵੱਲੋਂ ਲੋਕਾਂ ਦੇ ਭਰੋਸੇ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜੀ ਹਾਂ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੇ ਪ੍ਰਸਤਾਵਿਤ ਪਾਵਨ ਪ੍ਰੋਗਰਾਮ ਦੇ ਤਹਿਤ ਸਾਈਬਰ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਰਾਮ ਮੰਦਿਰ ਦੇ ਨਾਂ 'ਤੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

- 1000 ਸਾਲ ਤੋਂ ਵੱਧ ਸਮੇਂ ਤੱਕ ਸੁਰੱਖਿਅਤ ਰਹੇਗਾ ਰਾਮ ਮੰਦਿਰ, ਇਨ੍ਹੀ ਤੀਬਰਤਾ ਦੇ ਭੂਚਾਲ ਨੂੰ ਆਸਾਨੀ ਨਾਲ ਸਕਦਾ ਸਹਿ

- ਪੰਜਾਬ 'ਚ ਪਰਾਲੀ ਪ੍ਰਬੰਧਨ ਮਸ਼ੀਨਾਂ ਗਾਇਬ ਹੋਣ ਦੇ ਮਾਮਲੇ 'ਚ 900 ਅਧਿਕਾਰੀਆਂ ਨੂੰ ਨੋਟਿਸ

ਰਾਮ ਮੰਦਿਰ ਦੇ ਨਾਂ 'ਤੇ 4 ਤਰ੍ਹਾਂ ਦੀਆਂ ਧੋਖਾਧੜੀਆਂ ਹੋ ਰਹੀਆਂ ਹਨ

ਰਾਮ ਮੰਦਿਰ ਦੇ ਨਾਂ 'ਤੇ ਚਾਰ ਤਰ੍ਹਾਂ ਦੀ ਧੋਖਾਧੜੀ ਹੋ ਰਹੀ ਹੈ। ਇਨ੍ਹਾਂ ਵਿੱਚ ਦਾਨ, ਪ੍ਰਸਾਦ, ਵੀਆਈਪੀ ਦਰਸ਼ਨ ਅਤੇ ਜਾਅਲੀ ਵੈੱਬਸਾਈਟਾਂ ਨਾਲ ਸਬੰਧਤ ਧੋਖਾਧੜੀ ਸ਼ਾਮਲ ਹਨ।

1. ਰਾਮ ਮੰਦਿਰ ਦਾ ਨਕਲੀ QR Code

ਰਾਮ ਮੰਦਿਰ ਲਈ ਚੰਦਾ ਲੈਣ ਦੇ ਨਾਂ 'ਤੇ ਧੋਖਾਧੜੀ ਹੋ ਰਹੀ ਹੈ। ਜਾਅਲੀ QR Code ਕਾਰਨ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਜੇਕਰ ਤੁਹਾਨੂੰ ਚੰਦਾ ਦੇ ਨਾਮ 'ਤੇ ਇੱਕ QR ਕੋਡ ਮਿਲਦਾ ਹੈ ਤਾਂ ਇਸ 'ਤੇ ਜਲਦੀ ਵਿਸ਼ਵਾਸ ਨਾ ਕਰੋ।

2. ਰਾਮ ਮੰਦਿਰ ਪ੍ਰਸਾਦ ਘੁਟਾਲਾ

ਐਮਾਜ਼ਾਨ 'ਤੇ ਰਾਮ ਮੰਦਿਰ ਦਾ ਮੁਫ਼ਤ ਪ੍ਰਸ਼ਾਦ ਵੰਡਣ ਦੇ ਨਾਂ 'ਤੇ ਘੁਟਾਲਾ ਹੋ ਰਿਹਾ ਹੈ। ਇਸ ਲਈ ਜੇਕਰ ਤੁਸੀਂ ਕਿਸੇ ਵੀ ਲਿੰਕ 'ਤੇ ਆਉਂਦੇ ਹੋ ਜੋ ਐਮਾਜ਼ਾਨ ਵਿੱਚ ਰਾਮ ਮੰਦਿਰ ਦਾ ਮੁਫਤ ਪ੍ਰਸਾਦ ਪ੍ਰਦਾਨ ਕਰਨ ਦਾ ਦਾਅਵਾ ਕਰਦਾ ਹੈ ਤਾਂ ਜਰਾ ਸਾਵਧਾਨ ਹੋ ਜਾਓ।

3. ਰਾਮ ਮੰਦਿਰ ਵੀ.ਆਈ.ਪੀ. ਪਾਸ ਐਂਟਰੀ

ਰਾਮ ਮੰਦਿਰ 'ਚ ਵੀ.ਆਈ.ਪੀ. ਦਰਸ਼ਨ ਜਾਂ ਐਂਟਰੀ ਕਰਵਾਉਣ ਦੇ ਨਾਂ 'ਤੇ ਧੋਖਾਧੜੀ ਹੋ ਰਹੀ ਹੈ। ਅਜਿਹਾ ਨਾ ਹੋਵੇ ਕਿ ਤੁਸੀਂ ਵੀ ਧੋਖਾਧੜੀ ਦਾ ਸ਼ਿਕਾਰ ਹੋ ਜਾਓ।

4. ਰਾਮ ਮੰਦਿਰ ਦੀ ਫਰਜ਼ੀ ਵੈੱਬਸਾਈਟ

ਅਯੁੱਧਿਆ ਦੇ ਰਾਮ ਮੰਦਿਰ ਦੇ ਨਾਂ 'ਤੇ ਫਰਜ਼ੀ ਵੈੱਬਸਾਈਟਾਂ ਰਾਹੀਂ ਵੀ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਸ ਲਈ ਕਿਸੇ ਵੀ ਵੈਬਸਾਈਟ 'ਤੇ ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨ ਰਹੋ। ਨਹੀਂ ਤਾਂ ਤੁਸੀਂ ਕਿਸੇ ਧੋਖੇ ਦਾ ਸ਼ਿਕਾਰ ਹੋ ਸਕਦੇ ਹੋ।

ਇਹ ਵੀ ਪੜ੍ਹੋ:

- 9ਵੀਂ ਵਾਰ ਪੈਰੋਲ 'ਤੇ ਬਾਹਰ ਆਇਆ ਡੇਰਾ ਮੁਖੀ, ਰਾਮ ਮੰਦਿਰ ਨੂੰ ਲੈ ਕੇ ਕਹੀ ਇਹ ਗੱਲ

- ਸ਼ੋਏਬ ਮਲਿਕ ਦੀ ਭੈਣ ਦਾ ਦਾਅਵਾ, 'ਸ਼ੋਏਬ ਦੇ ਬਾਹਰਲੇ ਸਬੰਧਾਂ ਤੋਂ ਤੰਗ ਆ ਚੁੱਕੀ ਸੀ ਸਾਨੀਆ ਮਿਰਜ਼ਾ'

-

Top News view more...

Latest News view more...

PTC NETWORK