ਫਰਾਂਸ ਨੇ ਔਰਤਾਂ ਨੂੰ ਦਿੱਤਾ ਗਰਭਪਾਤ ਦਾ ਸੰਵਿਧਾਨਕ ਹੱਕ, ਬਣਿਆ ਦੁਨੀਆ ਦਾ ਪਹਿਲਾ ਦੇਸ਼
France First Nation to makes Abortion a constitutional right: ਫ਼ਰਾਂਸ ਨੇ ਔਰਤਾਂ ਨੂੰ ਲੈ ਕੇ ਇੱਕ ਵੱਡਾ ਇਤਿਹਾਸਕ ਫੈਸਲਾ ਲਿਆ ਹੈ। ਸਰਕਾਰ ਨੇ ਔਰਤਾਂ ਨੂੰ ਗਰਭਪਾਤ ਦਾ ਸੰਵਿਧਾਨਕ ਹੱਕ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਦੁਨੀਆ ਭਰ ਵਿੱਚ ਫਰਾਂਸ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ, ਜਿਥੇ ਔਰਤਾਂ ਨੂੰ ਗਰਭਪਾਤ ਦਾ ਸੰਵਿਧਾਨਕ ਹੱਕ ਹੋਵੇਗਾ।
ਫ੍ਰੈਂਚ ਸੰਸਦ ਮੈਂਬਰਾਂ ਨੇ 1958 ਦੇ ਸੰਵਿਧਾਨ ਨੂੰ ਸੋਧਣ ਦੇ ਪੱਖ ਵਿੱਚ ਲਗਭਗ ਸਰਬਸੰਮਤੀ ਨਾਲ ਵੋਟ ਦਿੱਤਾ, ਜਿਸ ਵਿੱਚ ਔਰਤਾਂ ਨੂੰ ਗਰਭਪਾਤ ਕਰਵਾਉਣ ਦੀ ਆਜ਼ਾਦੀ ਦਿੱਤੀ ਗਈ ਸੀ। ਫਰਾਂਸ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਸੰਸਦ ਦੇ ਸਾਂਝੇ ਸੈਸ਼ਨ ਦੌਰਾਨ ਇਸ ਅਧਿਕਾਰ ਨਾਲ ਸਬੰਧਤ ਬਿੱਲ ਨੂੰ ਮਨਜ਼ੂਰੀ ਦਿੱਤੀ। ਇਸ ਬਿੱਲ 'ਤੇ ਵੋਟਿੰਗ ਦੌਰਾਨ ਇਸ ਦੇ ਪੱਖ 'ਚ 780 ਵੋਟਾਂ ਪਈਆਂ, ਜਦਕਿ ਇਸ ਦੇ ਖਿਲਾਫ ਸਿਰਫ 72 ਵੋਟਾਂ ਪਈਆਂ। ਫਰਾਂਸ ਦੀ ਸੰਸਦ, ਨੈਸ਼ਨਲ ਅਸੈਂਬਲੀ ਅਤੇ ਸੈਨੇਟ ਦੇ ਦੋਵੇਂ ਸਦਨ, ਔਰਤਾਂ ਨੂੰ ਗਰਭਪਾਤ ਦੇ ਅਧਿਕਾਰ ਦੀ ਗਰੰਟੀ ਦੇਣ ਲਈ ਫਰਾਂਸ ਦੇ ਸੰਵਿਧਾਨ ਦੀ ਧਾਰਾ 34 ਵਿੱਚ ਸੋਧ ਕਰਨ ਲਈ ਇੱਕ ਬਿੱਲ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੇ ਹਨ।
ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਕਦਮ ਨੂੰ ਫਰਾਂਸੀਸੀ ਮਾਣ ਅਤੇ ਦੁਨੀਆ ਲਈ ਸੰਦੇਸ਼ ਦੱਸਿਆ ਹੈ, ਜਦਕਿ ਦੂਜੇ ਪਾਸੇ ਵੈਟੀਕਨ ਸਮੇਤ ਗਰਭਪਾਤ ਵਿਰੋਧੀ ਸਮੂਹਾਂ ਨੇ ਇਸ ਬਦਲਾਅ ਦੀ ਸਖ਼ਤ ਆਲੋਚਨਾ ਕੀਤੀ ਹੈ।
ਫਰਾਂਸ ਵਿੱਚ 1975 ਤੋਂ ਗਰਭਪਾਤ ਵਿਰੁੱਧ ਕਾਨੂੰਨ ਹੈ। ਫਰਾਂਸ ਨੇ 1975 'ਚ ਗਰਭਪਾਤ ਨੂੰ ਕਾਨੂੰਨੀ ਬਣਾਇਆ ਸੀ ਪਰ ਹੁਣ ਇਸ ਨੂੰ ਬਦਲ ਕੇ ਸੰਵਿਧਾਨਕ ਅਧਿਕਾਰ ਬਣਾ ਦਿੱਤਾ ਗਿਆ ਹੈ। ਸਰਵੇਖਣ ਦਰਸਾਉਂਦੇ ਹਨ ਕਿ ਲਗਭਗ 85 ਪ੍ਰਤੀਸ਼ਤ ਲੋਕ ਗਰਭ ਅਵਸਥਾ ਨੂੰ ਖਤਮ ਕਰਨ ਦੇ ਅਧਿਕਾਰ ਦੀ ਰੱਖਿਆ ਲਈ ਸੰਵਿਧਾਨ ਵਿੱਚ ਸੋਧ ਦਾ ਸਮਰਥਨ ਕਰਦੇ ਹਨ।
-