Thu, Sep 19, 2024
Whatsapp

Attack on Trump : ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ, ਮੌਕੇ ਤੋਂ AK 47 ਬਰਾਮਦ

US Presidential Election : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਵਾਰ ਫਿਰ ਜਾਨਲੇਵਾ ਹਮਲਾ ਹੋਇਆ ਹੈ। ਡੋਨਾਲਡ ਟਰੰਪ ਫਲੋਰੀਡਾ ਵਿੱਚ ਟਰੰਪ ਗੋਲਫ ਕੋਰਸ ਦੇ ਨੇੜੇ ਇੱਕ ਹੋਰ ਜਾਨਲੇਵਾ ਹਮਲੇ ਦੀ ਕੋਸ਼ਿਸ਼ ਵਿੱਚ ਬਚ ਗਏ।

Reported by:  PTC News Desk  Edited by:  KRISHAN KUMAR SHARMA -- September 16th 2024 08:14 AM -- Updated: September 16th 2024 08:20 AM
Attack on Trump : ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ, ਮੌਕੇ ਤੋਂ AK 47 ਬਰਾਮਦ

Attack on Trump : ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ, ਮੌਕੇ ਤੋਂ AK 47 ਬਰਾਮਦ

US Presidential Election : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਵਾਰ ਫਿਰ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਫਲੋਰੀਡਾ 'ਚ ਉਨ੍ਹਾਂ ਦੇ ਗੋਲਫ ਕੋਰਸ 'ਤੇ ਗੋਲੀਬਾਰੀ ਕੀਤੀ ਗਈ ਹੈ। ਸਾਬਕਾ ਰਾਸ਼ਟਰਪਤੀ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ ਪਰ ਮੌਕੇ ਤੋਂ ਇੱਕ ਏਕੇ 47 ਬਰਾਮਦ ਹੋਈ।

ਇਸ ਹਮਲੇ ਸਬੰਧੀ ਜਾਰੀ ਬਿਆਨ ਵਿੱਚ ਐਫਬੀਆਈ ਨੇ ਕਿਹਾ ਹੈ ਕਿ ਗੋਲੀ ਚੱਲਣ ਦੇ ਸਮੇਂ ਟਰੰਪ ਉਥੋਂ ਸਿਰਫ਼ 275-455 ਮੀਟਰ ਦੂਰ ਸਨ। ਇੱਕ ਚਸ਼ਮਦੀਦ ਨੇ ਇੱਥੋਂ ਤੱਕ ਕਿਹਾ ਕਿ ਉਸਨੇ ਇੱਕ ਆਦਮੀ ਨੂੰ ਝਾੜੀਆਂ ਵਿੱਚੋਂ ਭੱਜਦੇ ਦੇਖਿਆ ਜੋ ਫਿਰ ਇੱਕ ਕਾਲੇ ਰੰਗ ਦੀ ਨਿਸਾਨ ਕਾਰ ਵਿੱਚ ਚਲਾ ਗਿਆ।


ਟਰੰਪ ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀਆਂ ਨੇ ਵੀ ਸ਼ੱਕੀ 'ਤੇ ਗੋਲੀਬਾਰੀ ਕੀਤੀ ਪਰ ਉਹ ਭੱਜਣ 'ਚ ਕਾਮਯਾਬ ਹੋ ਗਿਆ। ਫਿਲਹਾਲ ਇਸ ਹਮਲੇ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਵੀ ਕੀਮਤ 'ਤੇ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਨੇ ਇੱਕ ਈਮੇਲ ਰਾਹੀਂ ਆਪਣੇ ਸਮਰਥਕਾਂ ਨੂੰ ਲਿਖਿਆ, ''ਮੈਂ ਸੁਰੱਖਿਅਤ ਹਾਂ। ਹੁਣ ਮੈਨੂੰ ਕੋਈ ਰੁਕਾਵਟ ਨਹੀਂ ਰੋਕ ਸਕਦੀ, ਯਾਦ ਰੱਖੋ ਕਿ ਮੈਂ ਕਦੇ ਸਮਰਪਣ ਨਹੀਂ ਕਰਾਂਗਾ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਵੀ ਇਸ ਹਮਲੇ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕਾ 'ਚ ਹਿੰਸਾ ਲਈ ਕੋਈ ਥਾਂ ਨਹੀਂ ਹੈ।''

ਸਥਾਨਕ ਪੁਲਿਸ ਅਧਿਕਾਰੀ ਬ੍ਰੈਡਸ਼ੌ ਨੇ ਬੀਬੀਸੀ ਨੂੰ ਇਸ ਹਮਲੇ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਮੌਕੇ 'ਤੇ ਮੌਜੂਦ ਸੀਕ੍ਰੇਟ ਸਰਵਿਸ ਏਜੰਟ ਨੇ ਬਹੁਤ ਵਧੀਆ ਕੰਮ ਕੀਤਾ ਸੀ। ਉਸ ਅਨੁਸਾਰ, ਅਧਿਕਾਰੀ ਨੇ ਪਹਿਲਾਂ ਹੀ ਦੇਖਿਆ ਸੀ ਕਿ ਵਾੜ ਦੇ ਬਾਹਰ ਇੱਕ ਰਾਈਫਲ ਦਿਖਾਈ ਦੇ ਰਹੀ ਸੀ। ਇਸ ਤੋਂ ਤੁਰੰਤ ਬਾਅਦ ਸ਼ੱਕੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਫਰਾਰ ਹੋ ਗਿਆ। ਫਿਲਹਾਲ ਅਜਿਹੀਆਂ ਖਬਰਾਂ ਹਨ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੂਜੇ ਪਾਸੇ ਵ੍ਹਾਈਟ ਹਾਊਸ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਹਰ ਅਪਡੇਟ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਪਹਿਲਾਂ ਵੀ ਜਾਨਲੇਵਾ ਹਮਲਾ ਹੋਇਆ ਸੀ

ਹੁਣ ਇਹ ਹਮਲਾ ਇਸ ਲਈ ਮਾਇਨੇ ਰੱਖਦਾ ਹੈ ਕਿਉਂਕਿ ਫਲੋਰੀਡਾ ਵਿੱਚ ਇਸ ਤੋਂ ਪਹਿਲਾਂ ਵੀ ਟਰੰਪ ਉੱਤੇ ਜਾਨਲੇਵਾ ਹਮਲਾ ਹੋ ਚੁੱਕਾ ਹੈ। ਦਰਅਸਲ, ਟਰੰਪ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਦੋਂ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਇਕ ਗੋਲੀ ਟਰੰਪ ਦੇ ਕੰਨ ਨੂੰ ਲੱਗੀ। ਉਸ ਹਮਲੇ ਤੋਂ ਤੁਰੰਤ ਬਾਅਦ ਸੀਕ੍ਰੇਟ ਸਰਵਿਸ ਏਜੰਟ ਸਰਗਰਮ ਹੋ ਗਏ ਅਤੇ ਹਮਲਾਵਰ ਨੂੰ ਮੌਕੇ 'ਤੇ ਹੀ ਮਾਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ 20 ਸਾਲਾ ਥਾਮਸ ਮੈਥਿਊ ਕਰੂਕਸ ਵਜੋਂ ਹੋਈ ਹੈ।

- PTC NEWS

Top News view more...

Latest News view more...

PTC NETWORK