Fri, Dec 27, 2024
Whatsapp

Rajasthan News : ਰਾਜਸਥਾਨ ਦੇ ਸਾਬਕਾ ਮੰਤਰੀ ਗੁਰਜੰਟ ਸਿੰਘ ਬਰਾੜ ਦਾ ਦਿਹਾਂਤ, ਸੁਖਬੀਰ ਸਿੰਘ ਬਾਦਲ ਨੇ ਪ੍ਰਗਟਾਇਆ ਦੁੱਖ

Gurjant Singh Brar Passed Away : ਗੁਰਜੰਟ ਸਿੰਘ ਬਰਾੜ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਉਨ੍ਹਾਂ ਨੇ ਐਤਵਾਰ ਸ਼ਾਮ ਕਰੀਬ 5.30 ਵਜੇ ਸਾਦੁਲਸ਼ਹਿਰ ਇਲਾਕੇ ਚੱਕ 5ਏ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ।

Reported by:  PTC News Desk  Edited by:  KRISHAN KUMAR SHARMA -- November 03rd 2024 08:31 PM -- Updated: November 03rd 2024 09:18 PM
Rajasthan News : ਰਾਜਸਥਾਨ ਦੇ ਸਾਬਕਾ ਮੰਤਰੀ ਗੁਰਜੰਟ ਸਿੰਘ ਬਰਾੜ ਦਾ ਦਿਹਾਂਤ, ਸੁਖਬੀਰ ਸਿੰਘ ਬਾਦਲ ਨੇ ਪ੍ਰਗਟਾਇਆ ਦੁੱਖ

Rajasthan News : ਰਾਜਸਥਾਨ ਦੇ ਸਾਬਕਾ ਮੰਤਰੀ ਗੁਰਜੰਟ ਸਿੰਘ ਬਰਾੜ ਦਾ ਦਿਹਾਂਤ, ਸੁਖਬੀਰ ਸਿੰਘ ਬਾਦਲ ਨੇ ਪ੍ਰਗਟਾਇਆ ਦੁੱਖ

Gurjant Singh Brar Passed Away : ਸੰਗਰੀਆ ਤੋਂ ਤਿੰਨ ਵਾਰ ਵਿਧਾਇਕ ਅਤੇ ਸਾਦੁਲਸ਼ਹਿਰ ਤੋਂ ਇਕ ਵਾਰ ਮੰਤਰੀ ਰਹਿ ਚੁੱਕੇ ਸੀਨੀਅਰ ਭਾਜਪਾ ਆਗੂ ਗੁਰਜੰਟ ਸਿੰਘ ਬਰਾੜ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਉਨ੍ਹਾਂ ਨੇ ਐਤਵਾਰ ਸ਼ਾਮ ਕਰੀਬ 5.30 ਵਜੇ ਸਾਦੁਲਸ਼ਹਿਰ ਇਲਾਕੇ ਚੱਕ 5ਏ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਬਰਾੜ ਦੇ ਪੋਤਰੇ ਗੁਰਵੀਰ ਸਿੰਘ ਬਰਾੜ ਇਸ ਸਮੇਂ ਸਾਦੂਲਸ਼ਹਿਰ ਤੋਂ ਭਾਜਪਾ ਦੇ ਵਿਧਾਇਕ ਹਨ।

ਗੁਰਜੰਟ ਸਿੰਘ ਬਰਾੜ ਆਪਣੇ ਇਲਾਕੇ ਵਿੱਚ ਸਾਫ਼ ਸੁਥਰੀ ਰਾਜਨੀਤੀ ਅਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ। ਆਪਣੇ ਨਿਮਰ ਸੁਭਾਅ ਅਤੇ ਸਮਾਜ ਪ੍ਰਤੀ ਡੂੰਘੀ ਸ਼ਰਧਾ ਦੇ ਕਾਰਨ, ਉਹ ਰਾਜਸਥਾਨ ਦੇ ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਇੱਕ ਪ੍ਰੇਰਨਾਦਾਇਕ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੇ ਦੇਹਾਂਤ 'ਤੇ ਰਾਜਸਥਾਨ ਦੇ ਕਈ ਨੇਤਾਵਾਂ ਨੇ ਸੋਗ ਪ੍ਰਗਟ ਕੀਤਾ ਹੈ।


ਦੱਸ ਦੇਈਏ ਕਿ ਗੁਰਜੰਟ ਸਿੰਘ ਬਰਾੜ ਸਾਦੂਲਸ਼ਹਿਰ ਤੋਂ ਚਾਰ ਵਾਰ ਵਿਧਾਇਕ ਅਤੇ ਇੱਕ ਵਾਰ ਮੰਤਰੀ ਰਹਿ ਚੁੱਕੇ ਹਨ। ਗੁਰਜੰਟ ਸਿੰਘ ਬਰਾੜ ਸਾਦੁਲਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬਹੁਤ ਹਰਮਨ ਪਿਆਰੇ ਆਗੂ ਸਨ। ਉਨ੍ਹਾਂ ਦੇ ਦੇਹਾਂਤ ਨਾਲ ਸਥਾਨਕ ਲੋਕਾਂ ਵਿੱਚ ਸੋਗ ਦੀ ਲਹਿਰ ਹੈ।

ਸੁਖਬੀਰ ਸਿੰਘ ਬਾਦਲ ਨੇ ਪ੍ਰਗਟਾਇਆ ਦੁੱਖ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸ. ਬਰਾੜ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵਿੱਟਰ ਐਕਸ 'ਤੇ ਆਪਣੀ ਪੋਸਟ 'ਚ ਲਿਖਿਆ, ''ਮੇਰੇ ਪਿਤਾ ਸ.ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਕਰੀਬੀ ਸਾਥੀ ਅਤੇ ਹਰ ਮੌਕੇ ਸਾਡੇ ਪਰਿਵਾਰ ਨਾਲ ਖੜ੍ਹਨ ਵਾਲੇ ਰਾਜਸਥਾਨ ਦੇ ਸਾਬਕਾ ਮੰਤਰੀ ਸ. ਗੁਰਜੰਟ ਸਿੰਘ ਬਰਾੜ ਸਾਬ੍ਹ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਕੇ ਮਨ ਨੂੰ ਡੂੰਘੀ ਸੱਟ ਵੱਜੀ ਹੈ। ਮੇਰੇ ਰਾਜਨੀਤਕ ਸਫ਼ਰ ਵਿੱਚ ਬਰਾੜ ਸਾਬ੍ਹ ਦੀਆਂ ਦਿੱਤੀਆਂ ਸਿੱਖਿਆਵਾਂ ਦਾ ਮੈਂ ਹਮੇਸ਼ਾਂ ਸ਼ੁਕਰਗੁਜਾਰ ਰਿਹਾ ਹਾਂ। ਅੱਜ ਉਨ੍ਹਾਂ ਦੇ ਇਸ ਫ਼ਾਨੀ ਸੰਸਾਰ ਤੋਂ ਜਾਣ ਦਾ ਸਾਡੇ ਪੂਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਬਰਾੜ ਸਾਬ੍ਹ ਦੀ ਕਾਰਜਸ਼ੈਲੀ ਨੂੰ ਕਾਫ਼ੀ ਸਮਾਂ ਨੇੜਿਉਂ ਵੇਖਣ ਕਰਕੇ ਮੈਂ ਕਹਿ ਸਕਦਾ ਹਾਂ ਕਿ ਉਹ ਕਿਸੇ ਇੱਕ ਪਾਰਟੀ ਦੇ ਨਹੀਂ ਬਲਕਿ ਹਰ ਇਕ ਲੋੜਵੰਦ ਦੇ ਹਮਦਰਦ ਅਤੇ ਹਰਮਨ ਪਿਆਰੇ ਲੋਕ ਨੇਤਾ ਸਨ, ਜਿਨ੍ਹਾਂ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਣਾ।''

ਉਨ੍ਹਾਂ ਅੱਗੇ ਕਿਹਾ, ''ਅੱਜ ਜਿੱਥੇ ਮੈਂ ਬਰਾੜ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ, ਉੱਥੇ ਹੀ ਮੈਂ ਮੰਤਰੀ ਜੀ ਦੇ ਲੱਖਾਂ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਨਾਲ ਵੀ ਹਮਦਰਦੀ ਪ੍ਰਗਟ ਕਰਦਾ ਹਾਂ। ਵਾਹਿਗੁਰੂ ਜੀ ਸਾਡੇ ਸਭ ਦੇ ਸਤਿਕਾਰਯੋਗ ਬਜ਼ੁਰਗ ਸ. ਗੁਰਜੰਟ ਸਿੰਘ ਬਰਾੜ ਸਾਬ੍ਹ ਦੀ ਨੇਕ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।''

ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪ੍ਰਗਟਾਇਆ ਦੁੱਖ

ਸਾਬਕਾ ਮੰਤਰੀ ਗੁਰਜੰਟ ਸਿੰਘ ਬਰਾੜ ਦੇ ਦਿਹਾਂਤ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੈਂਬਰ ਪਾਰਲੀਮੈਂਟ ਨੇ ਆਪਣੇ ਟਵਿੱਟਰ ਐਕਸ ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ''ਬਹੁਤ ਹੀ ਸਤਿਕਾਰਯੋਗ ਸ. ਗੁਰਜੰਟ ਸਿੰਘ ਬਰਾੜ ਜੀ ਸਾਬਕਾ ਮੰਤਰੀ ਰਾਜਸਥਾਨ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ , ਸ.ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਨਾਲ ਉਹਨਾਂ ਦਾ ਬਹੁਤ ਪਿਆਰ ਤੇ ਸਨੇਹ ਸੀ। ਉਹਨਾਂ ਹਮੇਸ਼ਾ ਮੈਨੂੰ ਆਪਣੀ ਧੀ ਵਾਂਗ ਆਸ਼ੀਰਵਾਦ ਦਿੱਤਾ । ਉਹਨਾਂ ਆਪਣੀ ਮੇਹਨਤ ਨਾਲ ਰਾਜਸਥਾਨ ਦੀ ਰਾਜਨੀਤੀ ਅਤੇ ਸਿੱਖ ਭਾਈਚਾਰੇ 'ਚ ਆਪਣਾ ਨਾਮ ਬਣਾਇਆ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।''

- PTC NEWS

Top News view more...

Latest News view more...

PTC NETWORK