ਗੋਲ਼ੀ ਲੱਗਣ ਕਾਰਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜ਼ਖਮੀ : ਰਿਪੋਰਟ
ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ 'ਤੇ ਗੋਲੀਬਾਰੀ ਹੋਈ। ਦੱਸਿਆ ਜਾ ਰਿਹਾ ਹੈ ਕਿ ਇਮਰਾਨ ਦੇ ਕੰਟੇਨਰ ਕੋਲ ਗੋਲੀਬਾਰੀ ਹੋਈ। ਇਸ ਦੌਰਾਨ ਚਾਰ ਜਣਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਹਾਲਾਂਕਿ ਇਮਰਾਨ ਖ਼ਾਨ ਦੀ ਲੱਤ ਉਤੇ ਗੋਲ਼ੀ ਲੱਗੀ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਅਣਪਛਾਤੀ ਜਗ੍ਹਾ 'ਤੇ ਭੇਜ ਦਿੱਤਾ ਹੈ। ਪਾਕਿਸਤਾਨ ਮੀਡੀਆ ਦੀ ਰਿਪੋਰਟ ਮੁਤਾਬਕ ਵਜ਼ੀਰਾਬਾਦ ਦੇ ਜ਼ਫਰ ਅਲੀ ਖਾਨ ਚੌਕ ਨੇੜੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖਾਨ ਦੇ ਕੰਟੇਨਰ ਦੇ ਕੋਲ ਗੋਲੀਬਾਰੀ ਹੋਈ, ਜਿਸ 'ਚ ਇਮਰਾਨ ਸਮੇਤ ਹੋਰ ਨੇਤਾ ਜ਼ਖਮੀ ਹੋ ਗਏ ਹਨ।
ਰਿਪੋਰਟ ਅਨੁਸਾਰ ਇਮਰਾਨ ਖ਼ਾਨ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਹਨ। ਉਨ੍ਹਾਂ ਦੀ ਸੱਜੀ ਲੱਤ 'ਚ ਗੋਲੀ ਲੱਗੀ ਤੇ ਤੁਰੰਤ ਸਾਬਕਾ ਪ੍ਰਧਾਨ ਮੰਤਰੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਇਮਰਾਨ ਦੇ ਕਰੀਬੀ ਫਵਾਦ ਚੌਧਰੀ ਨੇ ਦੱਸਿਆ ਕਿ ਇਮਰਾਨ ਦੀ ਲੱਤ 'ਚ ਗੋਲੀ ਲੱਗੀ ਹੈ। ਪੀਟੀਆਈ ਨੇਤਾ ਫਾਰੂਖ ਹਬੀਬ ਨੇ ਕਿਹਾ, ਡਰਪੋਕਾਂ ਨੇ ਆਪਣਾ ਚਿਹਰਾ ਦਿਖਾ ਦਿੱਤਾ ਹੈ। ਹਮਲੇ 'ਚ ਇਮਰਾਨ ਖਾਨ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਠੇਕੇ 'ਤੇ ਰੱਖੇ ਸਫ਼ਾਈ ਕਰਮਚਾਰੀਆਂ ਨੂੰ ਬਿਨਾਂ ਨੋਟਿਸ 'ਤੇ ਕੱਢੇ ਜਾਣ ਖ਼ਿਲਾਫ਼ ਹੜਤਾਲ
ਪੂਰੇ ਦੇਸ਼ ਨੂੰ ਉਸ ਦੀ ਤੰਦਰੁਸਤੀ ਲਈ ਅਰਦਾਸ ਕਰਨੀ ਚਾਹੀਦੀ ਹੈ। ਟੀਵੀ ਦੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ 70 ਸਾਲਾ ਖ਼ਾਨ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ। ਪੁਲਿਸ ਨੇ ਇਮਰਾਨ ਨੂੰ ਕੰਟੇਨਰ ਤੋਂ ਬੁਲੇਟ ਪਰੂਫ ਗੱਡੀ 'ਚ ਲਿਜਾਇਆ। ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਉਸ ਨੂੰ ਕਿਸੇ ਅਣਦੱਸੀ ਥਾਂ 'ਤੇ ਲੈ ਗਈ ਹੈ। ਸ਼ੁਰੂਆਤ 'ਚ ਦੱਸਿਆ ਗਿਆ ਸੀ ਕਿ ਇਮਰਾਨ ਖਾਨ ਸੁਰੱਖਿਅਤ ਹਨ ਅਤੇ ਕੁਝ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਇਮਰਾਨ ਵੀ ਜ਼ਖਮੀ ਹੈ। ਇਹ ਵੀ ਖਬਰਾਂ ਹਨ ਕਿ ਖਾਨ ਦੇ ਕਰੀਬੀ ਸੈਨੇਟਰ ਫੈਸਲ ਜਾਵੇਦ ਵੀ ਹਮਲੇ 'ਚ ਜ਼ਖਮੀ ਹੋ ਗਏ ਹਨ।
- PTC NEWS