Mon, Jul 1, 2024
Whatsapp

Former MP Kamal Chaudhary: ਹੁਸ਼ਿਆਰਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਕਮਲ ਚੌਧਰੀ ਦਾ ਦੇਹਾਂਤ, ਦਿੱਲੀ ਵਿੱਚ ਲਏ ਆਖਰੀ ਸਾਹ

ਦੱਸ ਦਈਏ ਕਿ ਸਾਲ 1985 ਵਿੱਚ ਆਪਣੇ ਪਿਤਾ, ਸੁਤੰਤਰਤਾ ਸੈਨਾਨੀ ਅਤੇ ਉੱਘੇ ਸਮਾਜਵਾਦੀ ਨੇਤਾ ਚੌਧਰੀ ਬਲਵੀਰ ਸਿੰਘ ਦੀ ਅੱਤਵਾਦੀਆਂ ਦੁਆਰਾ ਹੱਤਿਆ ਤੋਂ ਬਾਅਦ ਕਮਲ ਚੌਧਰੀ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਸੰਸਦ ਮੈਂਬਰ ਬਣੇ ਸਨ।

Written by  Aarti -- June 25th 2024 10:23 AM
Former MP Kamal Chaudhary: ਹੁਸ਼ਿਆਰਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਕਮਲ ਚੌਧਰੀ ਦਾ ਦੇਹਾਂਤ, ਦਿੱਲੀ ਵਿੱਚ ਲਏ ਆਖਰੀ ਸਾਹ

Former MP Kamal Chaudhary: ਹੁਸ਼ਿਆਰਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਕਮਲ ਚੌਧਰੀ ਦਾ ਦੇਹਾਂਤ, ਦਿੱਲੀ ਵਿੱਚ ਲਏ ਆਖਰੀ ਸਾਹ

Former MP Kamal Chaudhary Passed Away: ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਭਾਰਤੀ ਜਨਤਾ ਪਾਰਟੀ ਦੇ ਸਕੁਐਡਰਨ ਲੀਡਰ ਕਮਲ ਚੌਧਰੀ ਦਾ ਮੰਗਲਵਾਰ ਸਵੇਰੇ ਦਿੱਲੀ 'ਚ ਦੇਹਾਂਤ ਹੋ ਗਿਆ। ਉਹ 76 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਸ਼ਾਮ 4 ਵਜੇ ਕੀਤਾ ਜਾਵੇਗਾ।

ਦੱਸ ਦਈਏ ਕਿ ਸਾਲ 1985 ਵਿੱਚ ਆਪਣੇ ਪਿਤਾ, ਸੁਤੰਤਰਤਾ ਸੈਨਾਨੀ ਅਤੇ ਉੱਘੇ ਸਮਾਜਵਾਦੀ ਨੇਤਾ ਚੌਧਰੀ ਬਲਵੀਰ ਸਿੰਘ ਦੀ ਅੱਤਵਾਦੀਆਂ ਦੁਆਰਾ ਹੱਤਿਆ ਤੋਂ ਬਾਅਦ ਕਮਲ ਚੌਧਰੀ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਸੰਸਦ ਮੈਂਬਰ ਬਣੇ ਸਨ।

ਉਹ ਕਾਂਗਰਸ ਦੀ ਟਿਕਟ 'ਤੇ 1985, 1989 ਅਤੇ 1992 ਵਿੱਚ ਤਿੰਨ ਵਾਰ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਚੁਣੇ ਗਏ। 1998 ਵਿੱਚ, ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਸੰਸਦ ਮੈਂਬਰ ਚੁਣੇ ਗਏ ਸਨ। ਸੰਸਦ ਮੈਂਬਰ ਹੁੰਦਿਆਂ ਉਹ ਰੱਖਿਆ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਵੀ ਰਹੇ।

ਇਹ ਵੀ ਪੜ੍ਹੋ: Atishi Hunger Strike: ਚਾਰ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਆਤਿਸ਼ੀ ਦੀ ਵਿਗੜੀ ਤਬੀਅਤ, ਹਸਪਤਾਲ ਕਰਵਾਇਆ ਭਰਤੀ

- PTC NEWS

Top News view more...

Latest News view more...

PTC NETWORK