ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਬਣੇ ਰਾਜਸਥਾਨ ਕਾਂਗਰਸ ਇਕਾਈ ਦੇ ਇੰਚਰਾਜ
ਨਵੀਂ ਦਿੱਲੀ : ਕਾਂਗਰਸ ਹਾਈ ਕਮਾਂਡ ਨੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਨੂੰ ਪਾਰਟੀ ਦਾ ਮਹਾ ਸਕੱਤਰ ਤੇ ਛੱਤੀਸਗੜ੍ਹ ਦੀ ਮੁਖੀ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਰਾਜਸਥਾਨ ਦਾ ਪਾਰਟੀ ਇੰਚਾਰਜ ਬਣਾਇਆ ਹੈ। ਰੰਧਾਵਾ ਨੂੰ ਅਜੈ ਮਾਕਨ ਦੇ ਸਥਾਨ ਰਾਜਸਥਾਨ ਇੰਚਾਰਜ ਬਣਾਇਆ ਗਿਆ ਹੈ। ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ੈਲਜਾ ਨੂੰ ਪੀ. ਐੱਲ. ਪੂਨੀਆ ਦੀ ਥਾਂ ਛੱਤੀਸਗੜ੍ਹ ਦਾ ਇੰਚਾਰਜ ਬਣਾਇਆ ਹੈ।
ਰਾਜ ਸਭਾ ਮੈਂਬਰ ਸ਼ਕਿਤ ਸਿੰਘ ਗੋਹਿਲ ਨੂੰ ਹਰਿਆਣਾ ਦਾ ਪਾਰਟੀ ਇੰਚਾਰਜ ਥਾਪਿਆ ਗਿਆ ਹੈ। ਹਰਿਆਣਾ ਪ੍ਰਦੇਸ਼ ਕਮੇਟੀ ਦੀ ਸਾਬਕਾ ਪ੍ਰਧਾਨ ਸੈਲਜਾ ਨੂੰ ਪੀਐਲ ਪੁਨੀਆ ਦੇ ਸਥਾਨ 'ਤੇ ਛੱਤੀਸਗੜ੍ਹ ਦੀ ਇੰਚਾਰਜ ਬਣਾਇਆ ਗਿਆ ਹੈ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਟਕਰਾਅ ਨੂੰ ਵੇਖਦੇ ਹੋਏ ਰਾਜਸਥਾਨ 'ਚ ਪਾਰਟੀ ਨੂੰ ਕੇਡਰ ਨੂੰ ਇਕਜੁੱਟ ਰੱਖਣਾ ਰੰਧਾਵਾ ਲਈ ਬਹੁਤ ਚੁਣੌਤੀਪੂਰਨ ਹੋਵੇਗਾ। ਮਾਕਨ ਨੇ ਸਤੰਬਰ ਵਿਚ ਜੈਪੁਰ ਵਿਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਗਹਿਲੋਤ ਦਾ ਸਮਰਥਨ ਕਰਨ ਵਾਲੇ ਵਿਧਾਇਕਾਂ ਦੀ ਸਮਾਨੰਤਰ ਮੀਟਿੰਗ ਦੇ ਘਟਨਾਕ੍ਰਮ ਨੂੰ ਲੈ ਕੇ ਪਿਛਲੇ ਸਮੇਂ ਵਿਚ ਇੰਚਾਰਜ ਦਾ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਰੰਧਾਵਾ ਨੂੰ ਕਾਂਗਰਸ ਦੀ ਸਟੀਅਰਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਥਾਣੇ ਤੋਂ ਸਿਰਫ਼ 100 ਗਜ਼ ਦੀ ਦੂਰੀ 'ਤੇ ਚੱਲ ਰਿਹਾ ਸੀ ਨਾਜਾਇਜ਼ ਹੁੱਕਾ
ਰਿਪੋਰਟ ਮੁਤਾਬਕ ਹਰਿਆਣਾ 'ਚ ਰਾਹੁਲ ਗਾਂਧੀ ਦੀ ਪਦਯਾਤਰਾ ਤੋਂ ਪਹਿਲਾਂ ਕੁਮਾਰੀ ਸ਼ੈਲਜਾ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਦਿੱਤਾ ਗਿਆ ਇਹ ਅਹੁਦਾ ਸਿਆਸੀ ਤੌਰ ਉਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 21 ਦਸੰਬਰ ਨੂੰ ਰਾਜਸਥਾਨ ਤੋਂ ਹਰਿਆਣਾ 'ਚ ਦਾਖ਼ਲ ਹੋਵੇਗੀ। ਇਸ ਤੋਂ ਇਲਾਵਾ ਛੱਤੀਸਗੜ੍ਹ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ। ਛੱਤੀਸਗੜ੍ਹ ਵਿਧਾਨ ਸਭਾ ਵਿੱਚ ਕੁਮਾਰੀ ਸ਼ੈਲਜਾ ਦੀ ਅਹਿਮ ਭੂਮਿਕਾ ਹੋਵੇਗੀ। ਕਾਬਿਲੇਗੌਰ ਹੈ ਕਿ ਕੁਮਾਰੀ ਸ਼ੈਲਜਾ ਰਾਜਸਥਾਨ ਵਿੱਚ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਚੇਅਰਪਰਸਨ ਵੀ ਰਹਿ ਚੁੱਕੀ ਹੈ।
- PTC NEWS