Nirmala Sitharaman Budget 2025 Day Look : ਵਿੱਤ ਮੰਤਰੀ ਨੇ ਮਧੂਬਨੀ ਪੇਂਟਿੰਗ ਵਾਲੀ ਪਹਿਣੀ ਸਾੜੀ, ਜਾਣੋ ਕਿਸਨੇ ਕੀਤੀ ਡਿਜ਼ਾਈਨ ਤੇ ਕੀ ਹੈ ਇਤਿਹਾਸ
Nirmala Sitharaman Budget 2025 Day Look : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਅੱਠਵੀਂ ਵਾਰ ਬਜਟ ਪੇਸ਼ ਕਰਨ ਜਾ ਰਹੀ ਹੈ। ਇਹ ਆਜ਼ਾਦ ਭਾਰਤ ਵਿੱਚ ਕਿਸੇ ਵੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਸਭ ਤੋਂ ਲੰਬਾ ਬਜਟ ਹੈ। ਬਜਟ ਅੱਜ ਸਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਨਿਰਮਲਾ ਸੀਤਾਰਮਨ ਨੇ ਆਪਣੀ ਪੂਰੀ ਬਜਟ ਟੀਮ ਨਾਲ ਇੱਕ ਰਸਮੀ ਫੋਟੋ ਸੈਸ਼ਨ ਕੀਤਾ।
ਦੱਸ ਦਈਏ ਕਿ ਨਿਰਮਲਾ ਸੀਤਾਰਮਨ ਦੀ ਸਾੜੀ ਹੁਣ ਤੱਕ 7 ਵਾਰ ਬਜਟ ਵਾਲੇ ਦਿਨ ਖਿੱਚ ਦਾ ਕੇਂਦਰ ਰਹੀ ਹੈ। ਇਸ ਵਾਰ ਵੀ ਵਿੱਤ ਮੰਤਰੀ ਨੇ ਬਜਟ ਵਾਲੇ ਦਿਨ ਇੱਕ ਖਾਸ ਕਿਸਮ ਦੀ ਸਾੜੀ ਪਹਿਨੀ ਹੈ। ਇਸ ਵਾਰ ਨਿਰਮਲਾ ਸੀਤਾਰਮਨ ਨੇ ਰਵਾਇਤੀ ਕਰੀਮ ਰੰਗ ਦੀ ਮਧੂਬਨੀ ਮੋਟਿਫ ਸਾੜੀ ਪਹਿਨੀ ਹੈ। ਸਾੜੀ ਉੱਤੇ ਮਿਥਿਲਾ ਪੇਂਟਿੰਗਾਂ ਬਣੀ ਹੋਈ ਹੈ। ਵਿੱਤ ਮੰਤਰੀ ਨੇ ਇਸ ਸਾੜੀ ਨੂੰ ਗੂੜ੍ਹੇ ਲਾਲ ਬਲਾਊਜ਼ ਨਾਲ ਪਹਿਨਿਆ ਹੈ। ਇਸ ਦੇ ਨਾਲ, ਵਿੱਤ ਮੰਤਰੀ ਨੇ ਸੋਨੇ ਦੀਆਂ ਚੂੜੀਆਂ, ਗਲੇ ਦੀ ਚੇਨ ਅਤੇ ਝੁਮਕਿਆਂ ਨਾਲ ਪੂਰਾ ਲੁੱਕ ਪੂਰਾ ਕੀਤਾ ਹੈ।
ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਇਹ ਮੁਧਬਾਨੀ ਪੇਂਟਿੰਗ ਸਾੜੀ ਸੌਰਥ ਮਿਥਿਲਾ ਪੇਂਟਿੰਗ ਇੰਸਟੀਚਿਊਟ ਤੋਂ ਮਿਲੀ ਸੀ। ਇਹ ਦੁਲਾਰੀ ਦੇਵੀ ਦੁਆਰਾ ਤੋਹਫ਼ੇ ਵਜੋਂ ਦਿੱਤੀ ਗਈ ਸੀ। ਇਸ ਸਾੜੀ ਨੂੰ ਪਦਮ ਪੁਰਸਕਾਰ ਜੇਤੂ ਦੁਲਾਰੀ ਦੇਵੀ ਨੇ ਖੁਦ ਪੇਂਟ ਕੀਤਾ ਹੈ। ਇਹ ਜਾਣਕਾਰੀ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਕਾਰਜਕਾਰੀ ਪ੍ਰਧਾਨ ਸੰਜੇ ਝਾਅ ਨੇ ਦਿੱਤੀ ਹੈ।
ਨਿਰਮਲਾ ਸੀਤਾਰਮਨ ਦੀ ਮਧੂਬਨੀ ਪੇਂਟਿੰਗ ਸਾੜੀ ਮਿਥਿਲਾ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਇੱਕ ਸੁੰਦਰ ਪ੍ਰਤੀਨਿਧਤਾ ਹੈ। ਦੱਸ ਦਈਏ ਕਿ ਮਧੂਬਨੀ ਕਲਾ ਬਿਹਾਰ ਦੇ ਮਿਥਿਲਾ ਖੇਤਰ ਦੀ ਇੱਕ ਰਵਾਇਤੀ ਲੋਕ ਕਲਾ ਹੈ। ਮਧੂਬਨੀ ਮੋਟਿਫ ਸਾੜੀ ਪਹਿਨ ਕੇ, ਨਿਰਮਲਾ ਨਾ ਸਿਰਫ਼ ਇੱਕ ਫੈਸ਼ਨ ਸਟੇਟਮੈਂਟ ਬਣਾ ਰਹੇ ਹਨ, ਸਗੋਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਵੀ ਕਰ ਰਹੇ ਹਨ ਅਤੇ ਇਸ ਰਵਾਇਤੀ ਕਲਾ ਨੂੰ ਜ਼ਿੰਦਾ ਰੱਖਣ ਵਾਲੇ ਕਾਰੀਗਰਾਂ ਦਾ ਸਮਰਥਨ ਵੀ ਕਰ ਰਹੇ ਹਨ।
ਦੱਸ ਦਈਏ ਕਿ ਹਾਲ ਹੀ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਗਏ ਸੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਿਹਾਰ ਦੇ ਮਧੂਬਨੀ ਵਿੱਚ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸੀ। ਜਿੱਥੇ ਉਨ੍ਹਾਂ ਦਾ ਸਵਾਗਤ ਕਮਲ ਦੇ ਬੀਜਾਂ ਦੀ ਮਾਲਾ ਨਾਲ ਕੀਤਾ ਗਿਆ। ਇੱਥੇ ਉਨ੍ਹਾਂ ਨੂੰ ਬਿਹਾਰ ਦੀ ਮਿਥਿਲਾ ਪਰੰਪਰਾ ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਵਿਦਾਈ ਸਮੇਂ ਉਸਨੂੰ ਖੋਇਨਚਾ ਵੀ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : LPG Cylinder Prices Reduced : ਬਜਟ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਖੁਸ਼ਖ਼ਬਰੀ ; ਇੰਨ੍ਹੇ ਰੁਪਏ ਸਸਤਾ ਹੋਇਆ ਐਲਪੀਜੀ ਸਿਲੰਡਰ
- PTC NEWS