Punjab floods : ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਦੀ ਖੁੱਲ੍ਹੀ ਪੋਲ, ਮੁਹਾਲੀ ’ਚ ਫੇਜ਼ 6 ਦੇ ਹਸਪਤਾਲ ਵਿੱਚ ਵੜ੍ਹਿਆ ਪਾਣੀ, ਪਟਿਆਲਾ ਵੀ ਹੋਇਆ ਪਾਣੀ-ਪਾਣੀ
Punjab floods : ਪੰਜਾਬ ਵਿੱਚ 'ਚ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਇਹ ਮੀਂਹ ਕੁਝ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਕਈ ਸ਼ਹਿਰਾਂ ਵਿੱਚ ਕੁਝ ਘੰਟਿਆਂ ਦੀ ਬਾਰਿਸ਼ ਕਾਰਨ ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਜਿਸ ਕਾਰਨ ਘਰ ਦਾ ਸਾਰਾ ਸਮਾਨ ਪਾਣੀ ਨਾਲ ਖਰਾਬ ਹੋ ਗਿਆ ਹੈ। ਉਥੇ ਹੀ ਇਸ ਮੀਂਹ ਨੇ ਪੰਜਾਬ ਸਰਕਾਰ ਦੀਆਂ ਸਿਹ ਸਹੂਲਤਾਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ।
ਮੁਹਾਲੀ ਫੇਜ਼ 6 ਦੇ ਹਸਪਤਾਲ ਵਿੱਚ ਵੜ੍ਹਿਆ ਪਾਣੀ
ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹਨਾਂ ਦਾਵਿਆਂ ਦੀ ਕੁਝ ਘੰਟਿਆਂ ਦੇ ਮੀਂਹ ਨੇ ਹੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੰਜਾਬ ਹੈਲਥ ਮਾਡਲ ਦਾ ਬੁਰ੍ਹਾ ਹਾਲ ਹੈ ਤੇ ਮੁਹਾਲੀ ਫੇਜ਼ 6 ਦੇ ਸਰਕਾਰੀ ਹਸਪਤਾਲ ਵਿੱਚ ਪਾਣੀ ਭਰ ਗਿਆ ਹੈ। ਇਨ੍ਹਾਂ ਹੀ ਨਹੀਂ ਹਸਪਤਾਲ ਦੀਆਂ ਛੱਤਾਂ ਵਿੱਚ ’ਚੋਂ ਰਹੀਆਂ ਹਨ, ਜਿਸ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਣੀ-ਪਾਣੀ ਹੋਇਆ ਸ਼ਾਹੀ ਸ਼ਹਿਰ ਪਟਿਆਲਾ
ਉਥੇ ਜੇਕਰ ਸ਼ਾਹੀ ਸ਼ਹਿਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਵਿੱਚ ਪਿਛਲੇ ਕੁਝ ਘੰਟਿਆਂ ਤੋਂ ਪੈ ਰਹੇ ਮੀਂਹ ਕਾਰਨ ਸ਼ਹਿਰ ਦੀਆਂ ਸਾਰੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- PTC NEWS