Flight Emergency Landing : ਉਡਾਣ ਦੌਰਾਨ ਇੰਜਣ 'ਚੋਂ ਨਿਕਲਣ ਲੱਗੀ ਅੱਗ, 76 ਯਾਤਰੀਆਂ ਦੀ ਜਾਨ ਨੂੰ ਬਣਿਆ ਖਤਰਾ, ਫੇਰ ਅਗੇ ਹੋਇਆ ਇਹ...
Flight Emergency Landing : ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਬੁੱਧ ਏਅਰ ਦੀ ਫਲਾਈਟ ਨੰਬਰ 953 ਨੂੰ ਅਚਾਨਕ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਦੇ ਖੱਬੇ ਇੰਜਣ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਕਾਰਨ 76 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਖ਼ਤਰੇ ਵਿੱਚ ਆ ਗਏ।
ਇਹ ਜਹਾਜ਼ ਕਾਠਮੰਡੂ ਤੋਂ ਭਦਰਪੁਰ ਜਾ ਰਿਹਾ ਸੀ ਪਰ ਉਡਾਣ ਦੌਰਾਨ ਇੰਜਣ 'ਚ ਤਕਨੀਕੀ ਖਰਾਬੀ ਨੇ ਯਾਤਰੀਆਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਦਿੱਤੀ। ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਵਾਪਸ ਕਾਠਮੰਡੂ ਵੱਲ ਮੋੜਨਾ ਪਿਆ।
ਜਹਾਜ਼ ਸਵੇਰੇ 11:15 'ਤੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ। ਇਸ ਘਟਨਾ ਤੋਂ ਬਾਅਦ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਸੁੱਖ ਦਾ ਸਾਹ ਆਇਆ ਪਰ ਇਸ ਭਿਆਨਕ ਪਲ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਬੁੱਢਾ ਏਅਰ ਨੇ ਕਿਹਾ ਕਿ ਸਾਡੀ ਤਕਨੀਕੀ ਟੀਮ ਜਹਾਜ਼ ਦੀ ਜਾਂਚ ਕਰ ਰਹੀ ਹੈ। ਯਾਤਰੀਆਂ ਨੂੰ ਭਦਰਪੁਰ ਭੇਜਣ ਲਈ ਇੱਕ ਹੋਰ ਉਡਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : HMPV in India Three Cases : ਐਚਐਮਪੀਵੀ ਦਾ ਭਾਰਤ ’ਚ ਵਧਿਆ ਖਤਰਾ; 3 ਮਾਮਲੇ ਆਏ ਸਾਹਮਣੇ, ਜਾਣੋ ਕਿੰਨਾ ਲੋਕਾਂ ਨੂੰ ਹੋਵੇਗਾ ਖਤਰਾ
- PTC NEWS