Fri, Dec 27, 2024
Whatsapp

ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਇਨ੍ਹਾਂ ਵੱਡੀਆਂ ਕੰਪਨੀਆਂ ਨੇ ਹਜ਼ਾਰਾਂ ਕਰਮਚਾਰੀਆਂ ਨੂੰ ਕੀਤਾ ਨੌਕਰੀ ਤੋਂ ਬਾਹਰ

Reported by:  PTC News Desk  Edited by:  Jasmeet Singh -- February 10th 2024 08:00 AM
ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਇਨ੍ਹਾਂ ਵੱਡੀਆਂ ਕੰਪਨੀਆਂ ਨੇ ਹਜ਼ਾਰਾਂ ਕਰਮਚਾਰੀਆਂ ਨੂੰ ਕੀਤਾ ਨੌਕਰੀ ਤੋਂ ਬਾਹਰ

ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਇਨ੍ਹਾਂ ਵੱਡੀਆਂ ਕੰਪਨੀਆਂ ਨੇ ਹਜ਼ਾਰਾਂ ਕਰਮਚਾਰੀਆਂ ਨੂੰ ਕੀਤਾ ਨੌਕਰੀ ਤੋਂ ਬਾਹਰ

Tech Layoffs by leading companies: ਸਾਲ 2024 ਦੇ ਪਹਿਲੇ ਮਹੀਨੇ ਜਨਵਰੀ ਦੇ ਅੰਤ ਤੱਕ ਵੱਡੀਆਂ ਤਕਨੀਕੀ ਕੰਪਨੀਆਂ ਲਈ ਬਿਲਕੁਲ ਵੀ ਚੰਗਾ ਨਹੀਂ ਰਿਹਾ। ਇਸ ਸਾਲ ਦੇ ਸ਼ੁਰੂ 'ਚ ਵੱਡੀਆਂ ਅਤੇ ਛੋਟੀਆਂ ਤਕਨੀਕੀ ਕੰਪਨੀਆਂ 'ਚ ਨੌਕਰੀਆਂ 'ਚ ਕਟੌਤੀ ਕੀਤੀ ਗਈ। ਜਿਸ ਕਾਰਨ ਸਾਲ ਦਾ ਪਹਿਲਾ ਮਹੀਨਾ ਬਿਲਕੁਲ ਵੀ ਚੰਗਾ ਨਹੀਂ ਰਿਹਾ। 

ਦੱਸ ਦੇਈਏ ਕਿ layoffs.fyi ਵੈੱਬਸਾਈਟ ਦੀ ਰਿਪੋਰਟ ਮੁਤਾਬਕ ਦੁਨੀਆ 'ਚ 115 ਤਕਨੀਕੀ ਦਿੱਗਜਾਂ ਨੇ ਜਨਵਰੀ 2024 'ਚ 30,000 ਤੋਂ ਵੱਧ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਪਰ ਖਾਸ ਗੱਲ ਇਹ ਹੈ ਕਿ ਉਸ ਲਿਸਟ 'ਚ ਕਈ ਵੱਡੀਆਂ ਕੰਪਨੀਆਂ ਵੀ ਹਨ। ਆਓ ਜਾਣਦੇ ਹਾਂ ਉਨ੍ਹਾਂ ਵੱਡੀਆਂ ਕੰਪਨੀਆਂ ਬਾਰੇ ਜਿਨ੍ਹਾਂ ਨੇ 2024 ਦੇ ਪਹਿਲੇ ਮਹੀਨੇ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।


ਇਹ ਖ਼ਬਰਾਂ ਵੀ ਪੜ੍ਹੋ:

Flipkart

ਫਲਿੱਪਕਾਰਟ ਈ-ਕਾਮਰਸ ਕੰਪਨੀ ਤੋਂ ਤਾਂ ਹਰ ਕੋਈ ਜਾਣੂ ਹੋਵੇਗਾ ਜੋ ਹਰ ਦਿਨ ਆਪਣੇ ਉਪਭੋਗਤਾਵਾਂ ਲਈ ਕੋਈ ਨਾ ਕੋਈ ਸਕੀਮ ਲਿਆਉਂਦੀ ਰਹਿੰਦੀ ਹੈ, ਅਜਿਹੇ 'ਚ ਸਾਲ 2024 ਦੇ ਪਹਿਲੇ ਮਹੀਨੇ ਦੀ 8 ਤਰੀਕ ਨੂੰ 1100 ਕਰਮਚਾਰੀਆਂ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਕੰਪਨੀ ਦੇ ਇਸ ਫੈਸਲੇ ਤੋਂ ਕਰੀਬ 5 ਫੀਸਦੀ ਕਰਮਚਾਰੀ ਪ੍ਰਭਾਵਿਤ ਹੋਏ ਹਨ। ਕੰਪਨੀ ਆਪਣੇ ਕਰਮਚਾਰੀਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕਰ ਰਹੀ ਹੈ, ਜਿਸ ਤੋਂ ਬਾਅਦ ਮਾਰਚ-ਅਪ੍ਰੈਲ ਤੱਕ ਹੋਰ ਛਾਂਟੀ ਹੋਣ ਦੀ ਸੰਭਾਵਨਾ ਹੈ।

Google

ਦੱਸ ਦੇਈਏ ਕਿ ਤਕਨੀਕੀ ਕੰਪਨੀ ਗੂਗਲ ਨੇ 10 ਜਨਵਰੀ ਨੂੰ ਛਾਂਟੀ ਦੇ ਇੱਕ ਨਵੇਂ ਦੌਰ ਦਾ ਐਲਾਨ ਕੀਤਾ ਸੀ, ਜਿਸ ਨਾਲ ਕਰੀਬ 1000 ਕਰਮਚਾਰੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ। ਪਰ ਦੂਜੇ ਪਾਸੇ, ਗੂਗਲ-ਪੇਰੈਂਟ ਅਲਫਾਬੇਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਵੀ ਕਰਮਚਾਰੀਆਂ ਨੂੰ 2024 'ਚ ਹੋਰ ਨੌਕਰੀਆਂ 'ਚ ਕਟੌਤੀ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ।

Citrix

ਇਸ ਕੰਪਨੀ ਨੇ ਵੀ ਆਪਣੇ ਛਾਂਟੀ ਦੇ ਨਵੇਂ ਦੌਰ ਦੌਰਾਨ ਆਪਣੇ 12% ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। 10 ਜਨਵਰੀ ਨੂੰ ਇਸ ਕਲਾਊਡ ਕੰਪਿਊਟਿੰਗ ਅਤੇ ਸਾਫਟਵੇਅਰ ਫਰਮ ਨੇ 1000 ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।

Wayfair 

ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਵੇਫੇਅਰ ਕੰਪਨੀ ਨੇ 19 ਜਨਵਰੀ ਨੂੰ ਨੌਕਰੀਆਂ 'ਚ ਕਟੌਤੀ ਦੇ ਆਪਣੇ ਨਵੇਂ ਦੌਰ ਦਾ ਐਲਾਨ ਕੀਤਾ। ਘਰੇਲੂ ਸਜਾਵਟ ਦਾ ਕਾਰੋਬਾਰ ਕਰਨ ਵਾਲੇ ਯੂ.ਐਸ.-ਅਧਾਰਤ ਈ-ਕਾਮਰਸ ਪਲੇਟਫਾਰਮ ਨੇ 1650 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ, ਜਿਸ ਨਾਲ ਕੰਪਨੀ ਦੇ ਕਰੀਬ 13% ਕਰਮਚਾਰੀ ਪ੍ਰਭਾਵਿਤ ਹੋਏ ਸਨ।

SAP

layoffs.fyi ਵੈੱਬਸਾਈਟ ਦੀ ਰਿਪੋਰਟ ਮੁਤਾਬਕ ਸਾਫਟਵੇਅਰ ਕੰਪਨੀ SAP ਨੇ ਵੀ 8,000 ਕਰਮਚਾਰੀਆਂ ਨੂੰ 23 ਜਨਵਰੀ ਨੂੰ ਕੰਪਨੀ ਛੱਡਣ ਲਈ ਕਿਹਾ ਹੈ। ਜਿਸ ਨੇ ਆਪਣੇ ਛਾਂਟੀ ਦੇ ਨਵੇਂ ਦੌਰ ਦੌਰਾਨ ਜਰਮਨੀ ਅਧਾਰਤ ਬਹੁ-ਰਾਸ਼ਟਰੀ ਸਾਫਟਵੇਅਰ ਕੰਪਨੀ ਨੇ ਆਪਣੇ 7% ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ।

EBAY

ਪ੍ਰਸਿੱਧ ਈ-ਕਾਮਰਸ ਕੰਪਨੀ ਨੇ 23 ਜਨਵਰੀ ਨੂੰ ਐਲਾਨ ਕੀਤੀ ਸੀ ਕਿ ਉਹ ਆਪਣੇ 1000 ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਇਹ ਅਮਰੀਕਾ ਅਧਾਰਤ ਈ-ਕਾਮਰਸ ਕੰਪਨੀ ਆਪਣੇ ਕਰਮਚਾਰੀਆਂ ਦੀ ਗਿਣਤੀ ਲਗਭਗ 9% ਘਟਾ ਰਹੀ ਹੈ।

Microsoft 

ਮਾਈਕ੍ਰੋਸਾਫਟ ਨੇ 25 ਜਨਵਰੀ ਨੂੰ ਨੌਕਰੀਆਂ 'ਚ ਕਟੌਤੀ ਦੇ ਆਪਣੇ ਨਵੇਂ ਦੌਰ ਦਾ ਐਲਾਨ ਕੀਤਾ ਸੀ। ਸੱਤਿਆ ਨਡੇਲਾ ਦੀ ਅਗਵਾਈ ਵਾਲੀ ਤਕਨੀਕੀ ਕੰਪਨੀ ਨੇ ਕੰਪਨੀ ਤੋਂ 1900 ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ।

ਇਹ ਖ਼ਬਰਾਂ ਵੀ ਪੜ੍ਹੋ: 

Disclaimer - ਇਹ ਖ਼ਬਰ ਵੱਖ-ਵੱਖ ਏਜੰਸੀਆਂ ਤੋਂ ਹਾਸਿਲ ਹੋਈ ਜਾਣਕਾਰੀ 'ਤੇ ਅਧਾਰਿਤ ਹੈ। ਇਸ ਖ਼ਬਰ ਨੂੰ PTC News ਵੱਲੋਂ ਇਸ ਖ਼ਬਰ ਦਾ ਤਰਜਮਾ ਤੋਂ ਇਲਾਵਾ ਸੰਪਾਦਿਤ ਨਹੀਂ ਕੀਤਾ ਗਿਆ ਹੈ। ਇਸ ਲਈ ਅਦਾਰਾ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ ਹੈ।

-

Top News view more...

Latest News view more...

PTC NETWORK