Wed, Jan 15, 2025
Whatsapp

ਮਾਰਚ ਦੇ ਪਹਿਲੇ ਦਿਨ ਸਿਲੰਡਰ ਹੋਏ ਮਹਿੰਗੇ, ਨਵੇਂ ਰੇਟ ਆਏ ਸਾਹਮਣੇ

Reported by:  PTC News Desk  Edited by:  Jasmeet Singh -- March 01st 2024 09:52 AM
ਮਾਰਚ ਦੇ ਪਹਿਲੇ ਦਿਨ ਸਿਲੰਡਰ ਹੋਏ ਮਹਿੰਗੇ, ਨਵੇਂ ਰੇਟ ਆਏ ਸਾਹਮਣੇ

ਮਾਰਚ ਦੇ ਪਹਿਲੇ ਦਿਨ ਸਿਲੰਡਰ ਹੋਏ ਮਹਿੰਗੇ, ਨਵੇਂ ਰੇਟ ਆਏ ਸਾਹਮਣੇ

LPG Price Hike: ਅੱਜ ਤੋਂ ਨਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਮਹੀਨੇ ਦੇ ਪਹਿਲੇ ਦਿਨ ਯਾਨੀ 1 ਮਾਰਚ ਨੂੰ ਇੱਕ ਵਾਰ ਫਿਰ ਐਲ.ਪੀ.ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਅੱਜ ਤੋਂ ਐਲ.ਪੀ.ਜੀ. ਸਿਲੰਡਰ ਅਤੇ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ। 

ਆਓ ਜਾਣਦੇ ਹਾਂ ਨਵੀਆਂ ਦਰਾਂ ਬਾਰੇ।


19 ਕਿਲੋ ਦਾ ਸਿਲੰਡਰ ਹੋਇਆ ਮਹਿੰਗਾ

ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕਰਕੇ ਮਹਿੰਗਾਈ ਨੂੰ ਵੱਡਾ ਝਟਕਾ ਦਿੱਤਾ ਹੈ। ਪਿਛਲੇ ਮਹੀਨੇ ਭਾਵ 1 ਫਰਵਰੀ 2024 ਨੂੰ ਬਜਟ ਵਾਲੇ ਦਿਨ ਸਿਲੰਡਰ ਦੀ ਕੀਮਤ 'ਚ 14 ਰੁਪਏ ਦੇ ਵਾਧੇ ਤੋਂ ਬਾਅਦ ਹੁਣ ਸਿਲੰਡਰ ਦੀ ਕੀਮਤ 25 ਰੁਪਏ ਹੋਰ ਵਧ ਗਈ ਹੈ। ਬਦਲੀਆਂ ਹੋਈਆਂ ਦਰਾਂ IOCL ਦੀ ਵੈੱਬਸਾਈਟ 'ਤੇ ਜਾਰੀ ਕੀਤੀਆਂ ਗਈਆਂ ਹਨ, ਜੋ ਅੱਜ ਯਾਨੀ 1 ਮਾਰਚ 2024 ਤੋਂ ਲਾਗੂ ਹਨ।

ਨਵੀਂ ਦਰ ਮੁਤਾਬਕ ਰਾਜਧਾਨੀ ਦਿੱਲੀ 'ਚ ਵਪਾਰਕ ਸਿਲੰਡਰ 1795 ਰੁਪਏ 'ਚ ਮਿਲੇਗਾ, ਜਦੋਂ ਕਿ ਕੋਲਕਾਤਾ 'ਚ ਇਹ ਸਿਲੰਡਰ ਹੁਣ 1911 ਰੁਪਏ ਦਾ ਹੋ ਗਿਆ ਹੈ। ਮੁੰਬਈ 'ਚ ਕਮਰਸ਼ੀਅਲ ਸਿਲੰਡਰ ਦੀ ਕੀਮਤ 1749 ਰੁਪਏ ਹੋ ਗਈ ਹੈ, ਜਦਕਿ ਚੇਨਈ 'ਚ 1960.50 ਰੁਪਏ ਹੋ ਗਈ ਹੈ।

ਇਹ ਖ਼ਬਰਾਂ ਵੀ ਪੜ੍ਹੋ: 

ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ

ਘਰੇਲੂ ਗੈਸ ਸਿਲੰਡਰਾਂ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਉੱਥੇ ਹੀ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ ਪਰ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਸਥਿਰ ਰਹੀਆਂ ਹਨ। 14.2 ਕਿਲੋਗ੍ਰਾਮ ਐਲ.ਪੀ.ਜੀ. ਸਿਲੰਡਰ ਦੀ ਕੀਮਤ ਦਿੱਲੀ ਵਿੱਚ 903 ਰੁਪਏ, ਕੋਲਕਾਤਾ ਵਿੱਚ 929 ਰੁਪਏ, ਮੁੰਬਈ ਵਿੱਚ 902.50 ਰੁਪਏ ਅਤੇ ਚੇਨਈ ਵਿੱਚ 918.50 ਰੁਪਏ ਵਿੱਚ ਉਪਲਬਧ ਹੈ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਲੰਬੇ ਸਮੇਂ ਤੋਂ ਸਥਿਰ ਚੱਲ ਰਹੀਆਂ ਹਨ।

ਕੀਮਤ ਰਾਹਤ ਕਦੋਂ ਮਿਲੀ?

ਜਿੱਥੇ ਇੱਕ ਪਾਸੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਦੋ ਮਹੀਨਿਆਂ ਤੋਂ ਵੱਧ ਰਹੀਆਂ ਹਨ, ਉੱਥੇ ਹੀ ਸਾਲ 2024 ਦੀ ਸ਼ੁਰੂਆਤ ਵਿੱਚ ਯਾਨੀ ਪਹਿਲੀ ਜਨਵਰੀ ਨੂੰ ਇਸ ਵਿੱਚ ਕੁਝ ਰਾਹਤ ਮਿਲੀ ਸੀ। 1 ਜਨਵਰੀ 2024 ਨੂੰ ਕੰਪਨੀਆਂ ਨੇ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਵਿੱਚ ਮਾਮੂਲੀ ਰਾਹਤ ਦਿੱਤੀ ਸੀ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਹਨ। ਜਿਸ ਤੋਂ ਬਾਅਦ ਦਿੱਲੀ ਤੋਂ ਮੁੰਬਈ ਲਈ ਪਹਿਲਾ ਵਪਾਰਕ ਗੈਸ ਸਿਲੰਡਰ 1.50 ਤੋਂ 4.50 ਰੁਪਏ ਸਸਤਾ ਹੋ ਗਿਆ। ਪਿਛਲੇ ਮਹੀਨੇ ਕੀਤੀ ਗਈ ਕਟੌਤੀ ਤੋਂ ਬਾਅਦ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿੱਚ 1755.50 ਰੁਪਏ ਅਤੇ ਮੁੰਬਈ ਵਿੱਚ 1708 ਰੁਪਏ ਹੋ ਗਈ ਸੀ।

ਫਰਵਰੀ 'ਚ ਸਿਲੰਡਰ ਦੀ ਸੀ ਇਹ ਕੀਮਤ 

ਪਹਿਲਾਂ ਕੀਤੇ ਗਏ ਬਦਲਾਅ ਦੇ ਤਹਿਤ ਦਿੱਲੀ 'ਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1755.50 ਰੁਪਏ ਤੋਂ ਵਧਾ ਕੇ 1769.50 ਰੁਪਏ ਕਰ ਦਿੱਤੀ ਗਈ ਸੀ। ਦੂਜੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਕੋਲਕਾਤਾ ਵਿੱਚ ਇੱਕ ਸਿਲੰਡਰ ਦੀ ਕੀਮਤ 1869.00 ਰੁਪਏ ਤੋਂ ਵਧਾ ਕੇ 1887 ਰੁਪਏ ਕਰ ਦਿੱਤੀ ਗਈ ਹੈ। ਵਪਾਰਕ ਸਿਲੰਡਰ ਜੋ ਪਹਿਲਾਂ ਮੁੰਬਈ ਵਿੱਚ 1708 ਰੁਪਏ ਵਿੱਚ ਮਿਲਦਾ ਸੀ, ਹੁਣ 1723 ਰੁਪਏ ਵਿੱਚ ਉਪਲਬਧ ਹੈ। ਜਦਕਿ ਚੇਨਈ 'ਚ ਇਸ ਦੀ ਕੀਮਤ 1924.50 ਰੁਪਏ ਤੋਂ ਵਧ ਕੇ 1937 ਰੁਪਏ ਹੋ ਗਈ।

ਇਹ ਖ਼ਬਰਾਂ ਵੀ ਪੜ੍ਹੋ: 

-

Top News view more...

Latest News view more...

PTC NETWORK