Mansa News : ਮਾਨਸਾ 'ਚ ਗੈਂਗਸਟਰ ਜੱਸੀ ਪੈਂਚਰ ਤੇ ਪੁਲਿਸ ਵਿਚਾਲੇ ਹੋਈ ਫਾਇਰਿੰਗ; ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਹੈ ਮਾਮਲਾ
Mansa News : ਮਾਨਸਾ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਗੈਂਗਸਟਰ ਵੱਲੋਂ ਪੁਲਿਸ ’ਤੇ ਫਾਇਰਿੰਗ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਹਥਿਆਰ ਦੀ ਰਿਕਵਰੀ ਕਰਨ ਦੇ ਲਈ ਪੁਲਿਸ ਗੈਂਗਸਟਰ ਜੱਸੀ ਪੈਂਚਰ ਨੂੰ ਲੈ ਕੇ ਗਈ ਹੋਈ ਸੀ। ਇਸ ਦੌਰਾਨ ਉਸਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਸਬੰਧੀ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਜਿਸ ਕਾਰਨ ਗੈਂਗਸਟਰ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਮਾਨਸਾ ਪੁਲਿਸ ਨੇ ਗੈਂਗਸਟਰ ਜੱਸੀ ਪੈਂਚਰ ਤੋਂ 2 ਹਥਿਆਰ ਬਰਾਮਦ ਕੀਤੇ, ਜਿਨ੍ਹਾਂ ਵਿੱਚੋਂ ਇੱਕ 32 ਬੋਰ ਦਾ, ਇੱਕ 30 ਬੋਰ ਦਾ ਅਤੇ 4 ਜ਼ਿੰਦਾ ਕਾਰਤੂਸ ਸ਼ਾਮਲ ਹਨ।
ਖ਼ਬਰ ਦਾ ਅਪਡੇਟ ਜਾਰੀ ਹੈ...
- PTC NEWS