Majitha Firing News : ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ਸਥਿਤ ਪੈਟਰੋਲ ਪੰਪ ‘ਤੇ ਹੋਈ ਫਾਇਰਿੰਗ, 1 ਦੀ ਮੌਤ, 2 ਗੰਭੀਰ ਜ਼ਖਮੀ
Majitha Firing News : ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ਸਥਿਤ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ 'ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਦੌਰਾਨ ਪੰਪ ਦੇ ਇੱਕ ਕਰਿੰਦੇ ਗੌਤਮ ਦੀ ਛਾਤੀ ਉੱਪਰ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਦੂਜੇ ਕਰਿੰਦੇ ਅਮਿਤ ਅਤੇ ਅਰਪਨ ਗੰਭੀਰ ਜ਼ਖਮੀ ਹੋਏ ਹਨ।
ਜਾਣਕਾਰੀ ਅਨੁਸਾਰ ਮਜੀਠਾ ਕੱਥੂਨੰਗਲ ਰੋਡ ’ਤੇ ਪਿੰਡ ਕਲੇਰ ਮਾਂਗਟ ਸਥਿਤ ਪੈਟਰੋਲ ਪੰਪ ’ਤੇ ਕਰੀਬ 8 ਵਜੇ ਕੁੱਝ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਵਿਅਕਤੀ ਤੇਲ ਪਵਾਉਣ ਵਾਸਤੇ ਪੰਪ 'ਤੇ ਆਏ ਅਤੇ ਪੰਪ ਬੰਦ ਸੀ। ਜਿਸ ਕਰਕੇ ਪੰਪ ਦੇ ਕਰਿੰਦਿਆਂ ਨੇ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ। ਜਿਸ 'ਤੇ ਗੁੱਸੇ ਵਿਚ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਜਿਸ ਦੌਰਾਨ ਫਾਇਰਿੰਗ 'ਚ ਇੱਕ ਵਿਅਕਤੀ ਦੀ ਛਾਤੀ ਵਿੱਚ ਗੋਲੀ ਲੱਗੀ ,ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ,ਜਿਸ ਦੀ ਜ਼ੇਰੇ ਇਲਾਜ ਮੌਤ ਹੋ ਗਈ। ਦੂਜੇ ਦੋਵੇਂ ਕਰਿੰਦੇ ਵੀ ਮਾਮੂਲੀ ਜ਼ਖਮੀ ਹੋ ਗਏ। ਗੋਤਮ ਵਾਸੀ ਯੂਪੀ ਦੀ ਛਾਤੀ ਉੱਪਰ ਗੋਲੀ ਲੱਗੀ ,ਜਿਸ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ। ਅਮਿਤ ਅਤੇ ਅਰਪਨ ਦੋਵੇਂ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਇਹ ਦੋਵੇਂ ਕਰਿੰਦੇ ਹਿਮਾਚਲ ਦੇ ਰਹਿਣ ਵਾਲੇ ਸਨ।
ਇਸ ਦੌਰਾਨ ਡੀਐਸਪੀ ਮਜੀਠਾ ਅਮੋਲਕ ਸਿੰਘ ਅਤੇ ਪੁਲੀਸ ਥਾਣਾ ਮਜੀਠਾ ਦੇ ਐਸਐਚਓ ਪ੍ਰਭਜੀਤ ਸਿੰਘ ਤੇ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਏ ਤੇ ਸਾਰੀ ਸਤਿਥੀ ਦਾ ਜਾਇਜਾ ਲੇ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ। ਇਸ ਦੌਰਾਨ ਪੰਪ ਉੱਪਰ ਲੁੱਟ ਖੋਹ ਜਾਂ ਕਿਸੇ ਕਿਸੇ ਹੋਰ ਨੁਕਸ਼ਾਨ ਹੋਣ ਬਾਰੇ ਅਜੇ ਸਪੱਸਟ ਨਹੀ ਹੋ ਸਕਿਆ।
- PTC NEWS