Gurugram Firing News : ਗੋਲੀਬਾਰੀ ਨਾਲ ਦਹਿਲਿਆ ਸਾਈਬਰ ਸਿਟੀ ਗੁਰੂਗ੍ਰਾਮ; ਇੱਕ ਮਕਾਨ ’ਤੇ ਬਦਮਾਸ਼ਾਂ ਨੇ ਕੀਤੀ ਅੰਨ੍ਹੇਵਾਹ ਫਾਈਰਿੰਗ
Gurugram Firing News : ਗੁਰੂਗ੍ਰਾਮ ਦਾ ਅਸ਼ੋਕ ਵਿਹਾਰ ਇਲਾਕਾ ਮੰਗਲਵਾਰ ਸਵੇਰੇ ਗੋਲੀਬਾਰੀ ਦੀ ਆਵਾਜ਼ ਨਾਲ ਗੂੰਜ ਉੱਠਿਆ। ਦੱਸ ਦਈਏ ਕਿ ਬਾਈਕ ਸਵਾਰ ਬਦਮਾਸ਼ਾਂ ਨੇ ਅਸ਼ੋਕ ਵਿਹਾਰ ਦੇ ਫੇਜ਼-3 ਵਿੱਚ ਸਥਿਤ ਇੱਕ ਘਰ 'ਤੇ 24 ਤੋਂ ਵੱਧ ਰਾਉਂਡ ਫਾਇਰ ਕੀਤੇ। ਮੀਡੀਆ ਰਿਪੋਰਟਾਂ ਅਨੁਸਾਰ, ਬਦਮਾਸ਼ਾਂ ਨੇ ਸਵੇਰੇ 5.36 ਵਜੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਗੋਲੀਆਂ ਘਰ ਦੀਆਂ ਕੰਧਾਂ ਅਤੇ ਸ਼ੀਸ਼ੇ 'ਤੇ ਲੱਗੀਆਂ ਹਨ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਗੋਲੀਬਾਰੀ ਤੋਂ ਬਾਅਦ, ਘਰ ਵਿੱਚ ਕੌਸ਼ਲ ਗੈਂਗ ਗਰੁੱਪ ਦੇ ਨਾਮ ਦੀ ਇੱਕ ਪਰਚੀ ਲਗਾਈ ਗਈ ਹੈ। ਸਲਿੱਪ 'ਤੇ ਕੌਸ਼ਲ ਚੌਧਰੀ, ਪਵਨ ਸ਼ੌਕੀਨ, ਸੌਰਵ ਗਡੋਲੀ, ਬੰਬੀਹਾ ਗਰੁੱਪ, ਭੂਪੀ ਰਾਣਾ, ਸੁਖਦੀਪ ਬੁੱਢਾ ਨਾਂ ਲਿਖੇ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਮਕਰ ਸੰਕ੍ਰਾਂਤੀ ਵਾਲੇ ਦਿਨ ਘਰ ਦਾ ਉਦਘਾਟਨ ਹੋਣਾ ਸੀ, ਪਰ ਗਣੀਮਤ ਇਹ ਰਹੀ ਕਿ ਘਟਨਾ ਸਮੇਂ ਘਰ ਵਿੱਚ ਕੋਈ ਨਹੀਂ ਸੀ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅਸ਼ੋਕ ਵਿਹਾਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰ ਰਹੀ ਹੈ। ਫਿਲਹਾਲ, ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਮੀਡੀਆ ਰਿਪੋਰਟਾਂ ਅਨੁਸਾਰ, ਰਾਮ ਨਿਵਾਸ ਨੇ ਇਹ ਘਰ ਬਣਾਇਆ ਹੈ। ਉਨ੍ਹਾਂ ਦਾ ਕੰਮ ਕੰਸਟ੍ਰਕਸ਼ਨ ਦਾ ਕੰਮ ਕਰਦੇ ਹਨ। ਇਸ ਘਰ ਦਾ ਉਦਘਾਟਨ ਮਕਰ ਸੰਕ੍ਰਾਂਤੀ ਵਾਲੇ ਦਿਨ ਹੋਣਾ ਸੀ। ਪਰ ਇਸ ਤੋਂ ਪਹਿਲਾਂ ਹੀ ਬਾਈਕ ਸਵਾਰ ਬਦਮਾਸ਼ਾਂ ਨੇ ਘਰ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਲੋਕਾਂ ਨੇ ਸੋਚਿਆ ਕਿ ਤਿਉਹਾਰ ਕਾਰਨ ਆਤਿਸ਼ਬਾਜ਼ੀ ਹੋ ਰਹੀ ਹੋਵੇਗੀ ਪਰ ਸਵੇਰੇ ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਸੜਕ 'ਤੇ ਗੋਲੀਆਂ ਦੇ ਖੋਲ ਪਏ ਦੇਖੇ। ਇਸ ਤੋਂ ਬਾਅਦ ਉਨ੍ਹਾਂ ਨੇ ਰਾਮ ਨਿਵਾਸ ਦੇ ਪਰਿਵਾਰ ਅਤੇ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ।
ਇਹ ਵੀ ਪੜ੍ਹੋ : Hoshiarpur News : ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ; ਚਾਲਕ ਦੀ ਹੋਈ ਮੌਤ, ਮਰੀਜ਼ ਨੇ ਵੀ ਹਸਪਤਾਲ ’ਚ ਤੋੜਿਆ ਦਮ
- PTC NEWS