Malout Fire News : ਬਿਜਲੀ ਦੇ ਸ਼ਾਰਟ ਸਰਕਟ ਕਾਰਨ ਮਜ਼ਦੂਰ ਦੇ ਘਰ ਲੱਗੀ ਅੱਗ ,ਘਰ ਸਮੇਤ ਸਾਰਾ ਸਮਾਨ ਸੜ ਕੇ ਹੋਇਆ ਸੁਆਹ
Malout Fire News : ਮਲੋਟ ਦੇ ਨੇੜਲੇ ਪਿੰਡ ਡੱਬਵਾਲੀ ਮਲਕੋ ਕੀ ਵਿਖੇ ਮਜ਼ਦੂਰ ਦਰਸ਼ਨ ਸਿੰਘ ਦੇ ਘਰ ਵਿਖੇ ਰਾਤ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਜਿੱਥੇ ਉਸਦੇ ਕਮਰੇ ਦੀ ਛੱਤ ਡਿੱਗ ਗਈ, ਉੱਥੇ ਹੀ ਉਸ ਕਮਰੇ ਵਿੱਚ ਪਿਆ ਘਰ ਦਾ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ ਹੈ।
ਦਰਸ਼ਨ ਸਿੰਘ ਨੇ ਆਪਣੀ ਦਰਦ ਭਰੀ ਦਾਸਤਾਂ ਦੱਸਦਿਆਂ ਕਿਹਾ ਕਿ ਉਸਦੇ ਤਿੰਨ ਧੀਆਂ ਅਤੇ ਦੋ ਪੁੱਤਰ ਹਨ ਜਦ ਕਿ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਹ ਘਰੇ ਲੋਕਾਂ ਦੇ ਕੱਪੜੇ ਸਿਉ ਕੇ ਜਾਂ ਦਿਹਾੜੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਿਹਾ ਸੀ ਕਿ ਬੀਤੀ ਰਾਤ ਅਚਾਨਕ ਉਹਨਾਂ ਦੇ ਘਰ ਕਮਰੇ ਵਿੱਚ ਬਿਜਲੀ ਦੇ ਸਾ਼ਰਟ ਸਰਕਟ ਕਰਕੇ ਅਚਾਨਕ ਅੱਗ ਲੱਗ ਗਈ ,ਜਿਸ ਕਰਕੇ ਉਸਦੇ ਕਮਰੇ ਦੀ ਛੱਤ ਜੋ ਕਾਨਿਆਂ ਦੀ ਪਾਈ ਹੋਈ ਸੀ ਸੜ ਕੇ ਸੁਆਹ ਹੋ ਗਈ।
ਇਸ ਤੋਂ ਵੱਡਾ ਦੁਖਾਂਤ ਇਹ ਹੋਇਆ ਕਿ ਉਸਨੇ ਕੁੜੀ ਦੇ ਵਿਆਹ ਲਈ ਦਾਜ ਦਾ ਸਮਾਨ ਜੋ ਜੋੜਿਆ ਸੀ, ਉਹ ਵੀ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਉਸਦੇ ਬੱਚਿਆਂ ਦੇ ਸਕੂਲਾਂ ਸਬੰਧੀ ਕਾਗਜਾਤ ਪੱਤਰ ਵੀ ਇਸ ਅਗਨ ਦੀ ਭੇਂਟ ਚੜ ਗਏ। ਜਿੱਥੇ ਇਸ ਮਜ਼ਦੂਰ ਗੁਰਦੇਵ ਸਿੰਘ ਦਾ ਘਰ ਅੱਗ ਦੀ ਭੇਂਟ ਚੜ ਕੇ ਵੱਡਾ ਨੁਕਸਾਨ ਹੋ ਗਿਆ। ਉਸਨੇ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਉਥੇ ਪਿੰਡ ਦੇ ਹੋਰ ਪਿੰਡ ਵਾਸੀਆਂ ਨੇ ਵੀ ਮਜ਼ਦੂਰ ਦਰਸ਼ਨ ਸਿੰਘ ਦੀ ਵੱਧ ਤੋਂ ਵੱਧ ਆਰਥਿਕ ਮਦਦ ਕਰਨ ਦੀ ਅਪੀਲ ਕਰਦਿਆਂ ਲੋਕਾਂ ਨੂੰ ਵੀ ਇਸ ਪਰਿਵਾਰ ਦੀ ਮਦਦ ਕਰਨ ਲਈ ਆਖਿਆ।
- PTC NEWS