Punjab Dump Fire News : ਜਲੰਧਰ ਅਤੇ ਮੁਹਾਲੀ-ਚੰਡੀਗੜ੍ਹ ਬਾਰਡਰ ’ਤੇ ਮਚਿਆ ਅੱਗ ਦਾ ਭਾਂਬੜ, ਲੱਖਾਂ ਦਾ ਹੋਇਆ ਨੁਕਸਾਨ
Punjab Dump Fire News : ਜਲੰਧਰ ’ਚ ਰੇਲਵੇ ਸਟੇਸ਼ਨ ਨੇੜੇ ਕੂੜੇ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਹਾਈ ਟੈਂਸ਼ਨ ਤਾਰਾਂ ਵੀ ਅੱਗ ਦੀ ਲਪੇਟ ’ਚ ਆ ਗਈਆਂ। ਦੱਸ ਦਈਏ ਕਿ ਇਸ ਭਿਆਨਕ ਅੱਗ ਦਾ ਗੁਬਾਰ ਦੇਖਣ ਨੂੰ ਮਿਲਿਆ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਅੱਗ ਨੇ ਵੇਖਦਿਆਂ ਹੀ ਵੇਖਦਿਆਂ ਰੇਲਵੇ ਦੇ ਗੋਦਾਮ ਤੱਕ ਪਹੁੰਚ ਗਈ। ਜਿਸ ਕਾਰਨ ਪਲਾਸਟਿਕ ਦੀਆਂ ਪਾਈਪਾਂ ਤੇ ਜਨਰੇਟਰ ਸੜ ਕੇ ਸੁਆਹ ਹੋ ਗਿਆ।
ਆਲਾ ਅਧਿਕਾਰੀ ਨਰੇਸ਼ ਨੇ ਦੱਸਿਆ ਕਿ ਅੱਗ ’ਤੇ ਫਿਲਹਾਲ ਕਾਬੂ ਪਾ ਲਿਆ ਗਿਆ ਹੈ। ਪਰ ਅਜੇ ਤੱਕ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਹੈ। ਗਲੀਆਂ ਤੰਗ ਥਾਂ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮਾਂ ਨੂੰ ਪਹੁੰਚਣ ’ਚ ਮੁਸ਼ਕਿਲ ਹੋਈ ਹੈ। ਫਾਇਰ ਬ੍ਰਿਗੇਡ ਦੀਆਂ 5 ਤੋਂ 6 ਗੱਡੀਆਂ ਨੇ ਭਿਆਨਕ ਅੱਗ ’ਤੇ ਕਾਬੂ ਪਾਇਆ।
ਖੈਰ ਬੇਸ਼ਕ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਭਿਆਨਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਦੂਜੇ ਪਾਸੇ ਚੰਡੀਗੜ੍ਹ ਮੁਹਾਲੀ ਬਾਰਡਰ ’ਤੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਸੜਕ ਕੰਢੇ ਖਾਲੀ ਥਾਂ ’ਚ ਪਈ ਰਹਿੰਦ ਖੂੰਹਦ ਨੂੰ ਭਿਆਨਕ ਅੱਗ ਲੱਗ ਗਈ। ਫਿਲਹਾਲ ਅੱਗ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਫਿਲਹਾਲ ਮੌਕੇ ’ਤੇ ਪਹੂੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਭਿਆਨਕ ਅੱਗ ’ਤੇ ਕਾਬੂ ਪਾਇਆ। ਦੱਸ ਦਈਏ ਕਿ ਸੜਕ ਦੇ ਦੂਜੇ ਪਾਸੇ ਰਿਹਾਇਸ਼ੀ ਇਲਾਕਾ ਹੈ।
- PTC NEWS