ਜਲੰਧਰ 'ਚ RS ਗਲੋਬਲ ਟਰੈਵਲ ਦੇ ਮਾਲਕ ਖਿਲਾਫ FIR ਦਰਜ, ਜਬਰ ਜਨਾਹ ਨੇ ਲੱਗੇ ਇਲਜ਼ਾਮ
Jalandhar RS Global Travel Agency : ਜਲੰਧਰ 'ਚ ਨਾਮੀ ਟਰੈਵਲ ਏਜੰਟ ਆਰ.ਐੱਸ.ਗਲੋਬਲ ਦੇ ਮਾਲਕ ਸੁਖਚੈਨ ਸਿੰਘ ਰਾਹੀ ਉੱਤੇ ਜਬਰ ਜਨਾਹ ਦੇ ਇਲਜ਼ਾਮ ਲੱਗੇ ਹਨ ਤੇ ਇਸ ਸਬੰਧੀ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਮੁਲਜ਼ਮ ਸੁਖਚੈਨ ਸਿੰਘ ਰਾਹੀ ਖ਼ਿਲਾਫ਼ ਜਬਰ ਜਨਾਹ ਦਾ ਪਰਚਾ ਦਰਜ ਕਰ ਲਿਆ ਹੈ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਜਿਸ ਵਿੱਚ ਮ੍ਰਿਤਕ ਨੇ ਸੁਖਚੈਨ ਸਿੰਘ ਰਾਹੀ ਦਾ ਨਾਮ ਅਤੇ ਆਪਣੀ ਕੰਪਨੀ ਦਾ ਨਾਮ ਵੀ ਲਿਖਿਆ ਹੈ। ਮੁਲਜ਼ਮ ਨੇ ਕੈਨੇਡਾ ਭੇਜਣ ਦੇ ਬਹਾਨੇ ਲੜਕੀ ਨਾਲ ਜਬਰ ਜਨਾਹ ਕੀਤਾ ਹੈ।
ਸੁਸਾਈਡ ਨੋਟ ਮਿਲਿਆ
ਦੱਸ ਦਈਏ ਕੀ ਪੀੜਤਾ ਨੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਪੁਲਿਸ ਨੂੰ ਲੜਕੀ ਦੀ ਲਾਸ਼ ਕੋਲੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਨੋਟ 'ਚ ਪੀੜਤਾ ਨੇ ਲਿਖਿਆ ਹੈ ਕਿ ਉਸ ਨੇ ਬੀਤੀ 20 ਅਗਸਤ ਨੂੰ ਆਰਐਸ ਗਲੋਬਲ ਟਰੈਵਲ ਏਜੰਸੀ ਦੇ ਦਫ਼ਤਰ ਵਿੱਚ ਫੋਨ ਕੀਤਾ ਸੀ। ਉਸ ਨੇ ਕੰਪਨੀ ਦੀ ਕਰਮਚਾਰੀ ਪੱਲਵੀ ਨਾਲ ਫੋਨ 'ਤੇ ਗੱਲ ਕੀਤੀ ਸੀ।
ਜਿਸ ਨੇ ਅਗਲੇ ਦਿਨ ਯਾਨੀ 21 ਅਗਸਤ ਨੂੰ ਦਫ਼ਤਰ ਆਉਣ ਲਈ ਕਿਹਾ। ਜਿੱਥੇ ਉਸ ਦੀ ਮੀਟਿੰਗ ਸੁਖਚੈਨ ਸਿੰਘ ਰਾਹੀ ਨਾਮਕ ਟਰੈਵਲ ਏਜੰਸੀ ਦੇ ਮਾਲਕ ਨਾਲ ਕਰਵਾਈ ਗਈ, ਜੋ ਕੰਪਨੀ ਦਾ ਮਾਲਕ ਹੋਣ ਦਾ ਦਾਅਵਾ ਕਰਦਾ ਸੀ। ਮੁਲਜ਼ਮ ਨੇ ਪੀੜਤਾ ਦਾ ਨੰਬਰ ਲੈ ਲਿਆ ਸੀ। ਲੜਕੀ ਨੇ ਉਸ ਨੂੰ ਸਿੰਗਾਪੁਰ ਜਾਣ ਬਾਰੇ ਦੱਸਿਆ ਸੀ। ਪਰ ਰਾਹੀ ਨੇ ਉਸ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦੀ ਗੱਲ ਆਖੀ। ਜਿਸ ਵਿੱਚ ਉਸਦਾ ਖਰਚਾ ਵੀ ਘੱਟ ਹੋਵੇਗਾ।
ਹੋਟਲ 'ਚ ਲਿਜਾ ਕੇ ਕੀਤਾ ਜਬਰ ਜਨਾਹ
ਪੀੜਤ ਨੇ ਲਿਖਿਆ ਕਿ ਉਸ ਨੇ ਆਪਣੇ ਸਾਰੇ ਦਸਤਾਵੇਜ਼ ਉਕਤ ਮੁਲਜ਼ਮ ਨੂੰ ਉਸ ਦੇ ਨੰਬਰ 'ਤੇ ਭੇਜ ਦਿੱਤੇ। ਜਿਸ ਤੋਂ ਬਾਅਦ ਲੜਕੀ ਨੂੰ ਸੈਮੀਨਾਰ ਦੇ ਬਹਾਨੇ ਹੋਟਲ ਪ੍ਰਾਈਮ ਰੈਗਲੀਆ ਬੁਲਾਇਆ ਗਿਆ। ਜਿੱਥੇ ਲੜਕੀ ਨੂੰ ਪਹਿਲਾਂ ਹੋਟਲ 'ਚ ਦਾਖਲ ਕਰਵਾਇਆ ਗਿਆ ਅਤੇ ਫਿਰ ਦੂਜੀ ਮੰਜ਼ਿਲ 'ਤੇ ਬਣੇ ਕਮਰੇ 'ਚ ਲਿਜਾਇਆ ਗਿਆ। ਪੀੜਤਾ ਨੇ ਸੁਸਾਈਡ ਨੋਟ 'ਚ ਲਿਖਿਆ ਕਿ ਉਸ ਨੇ ਕਮਰੇ 'ਚ ਕੋਲਡ ਡਰਿੰਕ ਪੀਤੀ, ਜਿਸ ਤੋਂ ਬਾਅਦ ਉਸ ਨੂੰ ਯਾਦ ਨਹੀਂ ਕਿ ਉਸ ਨਾਲ ਕੀ ਹੋਇਆ। ਪਰ ਮੈਨੂੰ ਯਕੀਨਨ ਪਤਾ ਲੱਗਾ ਕਿ ਮੇਰੇ ਨਾਲ ਦੋ ਵਾਰ ਕੁਝ ਗਲਤ ਕੀਤਾ ਹੈ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਕਿਤੇ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਹਾਂ। ਜਿਸ ਕਾਰਨ ਮੈਂ ਹੁਣ ਇਹ ਜ਼ਿੰਦਗੀ ਜੀਣਾ ਨਹੀਂ ਚਾਹੁੰਦਾ। ਮੇਰੀ ਮੌਤ ਦਾ ਸਿਰਫ ਰਾਹੀ ਹੀ ਜਿੰਮੇਵਾਰ ਹੋਵੇਗਾ। ਮੇਰੀ ਬੇਨਤੀ ਹੈ ਕਿ ਰਾਹੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਤਾਂ ਜੋ ਕਿਸੇ ਹੋਰ ਕੁੜੀ ਨਾਲ ਅਜਿਹਾ ਨਾ ਹੋਵੇ।
ਇਹ ਵੀ ਪੜ੍ਹੋ : NRI ਨੂੰਹ ਨਾਲ ਕੁੱਟਮਾਰ, ਗਰਭਵਤੀ ਹੈ ਪੀੜਤਾ; ਸਹੁਰੇ ’ਤੇ ਲੱਗੇ ਢਿੱਡ ’ਚ ਲੱਤਾਂ ਮਾਰਨ ਦੇ ਇਲਜ਼ਾਮ
- PTC NEWS