Jaswant Singh Khalra ਦੀ ਜਿੰਦਗੀ ’ਤੇ ਬਣੀ ਫਿਲਮ ਭਾਰਤ ’ਚ ਨਹੀਂ ਹੋਵੇਗੀ ਰਿਲੀਜ਼; ਕੀਤੀ ਗਈ ਇਹ ਵੱਡੀ ਕਾਰਵਾਈ
Jaswant Singh Khalra Biopic News : ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ-95' ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਇਨ੍ਹਾਂ ਹੀ ਨਹੀਂ ਭਾਰਤ ’ਚ ਫਿਲਮ ਦੇ ਟੀਜ਼ਰ ਨੂੰ ਵੀ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ, ਜੋ ਕਿ ਇੱਕ ਦਲੇਰ ਅਤੇ ਸਮਰਪਿਤ ਮਨੁੱਖੀ ਅਧਿਕਾਰ ਕਾਰਕੁਨ ਸੀ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਦਿਲਜੀਤ ਦੋਸਾਂਝ ਨੇ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਤਰੀਕ ਦਾ ਐਲਾਨ ਕੀਤਾ ਸੀ। ਫਿਲਮ ਨੂੰ ਕੌਮਾਂਤਰੀ ਪੱਧਰ ਤੇ ਬਿਨਾ ਕੱਟ ਲਗਾਏ ਰਿਲੀਜ ਕੀਤਾ ਜਾਵੇਗਾ। ਪਰ ਇਹ ਫਿਲਮ ਭਾਰਤ ’ਚ ਰਿਲੀਜ ਨਹੀਂ ਹੋਵੇਗੀ। ਇਸ ਸਬੰਧੀ ਜਾਣਕਾਰੀ ਗਾਇਕ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ’ਤੇ ਦਿੱਤੀ।
ਜਾਣੋ ਕੌਣ ਹਨ ਭਾਈ ਜਸਵੰਤ ਸਿੰਘ ਖਾਲੜਾ
ਇਹ ਫਿਲਮ ਜਸਵੰਤ ਸਿੰਘ ਖਾਲੜਾ ’ਤੇ ਬਣੀ ਹੋਈ ਹੈ। ਜਿਸ ਦੀ ਭੂਮਿਕਾ ਦਿਲਜੀਤ ਦੋਸਾਂਝ ਨਿਭਾ ਰਹੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਫਿਲਮ ’ਚ ਅਹਿਮ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨੇ 'ਗੁੱਡ ਨਿਊਜ਼', ਚਮਕੀਲਾ ਅਤੇ ਜੋਗੀ ਵਰਗੇ ਫਿਲਮਾਂ ’ਚ ਵਧੀਆ ਅਦਾਕਾਰੀ ਕੀਤੀ ਹੈ। ਹੁਣ ਉਨ੍ਹਾਂ ਦੀ ਆਉਣ ਵਾਲੀ ਫਿਲਮ ਪੰਜਾਬ 95 ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫਿਲਮਾਂ ਚੋਂ ਫਿਲਮ ਹੋਣ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਉਹ ਸ਼ਖ਼ਸ ਸਨ, ਜੋ 1980-90 ਵਿਆਂ ਦੌਰਾਨ ਪੰਜਾਬ ਵਿੱਚ ਚੱਲੀ ਹਿੰਸਕ ਖਾੜਕੂ ਲਹਿਰ ਦੌਰਾਨ ਲਾਪਤਾ ਲੋਕਾਂ ਦੀ ਭਾਲ ਕਰਦਿਆਂ 6 ਸਤੰਬਰ 1995 ਦੇ ਦਿਨ ਖ਼ੁਦ ਹੀ ਲਾਪਤਾ ਹੋ ਗਏ ਸਨ।
ਇਹ ਵੀ ਪੜ੍ਹੋ : Singer Diljit Dosanjh ਦੀ ਫਿਲਮ 'ਪੰਜਾਬ 95' ਦੀ ਤਰੀਕ ਦਾ ਐਲਾਨ; ਜਾਣੋ ਕਦੋਂ ਤੇ ਕਿੱਥੇ ਰਿਲੀਜ ਹੋਵੇਗੀ ਫਿਲਮ ਤੇ ਕੀ ਹੈ ਇਸ ਫਿਲਮ ’ਚ ਖ਼ਾਸ
- PTC NEWS