ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਹਰ ਰੋਜ਼ ਸਵੇਰ-ਸ਼ਾਮ ਸ਼ਬਦ ਕੀਰਤਨ ਦਾ ਪ੍ਰਸਾਰਣ ਪੀਟੀਸੀ ਨੈੱਟਵਰਕ ਉੱਤੇ ਕੀਤਾ ਜਾਂਦਾ ਹੈ ਜਿਸ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਸਰਵਣ ਕਰਦੀਆਂ ਹਨ। ਸੰਗਤਾਂ ਘਰ ਬੈਠੀਆ ਹੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਅਤੇ ਇਲਾਹੀ ਬਾਣੀ ਦਾ ਸਰਵਣ ਕਰਦੀਆਂ ਹਨ।ਲਾਈਵ ਕੀਰਤਨ 360 ਡਿਗਰੀ 'ਤੇ ਦੇਖੋ ਹੁਣ ਪੀਟੀਸੀ ਚੈਨਲ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਲਾਈਵ ਪ੍ਰਸਾਰਣ ਮੌਕੇ ਸੰਗਤਾਂ ਲਈ ਇਕ ਹੋਰ ਸਹੂਲਤ ਸ਼ਾਮਿਲ ਕਰ ਦਿੱਤੀ ਹੈ। ਲਾਈਵ ਕੀਰਤਨ 360 ਡਿਗਰੀ ਉੱਤੇ ਵੇਖਣ ਦੀ ਸਹੂਲਤ ਦਾ ਆਨੰਦ ਮਾਣ ਰਹੇ ਹੋ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵਾਲੇ ਕੈਮਰੇ 360 ਡਿਗਰੀ ਉੱਤੇ ਕੰਮ ਕਰ ਰਹੇ ਹਨ ਜੋ ਸ੍ਰੀ ਦਰਬਾਰ ਸਾਹਿਬ ਦੀ ਹਰ ਐਂਗਲ ਤੋਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ। ਦੱਸ ਦਿੰਦੇ ਹਾਂ ਕਿ ਜਿੰਨ੍ਹਾਂ ਕੋਲ ਸਮਰਾਟ ਟੀਵੀ ਹਨ ਉਨ੍ਹਾਂ ਕੋਲ ਇਕ ਬਟਨ ਸ਼ੋਅ ਹੋਵੇਗਾ ਜਿਸ ਉੱਤੇ ਕਲਿੱਕ ਕਰਕੇ ਤੁਸੀਂ 360 ਡਿਗਰੀ ਦੇ ਐਂਗਲ ਤੋਂ ਹਰ ਵੀਡੀਓ ਵੇਖ ਸਕੋਗੇ।ਸ੍ਰੀ ਦਰਬਾਰ ਸਾਹਿਬ ਨੂੰ ਨੇੜੇ ਤੋਂ ਵੇਖ ਸਕੋਗੇ ਪੀਟੀਸੀ ਦੇ ਯੂਟਿਊਬ ਉੱਤੇ ਵੀਡੀਓ ਵੇਖਦੇ ਹੋਏ ਤਾਂ ਸ਼ੁਰੂ ਵਿੱਚ ਹੀ ਵੀਆਰ ਲਿਖਿਆ ਆਉਂਦਾ ਹੈ। ਇਸ ਸਹੂਲਤ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਵਿਚਲੀ ਮੀਨਾਕਾਰੀ ਨੂੰ ਨੇੜੇ ਤੋਂ ਵੇਖ ਸਕਦੇ ਹੋ।5 ਜਨਵਰੀ 2023 ਤੋਂ ਵੀਆਰ ਵੀਡੀਓਜ਼ ਵੇਖਣ ਨੂੰ ਮਿਲ ਰਹੀਆਂ ਤੁਸੀਂ ਸੈਟਿੰਗ ਵਿੱਚ ਜਾ ਕੇ 4ਕੇ ਗੁਣਵੱਤਾ ਦੀ ਚੋਣ ਕਰਨ ਦੀ ਵੀ ਸਹੂਲਤ ਹੈ। ਇਸ ਨਾਲ ਆਵਾਜ਼ ਹੋਰ ਬੇਹੱਤਰ ਹੋ ਜਾਵੇਗੀ।ਵੀਆਰ ਟੈਲੀਕਾਸਟ 13 ਨਵੰਬਰ 2019 ਨੂੰ ਲਾਂਚ ਕਰ ਦਿੱਤਾ ਸੀ ਪਰ ਇਸ ਦੀਆਂ ਵਧੇਰੇ ਵੀਡੀਓ ਹੁਣ ਵੇਖਣ ਨੂੰ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਕਿ 5 ਜਨਵਰੀ 2023 ਤੋਂ ਬਾਅਦ ਕਾਫੀ ਸਾਰੀਆਂ ਵੀਡੀਓਜ਼ ਵੀਆਰ(ਵਰਚੂਅਲ ਰਿਅਲਟੀ) ਵਾਲੀਆਂ ਵੇਖੀਆਂ ਜਾ ਸਕਣਗੀਆਂ। ਸੰਗਤਾਂ ਲਈ ਉਪਰਾਲਾਪੀਟੀਸੀ ਅਦਾਰੇ ਵੱਲੋਂ ਸੰਗਤਾਂ ਲਈ ਇਹ ਉਪਰਾਲਾ ਕੀਤਾ ਹੈ। ਵੀਆਰ360 ਡਿਗਰੀ ਹੋਣ ਨਾਲ ਸੰਗਤਾਂ ਵੱਲੋਂ ਇਸ ਕਦਮ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।