Ludhiana ਪ੍ਰਸ਼ਾਸਨ ਨੂੰ ਵੀ ਸਤਾ ਰਿਹਾ ਚੋਰੀਆਂ ਦਾ ਖੌਫ ! ਨੀਂਹ ਪੱਥਰ ਵਾਲੀ ਉਤਾਰੀ ਮੈਟਲ ਦੀ ਪਲੇਟ, ਮਾੜੀ ਕਾਨੂੰਨ ਵਿਵਸਥਾ ਦੀ ਖੁੱਲ੍ਹੀ ਪੋਲ
Ludhiana News : ਪੰਜਾਬ ’ਚ ਅਪਰਾਧਿਕ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਆਏ ਦਿਨ ਲੁੱਟ ਖੋਹ ਅਤੇ ਚੋਰੀਆਂ ਦੀ ਵਾਰਦਾਤਾਂ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਚੋਰੀਆਂ ਦੀਆਂ ਵਾਰਦਾਤਾਂ ਇਸ ਕਦਰ ਵਧ ਗਈਆਂ ਹਨ ਕਿ ਲੋਕ ਘਰੋਂ ਬਾਹਰ ਨਿਕਲਦੇ ਹੋਏ ਡਰਦੇ ਹਨ। ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਨ੍ਹਾਂ ਚੋਰਾਂ ਅਤੇ ਲੁਟੇਰਿਆਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਚੋਰੀ ਹੋਣ ਦਾ ਡਰ ਜਿੱਥੇ ਆਮ ਲੋਕਾਂ ਨੂੰ ਹੁਣ ਪ੍ਰਸ਼ਾਸਨ ਨੂੰ ਵੀ ਇਸਦਾ ਡਰ ਸਤਾ ਰਿਹਾ ਹੈ।
ਮਹਾਨਗਰ ਲੁਧਿਆਣਾ ’ਚ ਪ੍ਰਸ਼ਾਸਨ ਨੂੰ ਵੀ ਚੋਰੀਆਂ ਦਾ ਡਰ ਸਤਾ ਰਿਹਾ ਹੈ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਕੀਤੀ ਗਈ ਕਾਰਵਾਈ ਨੇ ਆਮ ਲੋਕਾਂ ਨੂੰ ਹੈਰਾਨ ਕਰ ਰੱਖ ਦਿੱਤਾ ਹੈ। ਦਰਅਸਲ ਲੁਧਿਆਣਾ ਪ੍ਰਸ਼ਾਸਨ ਵੱਲੋਂ ਵਿਕਾਸ ਕਾਰਜ ਦੇ ਲਈ ਨੀਂਹ ਪੱਥਰ ਦੀ ਮੈਟਲ ਦੀ ਪਲੇਟ ਨੂੰ ਉਤਾਰ ਲਿਆ ਗਿਆ ਹੈ। ਇਹ ਨੀਂਹ ਪੱਥਰ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕੀਤਾ ਗਿਆ ਸੀ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਰਾਜਸਭਾ ਮੈਂਬਰ ਸੰਜੀਵ ਅਰੋੜਾ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਮਿਸਿੰਗ ਲਿੰਕ 3 ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਨੀਂਹ ਪੱਥਰ ਦੇ ਵਿੱਚ ਗਲਾਡਾ ਵਿਭਾਗ ਵੱਲੋਂ ਇੱਕ ਕੀਮਤੀ ਸਟੀਲ ਦੀ ਵੱਡੀ ਪਲੇਟ ਲਾਈ ਗਈ, ਇਸ ਉੱਪਰ ਮੰਤਰੀ ਹਰਦੀਪ ਸਿੰਘ ਮੁੰਡੀਆਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਸੀ।
ਸਟੀਲ ਦੀ ਪਲੇਟ ਲਗਭਗ 3 ਫੁੱਟ ਚੌੜੀ ਅਤੇ 4 ਫੁੱਟ ਉੱਚੀ ਸਟੀਲ ਦੀ ਪਲੇਟ ਨੂੰ ਤਿਆਰ ਕਰਕੇ ਲਾਇਆ ਵੀ ਗਿਆ। ਫੋਟੋਆਂ ਵੀ ਖਿਚਵਾਈਆਂ ਗਈਆਂ ਅਤੇ ਪ੍ਰੈਸ ਨੋਟ ਰਿਲੀਜ਼ ਵੀ ਕੀਤਾ ਗਿਆ। ਇਸ ਨੀਂਹ ਪੱਥਰ ਦੇ ਵਿੱਚੋਂ ਸਟੀਲ ਦੀ ਪਲੇਟ ਨੂੰ ਉਸੇ ਦਿਨ ਦੇਰ ਸ਼ਾਮ ਨੂੰ ਉਤਾਰ ਲਿਆ ਗਿਆ। ਹੁਣ ਮੌਕੇ ’ਤੇ ਸਿਰਫ਼ ਨੀਂਹ ਪੱਥਰ ਹੀ ਦਿਖਾਈ ਦੇ ਰਿਹਾ ਹੈ, ਹੁਣ ਸਵਾਲ ਇਸ ਨੀਂਹ ਪੱਥਰ ਨੂੰ ਵੇਖ ਕੇ ਇਹ ਲੱਗ ਰਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀ, ਸਰਕਾਰ ਅਤੇ ਮੰਤਰੀ ਹੀ ਚੋਰਾਂ ਤੋਂ ਇੰਨੇ ਡਰ ਰਹੇ ਹਨ ਤਾਂ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਵੇਗਾ।
ਇਹ ਵੀ ਪੜ੍ਹੋ : Jalandhar Car Accident : ਜਲੰਧਰ 'ਚ ਕਾਰ ਸਵਾਰ ਨੇ ਦਰੜਿਆ 3 ਸਾਲਾ ਮਾਸੂਮ, 7 ਸਾਲ ਬਾਅਦ ਹੋਏ ਬੱਚੇ ਦਾ ਮੁੰਡਨ ਕਰਵਾਉਣ ਜਾ ਰਿਹਾ ਸੀ ਪਰਿਵਾਰ
- PTC NEWS