118 Years Old Woman Dies : ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਦੀ ਮੌਤ; 118 ਸਾਲ ਦੀ ਉਮਰ ’ਚ ਲਏ ਆਖਰੀ ਸਾਹ, ਪਾਕਿਸਤਾਨ ’ਚ ਹੋਇਆ ਸੀ ਜਨਮ
118 Years Old Woman Dies : ਫਾਜ਼ਿਲਕਾ ਦੇ ਪਿੰਡ ਘੁਬਾਇਆ 'ਚ ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ 200 ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰ ਵਾਲੀ ਇਸ ਔਰਤ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਆਖਰੀ ਵੋਟ ਪਾਈ ਸੀ, ਜਿਸ ਦੌਰਾਨ ਉਕਤ ਔਰਤ ਸੁਰਖੀਆਂ 'ਚ ਆਈ ਸੀ।
ਮ੍ਰਿਤਕ ਔਰਤ ਦੇ ਪੋਤੇ ਦਾ ਕਹਿਣਾ ਹੈ ਕਿ ਉਸ ਦੀ ਆਖਰੀ ਇੱਛਾ ਸੀ ਦਾਦੀ ਇੰਦਰੋ ਬਾਈ ਨੇ ਫੈਸਲਾ ਕੀਤਾ ਸੀ ਕਿ ਜਦੋਂ ਉਹ ਮਰ ਜਾਵੇ ਤਾਂ ਉਸ ਨੂੰ ਧੂਮ-ਧਾਮ ਨਾਲ ਵਿਦਾਇਗੀ ਦਿੱਤੀ ਜਾਵੇ ਅਤੇ ਢੋਲ ਦੀ ਥਾਪ 'ਤੇ ਦਿਖਾਇਆ ਜਾਵੇ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਇੰਦਰੋ ਬਾਈ ਦੇ ਪੋਤਰੇ ਅਵਿਨਾਸ਼ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਦਾਦੀ ਦਾ ਜਨਮ 1906 ਦੇ ਕਰੀਬ ਪਾਕਿਸਤਾਨ 'ਚ ਹੋਇਆ ਸੀ ਅਤੇ ਇਹ ਲੋਕ ਕਾਫਲੇ ਦੇ ਰੂਪ 'ਚ ਪਾਕਿਸਤਾਨ ਤੋਂ ਭਾਰਤ ਆਏ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਔਰਤ ਦੇ ਕਰੀਬ 200 ਮੈਂਬਰ ਹਨ, ਜਿਨ੍ਹਾਂ 'ਚੋਂ ਇਕ ਲੜਕਾ ਕਰਨੈਲ ਸਿੰਘ ਅਤੇ 7 ਲੜਕੀਆਂ ਹਨ, ਜਦਕਿ ਉਸ ਦੀਆਂ ਸਾਰੀਆਂ ਬੇਟੀਆਂ ਹਨ ਅਤੇ ਵੱਖ-ਵੱਖ ਸ਼ਹਿਰਾਂ 'ਚ ਵਿਆਹੀਆਂ ਹੋਈਆਂ ਹਨ ਪਰ ਇਨ੍ਹਾਂ ਦਾ ਪੁੱਤ ਦੀ ਮੌਤ ਹੋ ਚੁੱਕੀ ਹੈ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਔਰਤ ਦੇ 35 ਤੋਂ ਵੱਧ ਪੋਤੇ-ਪੋਤੀਆਂ ਹਨ, ਜਿਨ੍ਹਾਂ 'ਚੋਂ ਸਾਰੇ ਹੀ ਵਿਆਹੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਜ਼ੁਰਗ ਔਰਤ ਦੀ ਆਖਰੀ ਇੱਛਾ ਸੀ ਕਿ ਜਦੋਂ ਉਹ ਮਰ ਜਾਵੇ ਤਾਂ ਉਸ ਦਾ ਪਰਿਵਾਰ ਉਸ ਦਾ ਅੰਤਿਮ ਸਸਕਾਰ ਧੂਮ-ਧਾਮ ਢੋਲ ਦੀ ਤਾਲ 'ਤੇ ਨੱਚਦੀ ਹੋਏ ਕਰਨ। ਜਿਸਦੇ ਚੱਲਦੇ ਬਜ਼ੁਰਗ ਔਰਤ ਦੀ ਆਖਰੀ ਇੱਛਾ ਪੂਰੀ ਹੋ ਗਈ ਹੈ।
- PTC NEWS