Sun, Sep 22, 2024
Whatsapp

Sangrur News : ਘਰੇਲੂ ਕਲੇਸ਼ ਕਾਰਨ ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਹਮਲੇ 'ਚ ਮਸਾਂ ਬਚੀ ਮਾਂ-ਧੀ ਦੀ ਜਾਨ

Father Killed Son : ਜਾਣਕਾਰੀ ਅਨੁਸਾਰ ਘਟਨਾ ਜ਼ਿਲ੍ਹੇ ਦੇ ਪਿੰਡ ਚੀਮਾਂ ਦੀ ਹੈ, ਜਿਥੇ ਇੱਕ ਨੌਜਵਾਨ ਦਾ ਉਸਦੇ ਹੀ ਪਿਓ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਮਲੇ ਦੌਰਾਨ ਘਰ 'ਚ ਮਾਂ-ਧੀ ਵੀ ਮੌਜੂਦ ਸਨ, ਜਿਨ੍ਹਾਂ ਦੀ ਜਾਨ ਵੀ ਮਸਾਂ ਬਚੀ।

Reported by:  PTC News Desk  Edited by:  KRISHAN KUMAR SHARMA -- September 22nd 2024 07:25 PM -- Updated: September 22nd 2024 07:29 PM
Sangrur News : ਘਰੇਲੂ ਕਲੇਸ਼ ਕਾਰਨ ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਹਮਲੇ 'ਚ ਮਸਾਂ ਬਚੀ ਮਾਂ-ਧੀ ਦੀ ਜਾਨ

Sangrur News : ਘਰੇਲੂ ਕਲੇਸ਼ ਕਾਰਨ ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਹਮਲੇ 'ਚ ਮਸਾਂ ਬਚੀ ਮਾਂ-ਧੀ ਦੀ ਜਾਨ

Sangrur News : ਸੰਗਰੂਰ 'ਚ ਇੱਕ ਪਿਓ ਵੱਲੋਂ ਆਪਣੇ ਮੁੰਡੇ ਨੂੰ ਕਤਲ ਕਰਨ ਦੀ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਪਿਓ ਨੇ ਆਪਣੇ ਮੁੰਡੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹਾਲਾਂਕਿ ਹਮਲੇ ਵਿੱਚ ਮਾਂ-ਧੀ ਵਾਲ-ਵਾਲ ਬਚ ਗਈਆਂ। ਘਟਨਾ ਤੋਂ ਬਾਅਦ ਪਿਓ ਗੋਪਾਲ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਘਟਨਾ ਜ਼ਿਲ੍ਹੇ ਦੇ ਪਿੰਡ ਚੀਮਾਂ ਦੀ ਹੈ, ਜਿਥੇ ਇੱਕ ਨੌਜਵਾਨ ਦਾ ਉਸਦੇ ਹੀ ਪਿਓ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਮਲੇ ਦੌਰਾਨ ਘਰ 'ਚ ਮਾਂ-ਧੀ ਵੀ ਮੌਜੂਦ ਸਨ, ਜਿਨ੍ਹਾਂ ਦੀ ਜਾਨ ਵੀ ਮਸਾਂ ਬਚੀ।


ਮ੍ਰਿਤਕ ਦੀ ਭੈਣ ਨੇ ਕਿਹਾ ਕਿ ਮੇਰੇ ਪਿਓ ਨੇ ਮੇਰੇ ਭਰਾ ਨੂੰ ਮਾਰ ਦਿੱਤਾ, ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਨੂੰ ਲੈ ਕੇ ਸਾਰੇ ਪਿੰਡ ਵਾਸੀ ਮ੍ਰਿਤਕ ਦੇ ਘਰ ਦੇ ਵਿੱਚ ਮੌਜੂਦ ਸੀ ਅਤੇ ਪੂਰਾ ਪਿੰਡ ਦੇ ਵਿੱਚ ਦੁੱਖ ਦਾ ਮਾਹੌਲ ਸੀ।

ਥਾਣਾ ਮੁਖੀ ਚੀਮਾਂ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਉਰਫ ਪਰਮਜੀਤ ਕੌਰ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਪਿਓ ਗੋਪਾਲ ਸਿੰਘ ਜੋ ਫੌਜ 'ਚੋਂ ਰਿਟਾਇਰ ਸੀ। ਗੋਪਾਲ ਸਿੰਘ ਹੁਣ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਸੀ, ਜਿਸ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸਬੰਧ ਹੋਣ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ। ਇਨ੍ਹਾਂ ਨਾਜਾਇਜ਼ ਸਬੰਧਾਂ ਦੀ ਵਜ੍ਹਾ ਕਰਕੇ ਕਲੇਸ਼ ਕਾਰਨ ਬੀਤੀ ਰਾਤ ਘਰ 'ਚ ਵਿਵਾਦ ਹੋਇਆ ਤਾਂ ਗੋਪਾਲ ਸਿੰਘ ਨੇ 11 ਵਜੇ ਦੇ ਕਰੀਬ ਮੁੰਡੇ ਅਮਨਦੀਪ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਗੋਪਾਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਨੇ ਸਥਾਨਕ ਹਸਪਤਾਲ ਚ ਲਾਸ਼ ਦਾ ਪੋਸਟਮਾਰਟਮ ਕਰਵਾ ਕਾਰਵਾਈ ਸ਼ੁਰੂ ਕਰ ਦਿੱਤੀ।

- PTC NEWS

Top News view more...

Latest News view more...

PTC NETWORK