Wed, Jan 15, 2025
Whatsapp

Father Beat Daughter : ਸ਼ਰਾਬ ਦੇ ਨਸ਼ੇ ’ਚ ਹੈਵਾਨ ਬਣਿਆ ਪਿਓ; 10 ਸਾਲਾਂ ਧੀ ਨੂੰ ਜ਼ਮੀਨ ’ਤੇ ਮਾਰ-ਮਾਰ ਕੇ ਕੁੱਟਿਆ, ਟੁੱਟੀ ਬਾਂਹ

ਫਿਲਹਾਲ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿਆਦਾ ਜੋਰ ਨਾਲ ਕੁੱਟਣ ਕਾਰਨ ਬੱਚੀ ਦੀ ਹੱਡੀ ਟੁੱਟੀ ਹੈ।

Reported by:  PTC News Desk  Edited by:  Aarti -- September 17th 2024 03:46 PM
Father Beat Daughter :  ਸ਼ਰਾਬ ਦੇ ਨਸ਼ੇ ’ਚ ਹੈਵਾਨ ਬਣਿਆ ਪਿਓ; 10 ਸਾਲਾਂ ਧੀ ਨੂੰ ਜ਼ਮੀਨ ’ਤੇ ਮਾਰ-ਮਾਰ ਕੇ ਕੁੱਟਿਆ, ਟੁੱਟੀ ਬਾਂਹ

Father Beat Daughter : ਸ਼ਰਾਬ ਦੇ ਨਸ਼ੇ ’ਚ ਹੈਵਾਨ ਬਣਿਆ ਪਿਓ; 10 ਸਾਲਾਂ ਧੀ ਨੂੰ ਜ਼ਮੀਨ ’ਤੇ ਮਾਰ-ਮਾਰ ਕੇ ਕੁੱਟਿਆ, ਟੁੱਟੀ ਬਾਂਹ

Father Beat Daughter :  ਪੰਜਾਬ ’ਚ ਨਸ਼ਾ ਇਸ ਕਦਰ ਲੋਕਾਂ ਦੀਆਂ ਹੱਡਾਂ ’ਚ ਵਸ ਰਿਹਾ ਹੈ ਕਿ ਉਸ ਦੇ ਨਸ਼ੇ ’ਚ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਸ਼ਰਾਬ ਦੇ ਨਸ਼ੇ ’ਚ ਆਪਣੀ 10 ਸਾਲਾਂ ਧੀ ਨੂੰ ਇਨ੍ਹੀਂ ਵਾਰ ਜ਼ਮੀਨ ’ਤੇ ਮਾਰਿਆ ਕਿ ਉਸਦੀ ਬਾਂਹ ਤੋੜ ਦਿੱਤੀ। ਫਿਲਹਾਲ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿਆਦਾ ਜੋਰ ਨਾਲ ਕੁੱਟਣ ਕਾਰਨ ਬੱਚੀ ਦੀ ਹੱਡੀ ਟੁੱਟੀ ਹੈ। 

ਦੱਸ ਦਈਏ ਕਿ ਇਹ ਮਾਮਲਾ ਅਬਹੋਰ ਦੀ ਕਮਾਈਆਂ ਵਾਲੀ ਢਾਣੀ ਦਾ ਹੈ ਜਿੱਥੇ ਰਹਿਣ ਵਾਲੀ ਖੁਸ਼ਬੂ ਨਾਂ ਦੀ ਔਰਤ ਨੇ ਜਾਣਕਾਰੀ ਦਿੱਤੀ ਕਿ ਉਸਦਾ ਪਤੀ ਸੁਰਿੰਦਰ ਜੋ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ, ਘਰ ਪਰਤਿਆ ਤਾਂ ਘਰ ਵਿਚ ਉਸਦੀਆਂ ਦੀ ਬੇਟੀਆਂ ਮੋਬਾਇਲ ਨੂੰ ਲੈਕੇ ਝਗੜਾ ਕਰ ਰਹੀਆਂ ਸੀ ਤਾਂ ਉਸਦੇ ਪਤੀ ਨੇ ਗੁੱਸੇ ਵਿਚ ਆ ਕੇ 10 ਸਾਲਾਂ ਬੇਟੀ ਨੂੰ ਝਿੜਕਿਆ ਅਤੇ ਕੁੱਟਿਆ ਜਿਸ ਨਾਲ ਉਸਦੀ ਬਾਂਹ ਟੁੱਟ ਗਈ । 


ਬੇਟੀ ਦੀ ਮਾਂ ਨੇ ਅੱਗੇ ਦੱਸਿਆ ਕਿ ਪਹਿਲੀ ਵਾਰੀ ਉਸਦੇ ਪਤੀ ਨੇ ਇਸ ਤਰ੍ਹਾਂ ਕੁੱਟਿਆ ਹੈ। ਉਸਨੇ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀਕੇ ਆਇਆ ਸੀ। ਉਸਨੇ ਕਿਹਾ ਕਿ ਉਸਦਾ ਪਤੀ ਅੱਗੇ ਤੋਂ ਅਜਿਹਾ ਨਾ ਕਰੇ।  

ਦੂਜੇ ਪਾਸੇ ਥਾਣਾ ਸਿਟੀ 1 ਅਬੋਹਰ ਦੇ ਥਾਣਾ ਮੁਖੀ ਮੰਨਿਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਮਲਾ ਆਇਆ ਹੈ ਅਤੇ ਪੁਲਿਸ ਵਲੋ ਇਸ ਮਾਮਲੇ ਵਿਚ ਬਿਆਨ ਲੈਕੇ ਬਣਦੀ ਕਰਵਾਈ ਕੀਤੀ ਜਾਵੇਗੀ। 

ਸਰਕਾਰੀ ਹਸਪਤਾਲ ਅਬੋਹਰ ਦੇ ਹੱਡੀਆਂ ਦੇ ਮਾਹਿਰ ਡਾਕਟਰ ਸਨਮਾਨ ਮਾਜ਼ੀ ਨੇ ਦੱਸਿਆ ਕਿ ਜਿਸ ਥਾਂ ਤੋਂ ਬੱਚੀ ਦੀ ਹੱਡੀ ਟੁੱਟੀ ਹੈ ਉਥੋਂ ਹੱਡੀ ਲਚਕਦਾਰ ਅਤੇ ਮਜ਼ਬੂਤ ਹੁੰਦੀ ਹੈ ਤੇ ਛੇਤੀ ਕਿਤੇ ਟੁੱਟਦੀ ਨਹੀਂ, ਬੱਚੀ ਨੂੰ ਜਿਆਦਾ ਜੋਰ ਨਾਲ ਮਾਰਿਆ ਗਿਆ ਹੈ ਜਿਸ ਕਰਕੇ ਹੱਡੀ ਟੁੱਟ ਗਈ ਹੈ। ਸ਼ਰਾਬ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਬੱਚੀ ਦੇ ਪਿਤਾ ਨੇ ਨਸ਼ੇ ਵਿਚ ਹੋਸ਼ ਖੋ ਕੇ ਬੱਚੀ ਨੂੰ ਕੁੱਟਿਆ। 

ਇਹ ਵੀ ਪੜ੍ਹੋ  : Son Murdered Father : ਪੁੱਤਰ ਨੇ ਪਿਤਾ ਦਾ ਕੀਤਾ ਕਤਲ, ਸਿਰ 'ਤੇ ਕਹੀ ਨਾਲ ਕੀਤੇ ਕਈ ਵਾਰ

- PTC NEWS

Top News view more...

Latest News view more...

PTC NETWORK