ਦਿੱਲੀ ਨਸ਼ੇ ਦੀ ਖੇਪ ਦੇਣ ਜਾ ਰਹੇ ਪਿਓ-ਪੁੱਤ ਡਰੱਗ ਮਨੀ ਸਣੇ ਕਾਬੂ
ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਪਿਓ-ਪੁੱਤ ਨੂੰ ਨਸ਼ੇ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਪਿਓ-ਪੁੱਤ ਨੂੰ ਚਾਰ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪਿਓ-ਪੁੱਤਰ ਕਾਰ ਵਿਚ ਉਕਤ ਨਸ਼ੇ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਮੁਸਤੈਦੀ ਨਾਲ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸੁਖਚੈਨ ਤੇ ਬਲਵਿੰਦਰ ਵਜੋਂ ਹੋਈ ਹੈ। ਘੋਖ ਤੋਂ ਬਾਅਦ ਪਤਾ ਲੱਗਿਆ ਕਿ ਸੁਖਚੈਨ ਬਲਵਿੰਦਰ ਦਾ ਪੁੱਤਰ ਹੈ।
ਪੁਲਿਸ ਨੇ ਸ਼ੱਕ ਦੇ ਆਧਾਰ ਉਤੇ ਪਿਓ-ਪੁੱਤ ਦੀ ਕਾਰ ਨੂੰ ਰੋਕ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਚਾਰ ਲੱਖ ਦੀ ਡਰੱਗ ਮਨੀ ਬਰਾਮਦ ਹੋਈ। ਫਿਲਹਾਲ ਮੁਲਜ਼ਮਾਂ ਖਿਲਾਫ ਥਾਣਾ ਸੁਲਤਾਨਵਿੰਡ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਏਸੀਪੀ ਮਨਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬਾਪ-ਬੇਟਾ ਆਪਣੀ ਕਾਰ ਵਿਚ ਸਵਾਰ ਹੋ ਕੇ ਹੈਰੋਇਨ ਸਪਲਾਈ ਕਰ ਜਾ ਰਹੇ ਹਨ। ਇਸ ਦੇ ਆਧਾਰ ਉਤੇ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਟੀਮ ਬਣਾਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੁਖਚੈਨ ਤੇ ਉਸ ਦਾ ਪਿਤਾ ਬਲਵਿੰਦਰ ਕਾਰ ਵਿਚ ਚਾਰ ਕਿਲੋ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ। ਇਸ ਆਧਾਰ ਉਤੇ ਪੁਲਿਸ ਨੇ ਨਾਕਾਬੰਦੀ ਕਰ ਕੇ ਤਰਨਤਾਰਨ ਬਾਈਪਾਸ ਨੇੜੇ ਇਨ੍ਹਾਂ ਨੂੰ ਰੋਕਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਪਿਛਲੀ ਸੀਟ 'ਤੇ ਰੱਖੇ ਬੈਗ 'ਚ 4 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੈਰੋਇਨ ਵੇਚ ਕੇ ਉਕਤ ਰਕਮ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : Himachal Election 2022 Live : 11 ਵਜੇ ਤੱਕ ਲਗਭਗ 18 ਫ਼ੀਸਦੀ ਵੋਟਿੰਗ ਹੋਈ, ਬਰਫ਼ਬਾਰੀ ਕਾਰਨ ਲਾਹੌਲ ਸਪਿਤੀ 'ਚ ਵੋਟਿੰਗ ਪ੍ਰਭਾਵਿਤ
ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿਚ ਖੁਲਾਸਾ ਹੋਇਆ ਕਿ ਕਿ ਪਿਓ-ਪੁੱਤ ਨੇ ਇਹ ਨਸ਼ੀਲੇ ਪਦਾਰਥਾਂ ਦੀ ਖੇਪ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਹਿਣ ਵਾਲੇ ਕਿਸੇ ਤਸਕਰ ਤੋਂ ਫੜੀ ਸੀ ਅਤੇ ਦਿੱਲੀ 'ਚ ਇਕ ਪਾਰਟੀ ਨੂੰ ਦੇਣ ਜਾ ਰਹੇ ਸਨ। ਪਤਾ ਲੱਗਾ ਹੈ ਕਿ ਸੀਪੀ ਅਰੁਣਪਾਲ ਸਿੰਘ ਇਸ ਸਬੰਧੀ ਬਾਅਦ ਦੁਪਹਿਰ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ।
- PTC NEWS