Wed, Jan 15, 2025
Whatsapp

Jalandhar Road Accident:ਵਿਆਹ ਲਈ ਸਬਜ਼ੀ ਲੈਣ ਜਾ ਰਹੇ ਪਿਓ-ਪੁੱਤ ਨੂੰ ਟਿੱਪਰ ਨੇ ਦਰੜਿਆ, ਸਰੀਰ ਦੇ ਹੋਏ ਟੁੱਕੜੇ-ਟੁੱਕੜੇ View in English

ਦੱਸ ਦਈਏ ਕਿ ਘਰ ’ਚ ਵਿਆਹ ਰੱਖਿਆ ਹੋਇਆ ਸੀ ਇਸੇ ਸਬੰਧ ’ਚ ਦੋਵੇ ਪਿਓ ਪੁੱਤ ਸਬਜ਼ੀ ਲੈਣ ਦੇ ਲਈ ਮਕਸੂਦਾ ਮੰਡੀ ਜਾ ਰਹੇ ਸੀ। ਇਸੇ ਦੌਰਾਨ ਰਸਤੇ ’ਚ ਟਿੱਪਰ ਨੇ ਉਨ੍ਹਾਂ ਦੋਹਾਂ ਨੂੰ ਦਰੜ ਦਿੱਤਾ।

Reported by:  PTC News Desk  Edited by:  Aarti -- June 12th 2024 10:11 AM -- Updated: June 12th 2024 10:53 AM
Jalandhar Road Accident:ਵਿਆਹ ਲਈ ਸਬਜ਼ੀ ਲੈਣ ਜਾ ਰਹੇ ਪਿਓ-ਪੁੱਤ ਨੂੰ ਟਿੱਪਰ ਨੇ ਦਰੜਿਆ, ਸਰੀਰ ਦੇ ਹੋਏ ਟੁੱਕੜੇ-ਟੁੱਕੜੇ

Jalandhar Road Accident:ਵਿਆਹ ਲਈ ਸਬਜ਼ੀ ਲੈਣ ਜਾ ਰਹੇ ਪਿਓ-ਪੁੱਤ ਨੂੰ ਟਿੱਪਰ ਨੇ ਦਰੜਿਆ, ਸਰੀਰ ਦੇ ਹੋਏ ਟੁੱਕੜੇ-ਟੁੱਕੜੇ

Jalandhar Road Accident: ਜਲੰਧਰ ’ਚ ਦਿਨ ਚੜਦੇ ਹੀ ਰੂਹ ਕੰਬਾਉ ਹਾਦਸਾ ਵਾਪਰਿਆ। ਇਸ ਹਾਦਸੇ ’ਚ ਪਿਓ ਪੁੱਤ ਦੀ ਦਰਦਨਾਕ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਪਿਓ ਪੁੱਤ ਮੰਡੀ ’ਚ ਸਬਜ਼ੀ ਲੈਣ ਜਾ ਰਹੇ ਸੀ ਕਿ ਰਸਤੇ ’ਚ ਦੋਵੇਂ ਟਿੱਪਰ ਦੀ ਚਪੇਟ ’ਚ ਆ ਗਏ। ਜਿਵੇਂ ਹੀ ਪਰਿਵਾਰ ਨੂੰ ਇਸਦੀ ਜਾਣਕਾਰੀ ਹੋਈ ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

ਦੱਸ ਦਈਏ ਕਿ ਘਰ ’ਚ ਵਿਆਹ ਰੱਖਿਆ ਹੋਇਆ ਸੀ ਇਸੇ ਸਬੰਧ ’ਚ ਦੋਵੇ ਪਿਓ ਪੁੱਤ ਸਬਜ਼ੀ ਲੈਣ ਦੇ ਲਈ ਮਕਸੂਦਾ ਮੰਡੀ ਜਾ ਰਹੇ ਸੀ। ਇਸੇ ਦੌਰਾਨ ਰਸਤੇ ’ਚ ਟਿੱਪਰ ਨੇ ਉਨ੍ਹਾਂ ਦੋਹਾਂ ਨੂੰ ਦਰੜ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਜਲੰਧਰ ਦੇ ਨਾਲ ਲੱਗਦੇ ਨਕੋਦਰ ਦੇ ਪਿੰਡ ਹੇਰਾਪੁਰ ਦੇ ਰਹਿਣ ਵਾਲੇ ਸੀ। ਜਿਨ੍ਹਾਂ ਦੀ ਪਛਾਣ ਜਸਵੀਰ ਲਾਲ ਤੇ ਕਰਮਣ ਜਿਸਦੀ ਉਮਰ 16 ਸਾਲ ਸੀ। 


ਸਭ ਤੋਂ ਰੂਹ ਕੰਬਾਉ ਗੱਲ੍ਹ ਇਹ ਸੀ ਕਿ ਹਾਦਸੇ ’ਚ ਦੋਹਾਂ ਦੇ ਸਰੀਰ ਦੇ ਟੁੱਕੜੇ ਹੋ ਗਏ ਸੀ ਜਿਨ੍ਹਾਂ ਨੂੰ ਪੁਲਿਸ ਨੇ ਲਿਫਾਫੇ ’ਚ ਪਾ ਕੇ ਸਿਵਲ ਹਸਪਤਾਲ ਪਹੁੰਚਾਇਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਹੁਣ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਫੌਜ ਦੇ ਅੱਡੇ 'ਤੇ ਕੀਤਾ ਹਮਲਾ, 1 ਅੱਤਵਾਦੀ ਢੇਰ

- PTC NEWS

Top News view more...

Latest News view more...

PTC NETWORK